ਗਊ ਦੇ ਨਾਂ ਤੇ ਭੀੜਾਂ ਵਲੋਂ ਨਰ-ਹਤਿਆ ਦਾ ਪ੍ਰਕੋਪ ਜਾਰੀ
Published : Dec 6, 2018, 11:19 am IST
Updated : Dec 6, 2018, 11:19 am IST
SHARE ARTICLE
Cattle In City
Cattle In City

'ਗਊ' ਦੇ ਮੁੱਦੇ ਤੇ ਗੱਲ ਕਰਨ ਤੋਂ ਹਰ ਕੋਈ ਝਿਜਕਦਾ ਹੈ, ਇਥੋਂ ਤਕ ਕਿ ਰਾਜਸਥਾਨ ਵਿਚ ਅਪਰਾਧਾਂ 'ਚ ਵਾਧੇ ਨੂੰ ਲੈ ਕੇ ਕਾਂਗਰਸ, ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ......

'ਗਊ' ਦੇ ਮੁੱਦੇ ਤੇ ਗੱਲ ਕਰਨ ਤੋਂ ਹਰ ਕੋਈ ਝਿਜਕਦਾ ਹੈ, ਇਥੋਂ ਤਕ ਕਿ ਰਾਜਸਥਾਨ ਵਿਚ ਅਪਰਾਧਾਂ 'ਚ ਵਾਧੇ ਨੂੰ ਲੈ ਕੇ ਕਾਂਗਰਸ, ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਉਤੇ ਤਾਂ ਸਵਾਲ ਖੜੇ ਕਰ ਰਹੀ ਹੈ ਪਰ ਉਸ ਨੇ ਪਹਿਲੂ ਖ਼ਾਨ ਦਾ ਮੁੱਦਾ ਨਹੀਂ ਚੁਕਿਆ। ਉਹ 'ਹਿੰਦੂਆਂ' ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਹੁਣ ਕੋਈ ਘੱਟ ਗਿਣਤੀ ਕੌਮ ਤਾਂ ਇਸ ਬਾਰੇ ਕੁੱਝ ਕਹਿ ਨਹੀਂ ਸਕਦੀ। ਪਰ ਜੇ ਅੱਜ ਵੀ ਸਾਰੇ ਹਿੰਦੂ ਚੁਪ ਰਹੇ ਤਾਂ ਉਨ੍ਹਾਂ ਵਿਚੋਂ ਕੁੱਝ ਤਾਂ ਹਿੰਦੂ ਸਿਆਸਤਦਾਨਾਂ ਦੀ ਕਠਪੁਤਲੀ ਬਣ ਕੇ, 1984 ਅਤੇ 2002 ਵਰਗੀਆਂ ਹਿੰਸਕ ਭੀੜਾਂ ਦਾ ਹਿੱਸਾ ਬਣ ਹੀ ਜਾਣਗੇ।

ਗਊ-ਹਤਿਆ ਹੋਣ ਦੀ ਅਫ਼ਵਾਹ ਸੁਣ ਕੇ ਹੀ ਬੁਲੰਦਸ਼ਹਿਰ ਦੀ ਹਿੰਸਕ ਭੀੜ ਨੂੰ ਏਨਾ ਗੁੱਸਾ ਆ ਗਿਆ ਕਿ ਉਨ੍ਹਾਂ ਨੇ ਇਕ ਇੰਸਪੈਕਟਰ ਨੂੰ ਹੀ ਗੋਲੀ ਮਾਰ ਦਿਤੀ ਅਤੇ ਭੀੜ 'ਚੋਂ ਇਕ 18 ਸਾਲ ਦਾ ਨੌਜਵਾਨ ਵੀ ਮਾਰਿਆ ਗਿਆ। ਇਸ ਭੀੜ ਨੇ ਇਲਾਕੇ ਵਿਚ ਜਾਨਵਰਾਂ ਦੀਆਂ ਹੱਡੀਆਂ ਸੁੱਟੇ ਜਾਣ ਤੋਂ ਹੀ ਅੰਦਾਜ਼ਾ ਲਾ ਕੇ ਨਿਆਂ ਨੂੰ ਅਪਣੇ ਹੱਥਾਂ ਵਿਚ ਲੈਣ ਦਾ ਫ਼ੈਸਲਾ ਕਰ ਲਿਆ ਸੀ। ਦੇਸ਼ ਵਿਚ ਅਪਰਾਧਾਂ ਦੇ ਵਾਧੇ ਨੂੰ ਵੇਖ ਕੇ ਕਈ ਵਾਰ ਜਨਤਾ ਦਾ ਗੁੱਸਾ ਸਮਝ ਵਿਚ ਵੀ ਆਉਂਦਾ ਹੈ ਪਰ ਇਨ੍ਹਾਂ ਭੀੜਾਂ ਨੂੰ ਕਿਸੇ ਬੇਟੀ ਦੇ ਬਲਾਤਕਾਰ ਜਾਂ ਕਿਸੇ ਮਾਸੂਮ ਦੇ ਕਤਲ ਤੇ ਗੁੱਸਾ ਕਦੇ ਨਹੀਂ ਆਇਆ।

ਉਂਜ ਇਹ ਗੁੱਸਾ ਵਖਰਾ ਜਿਹਾ ਗੁੱਸਾ ਸੀ। ਇਹ ਗੁੱਸਾ ਗਊਆਂ ਦੇ ਮਾਰੇ ਜਾਣ ਦੀ ਅਫ਼ਵਾਹ ਮਾਤਰ 'ਚੋਂ ਉਪਜਿਆ ਸੀ ਜਿਸ ਨੇ ਦੋ ਇਨਸਾਨਾਂ ਦੀ ਜਾਨ ਲੈ ਲਈ। ਇਸੇ ਉੱਤਰ ਪ੍ਰਦੇਸ਼ ਵਿਚ 2017 ਵਿਚ ਇਕ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਰ ਕੇ 64 ਬੱਚੇ ਮਾਰੇ ਗਏ ਸਨ। ਮਾਂ-ਬਾਪ ਬੜਾ ਰੋਏ ਕੁਰਲਾਏ ਸਨ। ਗ਼ਲਤੀ ਸਰਕਾਰ ਦੀ ਸੀ ਜਿਸ ਨੇ ਆਕਸੀਜਨ ਦੀ ਖ਼ਰੀਦ ਲਈ ਪੈਸੇ ਦੇਣ ਵਿਚ ਦੇਰੀ ਕੀਤੀ ਸੀ ਪਰ ਉਦੋਂ ਕੋਈ ਭੀੜ ਨਹੀਂ ਸੀ ਇਕੱਠੀ ਹੋਈ। ਭੀੜ ਭਾਵੇਂ ਕਿਸੇ ਵੀ ਕਾਰਨ ਕਰ ਕੇ ਇਕੱਠੀ ਹੋਈ ਹੋਵੇ, ਉਸ ਨੂੰ ਜਾਇਜ਼ ਨਹੀਂ ਮੰਨਿਆ ਜਾ ਸਕਦਾ।

Police OfficerPolice Officer

ਪਰ ਜਦੋਂ ਜਾਨਵਰਾਂ ਦੀ ਜਾਨ ਦੀ ਕੀਮਤ ਇਨਸਾਨਾਂ ਦੀ ਜਾਨ ਤੋਂ ਵੱਧ ਜਾਵੇ ਤਾਂ ਅਪਣੀ ਸਮਾਜਕ ਬਣਤਰ ਉਤੇ ਵਿਚਾਰ ਕਰਨ ਦੀ ਜ਼ਰੂਰਤ ਪੈਣੀ ਆਵੱਸ਼ਕ ਹੈ। 
ਇਸ ਤਰ੍ਹਾਂ ਦੀਆਂ ਫ਼ਿਰਕੂ ਭੀੜਾਂ ਅਖ਼ਲਾਕ ਖ਼ਾਨ ਤੇ ਪਹਿਲੂ ਖ਼ਾਨ ਵਰਗੇ ਬੜੇ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਚੁਕੀਆਂ ਹਨ। ਅੱਜ ਸਾਹਮਣੇ ਕੋਈ ਗਊ-ਮਾਰ ਮੁਸਲਿਮ ਚਿਹਰਾ ਨਹੀਂ ਸੀ ਤਾਂ ਇਕ ਇੰਸਪੈਕਟਰ ਹੀ ਇਸ ਭੀੜ ਦਾ ਨਿਸ਼ਾਨਾ ਬਣਾ ਲਿਆ ਗਿਆ। ਅਜੀਬ ਇਤਫ਼ਾਕ ਹੈ ਕਿ ਇਹ ਉਹੀ ਇੰਸਪੈਕਟਰ ਸੀ ਜੋ ਅਖ਼ਲਾਕ ਦੀ ਮੌਤ ਦੀ ਜਾਂਚ ਕਰ ਰਿਹਾ ਸੀ ਅਤੇ ਇਸ ਉਤੇ ਭੀੜ ਦਾ ਹਮਾਇਤੀ ਹੋਣ ਦੇ ਇਲਜ਼ਾਮ ਲੱਗੇ ਸਨ ਜਿਸ ਕਰ ਕੇ ਇਸ ਦਾ ਤਬਾਦਲਾ ਕੀਤਾ ਗਿਆ ਸੀ।

ਹੁਣ ਇਲਜ਼ਾਮ ਲੱਗ ਰਹੇ ਹਨ ਕਿ ਇਸ ਇੰਸਪੈਕਟਰ ਨੇ ਕਿਉਂਕਿ ਇਕ ਮੁਸਲਮਾਨ ਨੂੰ ਬਚਾ ਕੇ ਆਪ ਹਸਪਤਾਲ ਪਹੁੰਚਾਇਆ ਸੀ, ਇਸ ਲਈ ਯੋਜਨਾ ਬਣਾ ਕੇ, ਫ਼ਿਰਕੂ ਭੀੜ ਨੇ ਉਸ ਨੂੰ ਮੁਸਲਮਾਨ ਦਾ ਰਾਖਾ ਕਹਿ ਕੇ ਮਾਰਿਆ ਹੈ। ਅੱਜ ਭਾਰਤ ਵਿਚ ਗਊ ਨੂੰ ਜੋ ਸਤਿਕਾਰ ਮਿਲ ਰਿਹਾ ਹੈ, ਉਹ ਸਦੀਆਂ ਤੋਂ ਮਿਲਦਾ ਸੀ। ਸੜਕਾਂ ਉਤੇ ਗਊਆਂ-ਮੱਝਾਂ ਆਰਾਮ ਨਾਲ ਟ੍ਰੈਫ਼ਿਕ ਨੂੰ ਰੋਕਦੀਆਂ ਹਨ ਅਤੇ ਭਾਰਤ ਬੜੇ ਆਰਾਮ ਨਾਲ ਉਨ੍ਹਾਂ ਦੇ ਸੜਕ ਪਾਰ ਕਰਨ ਦੀ ਉਡੀਕ ਕਰਦਾ ਹੈ। ਗਊਆਂ-ਮੱਝਾਂ ਦੇ ਬੇਫ਼ਿਕਰ ਹੋ ਕੇ ਘੁੰਮਣ ਨਾਲ, ਸੜਕਾਂ ਉਤੇ ਕਿੰਨੇ ਹੀ ਹਾਦਸੇ ਹੁੰਦੇ ਹਨ ਪਰ ਇਹ ਭਾਰਤੀ ਸਭਿਆਚਾਰ ਦਾ ਹਿੱਸਾ ਮੰਨ ਲਿਆ ਗਿਆ ਹੈ

ਸ਼ਾਇਦ ਅਤੇ ਸੱਭ ਨੂੰ ਕਬੂਲ ਹੈ। ਕਦੇ ਗਊਆਂ-ਮੱਝਾਂ ਦੇ ਖੁਲ੍ਹ ਕੇ ਘੁੰਮਣ ਨੂੰ ਲੈ ਕੇ ਕਿਸੇ ਨੇ ਹਿੰਸਾ ਨਹੀਂ ਕੀਤੀ ਅਤੇ ਨਾ ਕਿਸੇ ਨੇ ਗਊ ਦੀ ਮੌਤ ਤੇ ਹੀ ਇਸ ਤਰ੍ਹਾਂ ਕੀਤਾ ਹੈ। ਪਰ ਹੁਣ ਇਹ ਮੁੱਦਾ ਸਮਾਜ ਤੋਂ ਬਹੁਤ ਅੱਗੇ ਜਾ ਚੁੱਕਾ ਹੈ। ਅੱਜ ਉਹ ਹਿੰਸਕ ਭੀੜ ਅਪਣੇ ਹੀ ਹਿੰਦੂ ਭਾਈ ਦੇ, ਅਪਣੇ ਹੱਥੋਂ ਮਾਰੇ ਜਾਣ ਤੋਂ ਖ਼ੁਸ਼ ਹੈ ਕਿਉਂਕਿ ਉਸ ਨੇ ਭੀੜ ਦੀ ਨਜ਼ਰ ਵਿਚ, ਗਊ ਦਾ ਮਾਸ ਖਾਣ ਵਾਲੇ ਮੁਸਲਿਮ ਦੋਸ਼ੀ ਨੂੰ ਬਚਾਇਆ ਸੀ। ਪਰ ਕੀ ਉਹ ਅਪਣੇ ਹੀ ਕਦਮਾਂ ਤੇ ਪਛਤਾਵਾ ਕਰੇਗੀ ਜਾਂ ਅਪਣੇ ਇਸ ਸਾਥੀ ਨੂੰ ਸ਼ਹੀਦ ਆਖ ਕੇ ਅਪਣੀ 'ਧਾਰਮਕਤਾ' ਦੀ ਸੱਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇਗੀ?

Mob attacked Mob Attacked

ਕੀ ਲੋਕ ਅੱਜ ਗਊ ਹਤਿਆ ਨੂੰ ਇਨਸਾਨਾਂ ਅਤੇ ਬਾਕੀ ਜਾਨਵਰਾਂ ਵਾਂਗ ਹੀ ਵੇਖਣਗੇ? 'ਗਊ' ਦੇ ਮੁੱਦੇ ਤੇ ਗੱਲ ਕਰਨ ਤੋਂ ਹਰ ਕੋਈ ਝਿਜਕਦਾ ਹੈ, ਇਥੋਂ ਤਕ ਕਿ ਰਾਜਸਥਾਨ ਵਿਚ ਅਪਰਾਧਾਂ 'ਚ ਵਾਧੇ ਨੂੰ ਲੈ ਕੇ ਕਾਂਗਰਸ, ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਉਤੇ ਤਾਂ ਸਵਾਲ ਖੜੇ ਕਰ ਰਹੀ ਪਰ ਉਸ ਨੇ ਪਹਿਲੂ ਖ਼ਾਨ ਦਾ ਮੁੱਦਾ ਨਹੀਂ ਚੁਕਿਆ। ਉਹ 'ਹਿੰਦੂਆਂ' ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਹੁਣ ਕੋਈ ਘੱਟ ਗਿਣਤੀ ਕੌਮ ਤਾਂ ਇਸ ਬਾਰੇ ਕੁੱਝ ਕਹਿ ਨਹੀਂ ਸਕਦੀ। ਪਰ ਜੇ ਅੱਜ ਵੀ ਸਾਰੇ ਹਿੰਦੂ ਚੁਪ ਰਹੇ ਤਾਂ ਉਨ੍ਹਾਂ ਵਿਚੋਂ ਕੁੱਝ ਤਾਂ ਹਿੰਦੂ ਸਿਆਸਤਦਾਨਾਂ ਦੀ ਕਠਪੁਤਲੀ ਬਣ ਕੇ, 1984 ਅਤੇ 2002 ਵਰਗੀਆਂ ਹਿੰਸਕ ਭੀੜਾਂ ਦਾ ਹਿੱਸਾ ਬਣ ਹੀ ਜਾਣਗੇ। 

ਬਹੁਗਿਣਤੀ ਹਿੰਦੂ ਕੌਮ ਸੱਭ ਕੁੱਝ ਵੇਖ ਕੇ, ਅਜੇ ਵੀ ਖ਼ਾਮੋਸ਼ ਹੈ ਜਦਕਿ ਉਨ੍ਹਾਂ ਦਾ ਹੀ ਇਕ ਅੰਗ ਇਸ ਤਰ੍ਹਾਂ ਦੀਆਂ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਸਿਆਣਪ ਨਾਲ ਦਿਮਾਗ਼ ਦੀ ਵਰਤੋਂ ਕਰਨ ਵਾਲੇ, 79.8% ਹਿੰਦੂਆਂ, 14.2% ਮੁਸਲਮਾਨਾਂ ਜਾਂ 1.72% ਸਿੱਖਾਂ ਜਾਂ 2.3% ਇਸਾਈਆਂ ਤੋਂ ਕਿਸ ਤਰ੍ਹਾਂ ਡਰ ਸਕਦੇ ਹਨ? ਡਰਨ ਦੀ ਜ਼ਰੂਰਤ ਤਾਂ ਉਨ੍ਹਾਂ ਕੋਲੋਂ ਹੈ ਜੋ ਹਿੰਦੂਤਵ ਦੇ ਨਾਂ ਤੇ ਸਿਆਸਤ ਦੀ ਖੇਡ ਖੇਡ ਰਹੇ ਹਨ ਅਤੇ ਜੇ ਕਿਸੇ ਵੀ ਭੀੜ ਨੂੰ ਕਿਰਾਏ ਭਾੜੇ ਤੇ ਇਕੱਠੀ ਕੀਤੀ ਕਿਹਾ ਜਾਵੇ ਤਾਂ ਇਹ ਉਨ੍ਹਾਂ ਗ਼ਰੀਬਾਂ ਦੀ ਭੀੜ ਹੈ ਜਿਨ੍ਹਾਂ ਨੇ ਪੈਸੇ ਦੇ ਲਾਲਚ ਵਿਚ ਅਪਣੀ ਰੂਹ ਵੇਚ ਦਿਤੀ ਹੋਵੇਗੀ।    -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement