
ਜਸਟਿਸ ਬੀਵੀ ਨਾਗਰਤਨਾ 2027 ਵਿਚ ਦੇਸ਼ ਦੀ ਪਹਿਲੀ ਮਹਿਲਾ ਚੀਫ ਜਸਟਿਸ ਬਣ ਸਕਦੀ ਹੈ।
ਨਵੀਂ ਦਿੱਲੀ: ਜਸਟਿਸ ਬੀਵੀ ਨਾਗਰਤਨਾ (Justice BV Nagarathna ) 2027 ਵਿਚ ਦੇਸ਼ ਦੀ ਪਹਿਲੀ ਮਹਿਲਾ ਚੀਫ ਜਸਟਿਸ (India's First Woman Chief Justice) ਬਣ ਸਕਦੀ ਹੈ। ਮੌਜੂਦਾ ਚੀਫ ਜਸਟਿਸ ਐਨਵੀ ਰਮਨਾ (CJI N.V. Ramana) ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕਾਲੇਜੀਅਮ ਨੇ ਜਸਟਿਸ ਨਾਗਰਤਨਾ ਸਮੇਤ 9 ਜੱਜਾਂ ਦੇ ਨਾਵਾਂ ਦੀ ਤਰੱਕੀ ਲਈ ਸਿਫਾਰਿਸ਼ ਕੀਤੀ ਹੈ। ਜਸਟਿਸ ਨਾਗਰਤਨਾ ਫਿਲਹਾਲ ਕਰਨਾਟਕ ਹਾਈ ਕੋਰਟ ਦੀ ਜੱਜ ਹੈ।
Supreme Court of India
ਹੋਰ ਪੜ੍ਹੋ: ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿਚ ਬਰੀ ਹੋਏ ਸ਼ਸ਼ੀ ਥਰੂਰ, ਸਾਢੇ ਸੱਤ ਸਾਲ ਬਾਅਦ ਮਿਲੀ ਰਾਹਤ
ਜੇਕਰ ਜਸਟਿਸ ਨਾਗਰਤਨਾ ਦੇ ਨਾਂਅ ਨੂੰ ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ 2027 ਵਿਚ ਚੀਫ ਜਸਟਿਸ ਬਣ ਸਕਦੀ ਹੈ। ਹਾਲਾਂਕਿ ਉਹਨਾਂ ਦਾ ਉਹ ਕਾਰਜਕਾਲ ਇਕ ਮਹੀਨੇ ਤੋਂ ਕੁਝ ਹੀ ਜ਼ਿਆਦਾ ਸਮੇਂ ਦਾ ਰਹੇਗਾ। ਜਸਟਿਸ ਨਾਗਰਤਨਾ ਦੇ ਪਿਤਾ ਜਸਟਿਸ ਈ.ਐਸ. ਵੈਂਕਟਰਮੈਯਾ ਵੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹਿ ਚੁੱਕੇ ਹਨ। ਉਹਨਾਂ ਨੇ 19 ਜੂਨ 1989 ਤੋਂ 17 ਦਸੰਬਰ 1989 ਤੱਕ ਇਹ ਅਹੁਦਾ ਸੰਭਾਲਿਆ ਹੈ।
CJI N.V. Ramana
ਹੋਰ ਪੜ੍ਹੋ: ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ! ਸ਼ੁਰੂ ਹੋਇਆ Short Term ਕੋਰਸ, ਜਾਣੋ ਕਿਦਾਂ ਕਰ ਸਕਦੇ ਅਪਲਾਈ
ਜਸਟਿਸ ਨਾਗਰਤਨਾ 2008 ਵਿਚ ਕਰਨਾਟਕ ਹਾਈ ਕੋਰਟ (Karnataka High Court) ਵਿਚ ਐਡੀਸ਼ਨਲ ਜੱਜ ਨਿਯੁਕਤ ਕੀਤੀ ਗਈ ਸੀ, 2010 ਵਿਚ ਉਹਨਾਂ ਨੂੰ ਪਰਮਾਨੈਂਟ ਜੱਜ ਨਿਯੁਕਤ ਕੀਤਾ ਗਿਆ। ਉਹਨਾਂ ਨੇ ਵਪਾਰਕ ਅਤੇ ਸੰਵਿਧਾਨਕ ਕਾਨੂੰਨਾਂ ਦੇ ਅਧਾਰ ’ਤੇ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਦਿੱਤੇ ਹਨ। ਇਸ ਤੋਂ ਇਲਾਵਾ 2012 ਵਿਚ ਫੇਕ ਨਿਊਜ਼ ਦੇ ਵਧਦੇ ਮਾਲਿਆਂ ਨੂੰ ਦੇਖਦਿਆਂ ਜਸਟਿਸ ਨਾਗਰਤਨਾ ਅਤੇ ਹੋਰ ਜੱਜਾਂ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਸੀ ਕਿ ਉਹ ਮੀਡੀਆ ਬ੍ਰਾਡਕਾਸਟਿੰਗ ਨੂੰ ਰੈਗੂਲੇਟ ਕਰਨ ਦੀਆਂ ਸੰਭਾਵਨਾਵਾਂ ਦੀ ਜਾਂਚ ਕਰੇ।
Justice BV Nagarathna Could Be India's First Woman Chief Justice
ਹੋਰ ਪੜ੍ਹੋ: ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਵਾਧਾ
ਸੂਤਰਾਂ ਅਨੁਸਾਰ ਜਿਨ੍ਹਾਂ 9 ਜੱਜਾਂ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਹੈ, ਉਹਨਾਂ ਵਿਚ ਤਿੰਨ ਔਰਤਾਂ ਹਨ। ਜਸਟਿਸ ਨਾਗਰਤਨਾ ਤੋਂ ਇਲਾਵਾ ਤੇਲੰਗਾਨਾ ਹਾਈ ਕੋਰਟ ਦੀ ਚੀਫ ਜਸਟਿਸ ਹਿਮਾ ਕੋਹਲੀ ਅਤੇ ਗੁਜਰਾਤ ਹਾਈ ਕੋਰਟ ਦੀ ਜੱਜ ਬੇਲਾ ਤ੍ਰਿਵੇਦੀ ਦੇ ਨਾਂਅ ਵੀ ਸ਼ਿਫਾਰਿਸ਼ ਕੀਤੇ ਗਏ ਹਨ।