ਖ਼ਬਰਾਂ |

ਤਾਜ਼ਾ |

ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ! ਸ਼ੁਰੂ ਹੋਇਆ Short Term ਕੋਰਸ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ
Published : Aug 18, 2021, 12:17 pm IST
Updated : Sep 4, 2021, 6:52 pm IST
SHARE ARTICLE
Short Term Courses Started in canada, Learn How To Apply
Short Term Courses Started in canada, Learn How To Apply

ਜਿਹੜੇ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਨਹੀਂ ਜਾ ਪਾਏ ਤਾਂ ਉਹਨਾਂ ਲਈ ਇਹ ਬਹੁਤ ਵਧੀਆ ਵਿਕਲਪ ਹੈ।

                    

ਟੋਰਾਂਟੋ: ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਵਿਚ ਦਿਲਚਸਪੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਹਰ ਵਿਦਿਆਰਥੀ ਵਿਦੇਸ਼ ਵਿਚ ਜਾ ਕੇ ਅਪਣਾ ਭਵਿੱਖ ਬਣਾਉਣ ਅਤੇ ਆਪਣੇ ਸੁਪਨੇ ਪੂਰੇ ਕਰਨ ਬਾਰੇ ਸੋਚਦਾ ਹੈ। ਇਸ ਦੌਰਾਨ ਵਿਦਿਆਰਥੀਆਂ ਦੇ ਮਨਾਂ ਵਿਚ ਵਿਦੇਸ਼ ਜਾਣ ਸਬੰਧੀ ਕਈ ਸਵਾਲ ਉੱਠਦੇ ਹਨ। ਵਿਦਿਆਰਥੀਆਂ ਨੂੰ ਆਪਣੇ ਸਵਾਲਾਂ ਦੇ ਜਵਾਬਾਂ ਲਈ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਹੀ ਕਰੀਅਰ ਕੌਂਸਲਿੰਗ (Career Counseling) ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਤੁਸੀਂ 79736-39071 ’ਤੇ ਸੰਪਰਕ ਕਰ ਸਕਦੇ ਹੋ।

Short Term Courses in CanadaShort Term Courses in Canada

ਇਮੀਗ੍ਰੇਸ਼ਨ ਵੱਲੋਂ ਇਕ ਸ਼ਾਰਟ ਟਰਮ ਕੋਰਸ (Short Term Course) ਚਲਾਇਆ ਜਾ ਰਿਹਾ ਹੈ। ਜਿਸ ਵਿਚ ਬੱਚਿਆਂ ਨੂੰ ਟਰੇਨਿੰਗ ਲਈ ਕੈਨੇਡਾ ਭੇਜਿਆ ਜਾਂਦਾ ਹੈ। ਇਸ ਕੋਰਸ ਲਈ ਅਪਲਾਈ ਕਰਨ ਵਾਲੇ ਦੀ ਦਿਲਚਸਪੀ ਨੂੰ ਦੇਖਦੇ ਹੋਏ ਹੀ ਉਸ ਨੂੰ ਟ੍ਰੇਨਿੰਗ ‘ਤੇ ਭੇਜਿਆ ਜਾਂਦਾ ਹੈ। ਇਸ ਰਾਹੀਂ ਉਨ੍ਹਾਂ ਨੂੰ ਇਕ ਖਾਸ ਵਿਸ਼ੇ ‘ਚ ਹੁਨਰਮੰਦ ਹੋਣ ਲਈ ਸਿਖਲਾਈ ਦਿੱਤੀ ਜਾਂਦੀ ਹੈ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਕੰਪਨੀ ਉਸ ਉਮੀਦਵਾਰ ਨੂੰ ਇਕ ਸਰਟੀਫੀਕੇਟ ਦਿੰਦੀ ਹੈ ਅਤੇ ਉਸ ਲਈ ਇੰਟਰਵਿਊ ਦਾ ਪ੍ਰਬੰਧ ਕਰਦੀ ਹੈ। ਇਸ ਦੇ ਜ਼ਰੀਏ ਹੀ ਕੰਪਨੀ ਉਸ ਦੀ ਪਲੇਸਮੈਂਟ (Placements) ਲਗਵਾਉਂਦੀ ਹੈ ਅਤੇ ਉਹ ਉੱਥੇ ਕੰਮ ਕਰਨ ਦੇ ਯੋਗ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਉਥੇ ਵਰਕ ਪਰਮਿਟ (Work Permit) ਲੈਣ ਦੇ ਵੀ ਯੋਗ ਹੋ ਜਾਂਦਾ ਹੈ।

Canada Work PermitCanada Work Permit

ਇਸ ਕੋਰਸ ਵਿਚ ਅਪਲਾਈ ਕਰਨ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ ਜਾਂ ਤਾਂ ਉਸ ਨੂੰ ਕਿਸੇ ਚੀਜ਼ ‘ਚ ਤਜੁਰਬਾ ਹੋਣਾ ਚਾਹੀਦਾ ਹੈ। ਹੁਣ ਉਹ ਵੀ ਬਾਹਰ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹਨ ਜੋ ਘੱਟ ਪੜ੍ਹੇ-ਲਿਖੇ ਹਨ ਜਾਂ ਜਿਨ੍ਹਾਂ ਨੂੰ ਵੱਧ ਤਜੁਰਬਾ ਹੈ। ਜੇਕਰ ਤੁਹਾਡੇ ਕੋਲ 6 ਮਹਨਿਆਂ ਤੋਂ ਲੈ ਕੇ 1 ਸਾਲ ਦਾ ਤਜੁਰਬਾ ਹੈ ਤਾਂ ਤੁਸੀਂ ਇਸ ਕੋਰਸ ਲਈ ਪੂਰੀ ਤਰ੍ਹਾਂ ਅਪਲਾਈ ਕਰਨ ਦੇ ਯੋਗ ਹੋ। ਇਸ ਵਿਚ ਉਮਰ ਅਤੇ ਗੈਪ ਦਾ ਕੋਈ ਲੈਣਾ-ਦੇਣਾ ਨਹੀਂ ਹੈ।

Canada VisaCanada Visa

ਇਸ ਦੇ ਨਾਲ ਹੀ ਜਿਹੜੇ ਬੱਚੇ ਉਥੇ ਜਾ ਕੇ ਆਪਣੇ ਮਾਤਾ-ਪਿਤਾ ਨੂੰ ਸੱਦਣਾ ਚਾਹੁੰਦੇ ਹਨ, ਉਹ ਇਕ ਸਮੈਸਟਰ ਪੂਰਾ ਕਰਨ ਤੋਂ ਬਾਅਦ ਆਪਣੇ ਪਰਿਵਾਰ ਨੂੰ ਆਪਣੇ ਕੋਲ ਬੁਲਾ ਸਕਦੇ ਹਨ। ਕਈ ਬੱਚੇ ਅਜਿਹੇ ਵੀ ਹਨ ਜਿਨ੍ਹਾਂ ਦਾ ਰਿਫਿਉਜ਼ਲ (Refusal) ਆਉਣ ਕਾਰਨ ਵੀਜ਼ਾ ਨਹੀਂ ਆਉਂਦਾ, ਪਰ ਹੁਣ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਉਹ ਵੀ ਇਸ ਕੋਰਸ ਲਈ ਅਪਲਾਈ ਕਰ ਸਕਦੇ ਹਨ। ਜੇਕਰ ਤੁਸੀਂ ਵੱਧ ਵੀ ਪੜ੍ਹੇ ਹੋ ਤਾਂ ਵੀ ਅਪਲਾਈ ਕਰ ਸਕਦੇ ਹੋ। ਜਿਹਨਾਂ ਨੇ ਬੀਟੈਕ, ਬੀਐਸਸੀ, ਬੀਐਡ ਵਰਗੇ ਕੋਰਸਾਂ ਦੀ ਪੜ੍ਹਾਈ ਪਹਿਲਾਂ ਹੀ ਕੀਤੀ ਹੈ ਉਹ ਇਸ ਕੋਰਸ ਲਈ ਪੂਰੀ ਤਰ੍ਹਾਂ ਯੋਗ ਹਨ ਅਤੇ ਉਨ੍ਹਾਂ ਦਾ ਸੱਦਾ ਪੱਤਰ (Invitation Letter) ਵੀ ਜਲਦੀ ਆ ਸਕਦਾ ਹੈ।

Short Term Courses in CanadaShort Term Courses in Canada

ਅਪਲਾਈ ਕਰਨ ਦੀ ਪ੍ਰਕਿਰਿਆ-

ਅਪਲਾਈ ਕਰਨ ਲਈ, ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਕੰਪਨੀ ੳਮੀਦਵਾਰ ਦੀ ਪ੍ਰੌਫਾਈਲ ਨੂੰ ਕੈਨੇਡਾ ਵਿਚ ਉਨ੍ਹਾਂ ਦੇ ਟਾਈ ਅਪਸ (Tie ups) ਨੂੰ ਭੇਜਣਗੇ ਅਤੇ ਇਸ ਰਾਹੀਂ ਉਮੀਦਵਾਰ ਦਾ ਸੱਦਾ ਪੱਤਰ ਮੰਗਵਾਇਆ ਜਾਵੇਗਾ। ਉਸ ਪੱਤਰ ਦੇ ਅਧਾਰ ’ਤੇ ਹੀ ਫਾਈਲ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬਾਅਦ ਸਾਰੇ ਦਸਤਾਵੇਜ਼ ਇਕੱਠੇ ਹੋਣ ਮਗਰੋਂ 3-4 ਮਹੀਨਿਆਂ ਵਿਚ ਫਾਈਲ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ।

Canada PR Canada Visa

ਕਿੰਨਾ ਖਰਚਾ ਅਤੇ ਸਮਾਂ ਲੱਗ ਸਕਦਾ ਹੈ-  

ਇਸ ਲਈ ਘਟੋ-ਘੱਟ 4 ਹਫ਼ਤਿਆਂ ਤੋਂ ਲੈ ਕੇ 6 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਖਰਚਾ ਚੁਣੇ ਗਏ ਕੋਰਸ ਅਤੇ ਕੋਰਸ ਦੇ ਸਮੇਂ ’ਤੇ ਨਿਰਭਰ ਕਰਦਾ ਹੈ। ਜੇਕਰ ਲੰਮੇ ਸਮੇਂ ਦਾ ਕੋਰਸ ਹੈ ਤਾਂ ਖਰਚਾ ਵੀ ਉਸ ਹਿਸਾਬ ਨਾਲ ਆ ਸਕਦਾ ਹੈ।

CanadaCanada

ਇਸ ਦੇ ਨਾਲ ਹੀ ਸਵਾਲ ਖੜ੍ਹਾ ਹੁੰਦਾ ਹੈ ਕਿ, ਕੀ ਤੁਹਾਨੂੰ ਟ੍ਰੇਨਿੰਗ ਤੋਂ ਬਾਅਦ ਵਾਪਸ ਆਉਣ ਦੀ ਲੋੜ ਹੈ ਜਾਂ ਨਹੀਂ? ਤਾਂ ਇਸ ਬਾਰੇ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਜਦ ਟ੍ਰੇਨਿੰਗ ‘ਚ ਸਿੱਖਣ ਤੋਂ ਬਾਅਦ ਉਮੀਦਵਾਰ ਉਥੇ ਕੰਮ ਕਰਨ ਦੇ ਯੋਗ ਹੋ ਜਾਂਦਾ ਹੈ ਤਾਂ ਉਸ ਨੂੰ ਵਾਪਸ ਆਉਣ ਦੀ ਲੋੜ ਨਹੀਂ ਪੈਂਦੀ। ਜਿਹੜੇ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਨਹੀਂ ਜਾ ਪਾਏ ਤਾਂ ਉਹਨਾਂ ਲਈ ਇਹ ਬਹੁਤ ਵਧੀਆ ਵਿਕਲਪ ਹੈ। ਇਕ ਉਮੀਦਵਾਰ ਨੂੰ ਇਸ ‘ਚ ਧਿਆਨ ਦੇਣ ਲਈ ਬਸ ਸਹੀ ਕੰਸਲਟੇਂਟ ਤੱਕ ਪਹੁੰਚ ਕਰਨ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਤੁਸੀਂ 79736-39071 ’ਤੇ ਸੰਪਰਕ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement