ਜੱਜ ਉੱਤਮ ਆਨੰਦ ਮੌਤ ਮਾਮਲਾ: CBI ਦੇ ਹੱਥਾਂ ‘ਚ ਸੌਂਪੀ ਜਾਵੇਗੀ ਜਾਂਚ, ਅਦਾਲਤ ਨੇ ਦਿੱਤੀ ਇਜਾਜ਼ਤ

By : AMAN PANNU

Published : Aug 4, 2021, 1:25 pm IST
Updated : Aug 4, 2021, 1:25 pm IST
SHARE ARTICLE
Dhanbad Judge Death Case
Dhanbad Judge Death Case

ਇਸ ਮਾਮਲੇ 'ਚ ਦੋਸ਼ੀ ਦੇ ਨਾਰਕੋ, ਪੌਲੀਗ੍ਰਾਫ ਵਰਗੇ ਟੈਸਟ ਕਰਵਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। 

ਪਟਨਾ: ਬੁੱਧਵਾਰ ਨੂੰ ਝਾਰਖੰਡ ਦੇ ਧਨਬਾਦ (Dhanbad, Jharkhand) ਜ਼ਿਲ੍ਹੇ ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਉੱਤਮ ਆਨੰਦ (Uttam Anand) ਦੀ ਸ਼ੱਕੀ ਹਾਲਤਾਂ ਵਿਚ ਹੋਈ ਮੌਤ ਦੇ ਮਾਮਲੇ ਦੀ ਜਾਂਚ ਸੀਬੀਆਈ ਦੇ ਹੱਥਾਂ ‘ਚ ਸੌਂਪੀ ਜਾਵੇਗੀ। ਜ਼ਿਲ੍ਹਾ ਜੱਜ ਦੀ ਮੌਤ ਦੇ ਸਬੰਧ ਵਿਚ ਸਾਹਮਣੇ ਆਈ ਸੀਸੀਟੀਵੀ ਫੁਟੇਜ (CCTV Footage) ਤੋਂ ਇਹ ਜਾਪਦਾ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਇੱਕ ਆਟੋ ਨੇ ਟੱਕਰ ਮਾਰੀ ਸੀ। ਇਸ ਮਾਮਲੇ 'ਚ ਦੋਸ਼ੀ ਦੇ ਨਾਰਕੋ, ਪੌਲੀਗ੍ਰਾਫ ਵਰਗੇ ਟੈਸਟ ਕਰਵਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ: ਅੰਮ੍ਰਿਤਸਰ 'ਚ ਗੈਂਗਵਾਰ! ਹਸਪਤਾਲ ਬਾਹਰ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰਕੇ ਕਤਲ

PHOTOPHOTO

ਝਾਰਖੰਡ ਦੇ ਧਨਬਾਦ ਵਿਚ ਪੰਜ ਤਰ੍ਹਾਂ ਦੇ ਟੈਸਟ ਹੋਣਗੇ, ਜਿਨ੍ਹਾਂ ਵਿਚ ਜੱਜ ਉੱਤਮ ਆਨੰਦ ਦੀ ਆਟੋ ਨਾਲ ਹੱਤਿਆ ਕਰਨ ਵਾਲੇ ਦੋਸ਼ੀ ਲਖਨ ਵਰਮਾ ਅਤੇ ਰਾਹੁਲ ਦੇ ਲਾਈ ਡਿਟੈਕਟਰ (Lie Detector Test of Accused) ਸਮੇਤ ਪੰਜ ਟੈਸਟ ਹੋਣਗੇ। ਅਦਾਲਤ ਨੇ ਮੰਗਲਵਾਰ ਨੂੰ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸੀਬੀਆਈ (CBI Probe) ਨੂੰ ਨਿਰਦੇਸ਼ ਦਿੱਤਾ ਕਿ ਸੂਬਾ ਸਰਕਾਰ ਦੀ ਸਿਫਾਰਸ਼ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਉੱਤਮ ਆਨੰਦ ਦੀ ਮੌਤ ਦੀ ਜਾਂਚ ਸੀਬੀਆਈ ਤੋਂ ਕਰਾਏ ਜਾਣ ਦੀ ਸੂਚਨਾ ਜਾਰੀ ਹੋਣ ਦੇ ਤੁਰੰਤ ਬਾਅਦ ਜਾਂਚ ਸ਼ੁਰੂ ਕੀਤੀ ਜਾਵੇ। ਸੀਬੀਆਈ ਦੇ ਵਕੀਲ ਨੇ ਮਾਮਲੇ ਦੀ ਨਿਗਰਾਨੀ ਕਰ ਰਹੇ ਝਾਰਖੰਡ ਹਾਈਕੋਰਟ (Jharkhand High Court) ਨੂੰ ਦੱਸਿਆ ਕਿ ਜਾਂਚ ਸਬੰਧੀ ਸੂਚਨਾ ਬੁੱਧਵਾਰ ਨੂੰ ਜਾਰੀ ਕੀਤੀ ਜਾਵੇਗੀ।

ਹੋਰ ਪੜ੍ਹੋ: ਹੁਣ ਦੇਸ਼ ਦੀਆਂ ਨਜ਼ਰਾਂ ਕੁੜੀਆਂ ਦੀ ਹਾਕੀ ਟੀਮ ’ਤੇ ਟਿਕੀਆਂ

PHOTOPHOTO

ਅਦਾਲਤ ਦੇ ਨਿਰਦੇਸ਼ਾਂ 'ਤੇ ਸੀਬੀਆਈ ਨੇ ਕਿਹਾ ਕਿ ਉਸ ਨੂੰ ਬੀਤੇ ਕੱਲ੍ਹ ਹੀ ਇਸ ਮਾਮਲੇ ਦੀ ਸੀਬੀਆਈ ਜਾਂਚ ਲਈ ਸੂਬਾ ਸਰਕਾਰ (State Government) ਦੀ ਸਿਫਾਰਸ਼ ਦਾ ਪੱਤਰ ਮਿਲਿਆ ਹੈ ਅਤੇ 4 ਅਗਸਤ ਨੂੰ ਸੀਬੀਆਈ ਜਾਂਚ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ। ਇਸ 'ਤੇ ਬੈਂਚ ਨੇ ਕਿਹਾ ਕਿ ਮਾਮਲੇ ਦੀ ਤੇਜ਼ੀ ਨਾਲ ਜਾਂਚ ਲਈ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਤੁਰੰਤ ਬਾਅਦ ਸੀਬੀਆਈ ਨੂੰ ਮਾਮਲੇ ਵਿਚ FIR ਦਰਜ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਬੈਂਚ ਨੇ ਸਰਕਾਰ ਨੂੰ ਮਾਮਲੇ ਦੇ ਸਾਰੇ ਦਸਤਾਵੇਜ਼ ਅਤੇ ਹੋਰ ਸਾਰੇ ਸਹਿਯੋਗ ਸੀਬੀਆਈ ਨੂੰ ਦੇਣ ਦੇ ਨਿਰਦੇਸ਼ ਦਿੱਤੇ।

Location: India, Jharkhand, Dhanbad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement