Rajasthan Girl Gang Rape: ਚੱਲਦੀ ਕਾਰ ਵਿੱਚ ਚਾਰ ਵਿਅਕਤੀਆਂ ਨੇ ਲੜਕੀ ਨਾਲ ਕੀਤਾ ਸਮੂਹਿਕ ਬਲਾਤਕਾਰ, ਫਿਰ ਖੇਤ ਵਿਚ ਸੁੱਟਿਆ
Published : Jul 18, 2024, 9:26 am IST
Updated : Jul 18, 2024, 9:26 am IST
SHARE ARTICLE
Rajasthan Dausa Girl Gang Raped in car News
Rajasthan Dausa Girl Gang Raped in car News

Rajasthan Girl Gang Rape: ਖੇਤ ਵਿਚ ਮੱਝਾਂ ਚਰਾਉਣ ਗਈ ਸੀ ਕੁੜੀ

Rajasthan Dausa Girl Gang Raped in car News: ਰਾਜਸਥਾਨ ਦੇ ਦੌਸਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਲੜਕੀ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਚੱਲਦੀ ਕਾਰ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ। 4 ਲੋਕਾਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਲੜਕੀ ਚੀਕਦੀ ਰਹੀ ਪਰ ਬਦਮਾਸ਼ਾਂ ਨੇ ਇਕ ਨਾ ਸੁਣੀ।

ਇਹ ਵੀ ਪੜ੍ਹੋ: Chhattisgarh Jawans Martyred: ਨਕਸਲੀਆਂ ਨੇ ਮੁੜ ਕੀਤਾ ਆਈਈਡੀ ਧਮਾਕਾ, 2 ਜਵਾਨ ਸ਼ਹੀਦ, 4 ਜ਼ਖਮੀ

ਕੀ ਹੈ ਪੂਰਾ ਮਾਮਲਾ?
ਦੌਸਾ ਜ਼ਿਲ੍ਹੇ ਦੇ ਮੰਦਾਵਰੀ ਵਿੱਚ ਇੱਕ ਲੜਕੀ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਚੱਲਦੀ ਕਾਰ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ। ਦਰਅਸਲ, ਇਹ ਪੂਰੀ ਘਟਨਾ ਮੰਗਲਵਾਰ ਦੀ ਹੈ, ਜਦੋਂ ਇੱਕ ਲੜਕੀ ਖੇਤਾਂ ਵਿੱਚ ਮੱਝਾਂ ਚਰਾਉਣ ਗਈ ਸੀ। ਇਸੇ ਦੌਰਾਨ ਇੱਕ ਕਾਰ ਵਿੱਚ ਚਾਰ ਬਦਮਾਸ਼ ਆਏ ਅਤੇ ਲੜਕੀ ਨੂੰ ਅਗਵਾ ਕਰ ਲਿਆ।

ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਬੀਤੇ ਦਿਨ ਪਏ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ, ਅੱਜ ਵੀ ਮੀਂਹ ਪੈਣ ਦੀ ਸੰਭਾਵਨਾ 

ਇਸ ਤੋਂ ਬਾਅਦ ਬਦਮਾਸ਼ਾਂ ਨੇ ਲੜਕੀ ਨਾਲ 4 ਘੰਟੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਸ਼ਾਮ ਨੂੰ ਜਦੋਂ ਮੁਲਜ਼ਮ ਪੀੜਤਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਕੇ ਚਲੇ ਗਏ ਤਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਤਕਲੀਫ਼ ਦੱਸੀ।

ਇਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਮੰਡਾਵੜੀ ਥਾਣੇ ਪਹੁੰਚ ਕੇ ਤਿੰਨ ਨਾਮਜ਼ਦ ਸਮੇਤ ਚਾਰ ਦੋਸ਼ੀਆਂ ਖਿਲਾਫ ਸਮੂਹਿਕ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਥਾਣਾ ਲਲਤੋਂ ਦੇ ਡੀਐਸਪੀ ਉਦੈ ਸਿੰਘ ਮੀਨਾ ਕਰ ਰਹੇ ਹਨ, ਜਦਕਿ ਪੀੜਤਾ ਦੇ ਮੈਡੀਕਲ ਬਿਆਨ ਲਏ ਜਾ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Rajasthan Dausa Girl Gang Raped in car News, stay tuned to Rozana Spokesman)

 

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement