
Chhattisgarh Jawans Martyred: ਜ਼ਖ਼ਮੀ ਜਵਾਨਾਂ ਦਾ ਜ਼ਿਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
2 jawans martyred Chhattisgarh News: ਛੱਤੀਸਗੜ੍ਹ ਦੇ ਬੀਜਾਪੁਰ ਵਿਚ ਬੀਤੀ ਰਾਤ ਨਕਸਲੀਆਂ ਨੇ ਤਰੇਮ ਥਾਣਾ ਖੇਤਰ ਦੇ ਮੰਡੀਮਾਰਕਾ ਦੇ ਜੰਗਲਾਂ ਵਿੱਚ ਇੱਕ ਆਈਈਡੀ ਧਮਾਕਾ ਕੀਤਾ। ਇਸ ਦੇ ਪ੍ਰਭਾਵ ਕਾਰਨ 2 ਜਵਾਨ ਸ਼ਹੀਦ ਹੋ ਗਏ ਹਨ, ਇਸ ਦੇ ਨਾਲ ਹੀ 4 ਜਵਾਨ ਜ਼ਖ਼ਮੀ ਵੀ ਹੋਏ ਹਨ।
ਜ਼ਖ਼ਮੀ ਜਵਾਨਾਂ ਦਾ ਜ਼ਿਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਬਿਹਤਰ ਇਲਾਜ ਲਈ ਹੈਲੀਕਾਪਟਰ ਰਾਹੀਂ ਰਾਏਪੁਰ ਰੈਫਰ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜਾਣਕਾਰੀ ਮੁਤਾਬਕ ਆਪਰੇਸ਼ਨ ਤੋਂ ਪਰਤਦੇ ਸਮੇਂ ਪਾਈਪ ਬੰਬ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ STF ਹੈੱਡ ਕਾਂਸਟੇਬਲ ਭਰਤ ਲਾਲ ਸਾਹੂ ਅਤੇ ਕਾਂਸਟੇਬਲ ਸਤੇਰ ਸਿੰਘ ਸ਼ਹੀਦ ਹੋ ਗਏ ਸਨ।
ਜ਼ਖ਼ਮੀ ਜਵਾਨਾਂ ਵਿੱਚ ਪੁਰਸ਼ੋਤਮ ਨਾਗ, ਕੋਮਲ ਯਾਦਵ, ਸੀਯਾਰਾਮ ਸੋਰੀ ਅਤੇ ਸੰਜੇ ਕੁਮਾਰ ਸ਼ਾਮਲ ਹਨ। ਸੀ.ਆਰ.ਪੀ.ਐਫ., ਕੋਬਰਾ, ਸੀ.ਏ.ਐਫ., ਡੀ.ਆਰ.ਜੀ. ਅਤੇ ਐਸ.ਟੀ.ਐਫ. ਦੇ ਜਵਾਨ ਨਕਸਲ ਵਿਰੋਧੀ ਮੁਹਿੰਮ ‘ਤੇ ਨਿਕਲੇ ਹੋਏ ਸਨ, ਜਿਸ ਦੌਰਾਨ ਧਮਾਕਾ ਹੋਇਆ।