
ਇਸ ਮੀਟਿੰਗ ਦਾ ਮਕਸਦ ਪ੍ਰਧਾਨ ਮੰਤਰੀ ਅਹੁਦਾ ਹਾਸਲ ਕਰਨਾ ਨਹੀਂ ਹੈ, ਸਾਨੂੰ ਇਸ ਦਾ ਲਾਲਚ ਨਹੀਂ: ਖੜਗੇ
ਬੇਂਗਲੁਰੂ: ਵਿਰੋਧੀ ਪਾਰਟੀਆਂ ਦੀ ਬੈਠਕ ਬੇਂਗਲੁਰੂ ਵਿਚ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਅਪਣੀ ਪ੍ਰਤੀਕਿਰਿਆ ਦਿਤੀ। ਸੂਤਰਾਂ ਅਨੁਸਾਰ ਕਾਂਗਰਸ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਇਸ ਮੀਟਿੰਗ ਦਾ ਮਕਸਦ ਪ੍ਰਧਾਨ ਮੰਤਰੀ ਅਹੁਦਾ ਹਾਸਲ ਕਰਨਾ ਨਹੀਂ ਹੈ। ਸਾਨੂੰ ਇਸ ਦਾ ਲਾਲਚ ਨਹੀਂ ਹੈ। ਸਾਡੇ ਮਤਭੇਦ ਹਨ, ਪਰ ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ਦੂਰ ਨਾ ਕੀਤਾ ਜਾ ਸਕੇ, ਇਹ ਮਤਭੇਦ ਇੰਨੇ ਵੱਡੇ ਨਹੀਂ ਹਨ ਕਿ ਅਸੀਂ ਉਨ੍ਹਾਂ ਨੂੰ ਪਿੱਛੇ ਰੱਖ ਕੇ ਲੋਕਾਂ ਖ਼ਾਤਰ ਅੱਗੇ ਨਾ ਵਧ ਸਕੀਏ। ਇਸ ਮੀਟਿੰਗ ਦੇ ਆਯੋਜਨ ਪਿਛੇ ਸਾਡਾ ਉਦੇਸ਼ ਸੰਵਿਧਾਨ, ਲੋਕਤੰਤਰ, ਧਰਮ ਨਿਰਪੱਖਤਾ ਅਤੇ ਸਮਾਜਕ ਨਿਆਂ ਦੀ ਰੱਖਿਆ ਕਰਨਾ ਹੈ।
I am happy that 26 parties are present in Bengaluru to work unitedly.
— Mallikarjun Kharge (@kharge) July 18, 2023
Together, we are in government in 11 states today.
The BJP did not get 303 seats by itself. It used the votes of its allies and came to power and then discarded them.
The BJP President and their leaders are… pic.twitter.com/LyEkcmQi82
ਇਹ ਵੀ ਪੜ੍ਹੋ: ਮਾਣਹਾਨੀ ਕੇਸ: ਰਾਹੁਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 21 ਜੁਲਾਈ ਨੂੰ ਕਰੇਗਾ ਸੁਣਵਾਈ
ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਦੇਸ਼ ਅਤੇ ਲੋਕਾਂ ਨੂੰ ਬਚਾਉਣਾ ਜ਼ਰੂਰੀ ਹੈ। ਅਖਿਲੇਸ਼ ਨੇ ਕਿਹਾ, "ਦੇਸ਼ ਦੇ ਦੋ ਤਿਹਾਈ ਲੋਕ ਭਾਜਪਾ ਵਿਰੁਧ ਹਨ, ਇਸ ਲਈ ਇਸ ਵਾਰ ਭਾਜਪਾ ਦਾ ਸਫਾਇਆ ਕਰਨ ਲਈ ਸਾਰੇ ਇਕਜੁਟ ਹਨ।"
ਇਹ ਵੀ ਪੜ੍ਹੋ: ਕੁਰੂਕਸ਼ੇਤਰ 'ਚ ਬਣੇਗਾ ਸਿੱਖ ਅਜਾਇਬ ਘਰ, ਮੁੱਖ ਮੰਤਰੀ ਮਨੋਹਰ ਲਾਲ ਰੱਖਣਗੇ ਨੀਂਹ ਪੱਥਰ
ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ, "ਅਸੀਂ ਦੇਸ਼ ਦੇ ਲੋਕਤੰਤਰ, ਸੰਵਿਧਾਨ, ਭਾਈਚਾਰਾ, ਵਿਭਿੰਨਤਾ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ।" ਉਨ੍ਹਾਂ ਕਿਹਾ, "ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਹੋ ਰਹੀ ਹੈ। ਦੇਸ਼ ਦੀ ਜਾਇਦਾਦ ਵੇਚੀ ਜਾ ਰਹੀ ਹੈ। ਅਹਿਮ ਮੁੱਦਿਆਂ 'ਤੇ ਗੱਲ ਨਹੀਂ ਕੀਤੀ ਜਾ ਰਹੀ, ਸਿਰਫ਼ ਜ਼ਹਿਰ ਉਗਲਿਆ ਜਾ ਰਿਹਾ ਹੈ।"
ਇਹ ਵੀ ਪੜ੍ਹੋ: ਹਿੰਡਨਬਰਗ ਰੀਪੋਰਟ 'ਤੇ ਗੌਤਮ ਅਡਾਨੀ ਦਾ ਜਵਾਬ, "ਜਾਣਬੁੱਝ ਕੇ ਬਦਨਾਮ ਕਰਨ ਲਈ ਪੇਸ਼ ਕੀਤੀ ਗਈ ਰੀਪੋਰਟ"
ਵਿਰੋਧੀ ਧਿਰ ਦੀ ਬੈਠਕ 'ਚ ਜੰਮੂ-ਕਸ਼ਮੀਰ ਤੋਂ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨੇ ਵੀ ਹਿੱਸਾ ਲਿਆ। ਜੰਮੂ-ਕਸ਼ਮੀਰ ਦੀ ਸਾਬਕਾ ਸੀ.ਐਮ. ਮਹਿਬੂਬਾ ਮੁਫਤੀ ਨੇ ਕਿਹਾ, ''ਇਸ ਸਮੇਂ ਦੇਸ਼ ਦੀ ਜੋ ਹਾਲਤ ਹੈ, ਉਹ ਸੰਵਿਧਾਨ ਨਾਲ ਖਿਲਵਾੜ ਹੈ। ਗਾਂਧੀ ਦੇ ਦੇਸ਼ ਦੀ ਤਾਕਤ ਅਤੇ ਵਿਭਿੰਨਤਾ ਮਿੱਟੀ ਵਿਚ ਮਿਲਾਈ ਜਾ ਰਹੀ ਹੈ। ਭਾਰਤ ਦੀ ਸੋਚ ਨੂੰ ਬਚਾਉਣਾ ਹੋਵੇਗਾ”। ਇਸ ਦੌਰਾਨ ਲਾਲੂ ਪ੍ਰਸਾਦ ਯਾਦਵ ਵੀ ਬੇਂਗਲੁਰੂ ਪਹੁੰਚੇ। ਲਾਲੂ ਪ੍ਰਸਾਦ ਯਾਦਵ ਨੇ ਕਿਹਾ, "ਹੁਣ ਨਰਿੰਦਰ ਮੋਦੀ ਨੂੰ ਵਿਦਾਈ ਦੇਣੀ ਹੈ।"