
ਗਾਰਡ ਨੇ 312 ਬੋਰ ਦੀ ਬੰਦੂਕ ਨਾਲ ਕੀਤੇ 3 ਫਾਇਰ
ਇੰਦੌਰ: ਇੰਦੌਰ ਦੀ ਖਜਰਾਣਾ ਕਾਲੋਨੀ 'ਚ ਕੁੱਤੇ ਨੂੰ ਘੁੰਮਾਉਣ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਦੇ ਚਲਦਿਆਂ ਗਾਰਡ ਨੇ ਗੋਲੀ ਚਲਾ ਦਿੱਤੀ। ਗਾਰਡ ਨੇ 312 ਬੋਰ ਦੀ ਬੰਦੂਕ ਤੋਂ 3 ਗੋਲੀਆਂ ਚਲਾਈਆਂ, ਜਿਸ ਕਾਰਨ ਜੀਜਾ-ਸਾਲੇ ਦੀ ਮੌਤ ਹੋ ਗਈ ਜਦਕਿ 6 ਲੋਕ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਮ੍ਰਿਤਕਾਂ ਦੇ ਪ੍ਰਵਾਰਕ ਮੈਂਬਰ ਵੀ ਸ਼ਾਮਲ ਹਨ, ਜੋ ਰੌਲਾ ਸੁਣ ਕੇ ਬਾਹਰ ਆ ਗਏ ਸਨ। ਖਜਰਾਣਾ ਪੁਲਿਸ ਨੇ ਇਸ ਮਾਮਲੇ ਵਿਚ ਗਾਰਡ, ਉਸ ਦੇ ਪੁੱਤਰ ਅਤੇ ਇਕ ਰਿਸ਼ਤੇਦਾਰ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗਾਰਡ ਦੀ ਬੰਦੂਕ ਵੀ ਜ਼ਬਤ ਕਰ ਲਈ ਗਈ ਹੈ। ਰਾਤ ਨੂੰ ਹੋਏ ਝਗੜੇ ਦੀ ਸੂਚਨਾ ਮਿਲਣ 'ਤੇ ਅਧਿਕਾਰੀ ਅਤੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਪਹੁੰਚ ਗਈ।
ਇਹ ਵੀ ਪੜ੍ਹੋ: ਪਹਿਲਾਂ ਹਿੰਦੂ ਹੀ ਸਨ ਮੁਸਲਮਾਨ, ਹਿੰਦੂ ਧਰਮ ਇਸਲਾਮ ਨਾਲੋਂ ਵੀ ਪੁਰਾਣਾ : ਗ਼ੁਲਾਮ ਨਬੀ ਆਜ਼ਾਦ
ਵਧੀਕ ਡੀ.ਸੀ.ਪੀ. ਅਮਰਿੰਦਰ ਸਿੰਘ ਅਨੁਸਾਰ ਘਟਨਾ ਕ੍ਰਿਸ਼ਨਾ ਬਾਗ ਕਲੋਨੀ ਦੀ ਹੈ। ਇਥੇ ਰਾਜਪਾਲ ਪੁੱਤਰ ਯਦੂਨਾਥ ਸਿੰਘ ਰਾਜਾਵਤ ਵਾਸੀ ਕ੍ਰਿਸ਼ਨਾ ਬਾਗ ਕਲੋਨੀ ਨੇ ਅਪਣੀ ਲਾਇਸੈਂਸੀ ਬੰਦੂਕ ਨਾਲ ਗੋਲੀਆਂ ਚਲਾ ਦਿਤੀਆਂ। ਗੋਲੀ ਲੱਗਣ ਕਾਰਨ ਵਿਮਲ ਪੁੱਤਰ ਦੇਵਕਰਨ ਵਾਸੀ ਕ੍ਰਿਸ਼ਨਾ ਬਾਗ ਕਲੋਨੀ ਅਤੇ ਉਸ ਦੇ ਜੀਜਾ ਰਾਹੁਲ ਪੁੱਤਰ ਮਹੇਸ਼ ਵਰਮਾ ਵਾਸੀ ਕ੍ਰਿਸ਼ਨਾ ਬਾਗ ਕਲੋਨੀ ਦੀ ਮੌਤ ਹੋ ਗਈ। ਰਾਹੁਲ ਦੀ ਪਤਨੀ ਜੋਤੀ ਅਤੇ ਲਲਿਤ ਪੁੱਤਰ ਨਾਰਾਇਣ ਗੋਡਸੇ, ਕਮਲ ਪੁੱਤਰ ਕਡਵਾ ਖੇੜੇ, ਮੋਹਿਤ ਪੁੱਤਰ ਭੀਮ ਸਿੰਘ ਗੋਇਲ ਜ਼ਖਮੀ ਹੋ ਗਏ। ਸਾਰਿਆਂ ਨੂੰ ਰਾਤ ਨੂੰ ਇਲਾਜ ਲਈ ਐਮ.ਵਾਈ. ਹਸਪਤਾਲ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚਾ ਤੇ ਅਦਾਲਤ ਦਾ ਹੁਕਮ
ਪੁਲਿਸ ਨੇ ਇਸ ਦੋਹਰੇ ਕਤਲ ਕੇਸ ਵਿਚ ਗਾਰਡ ਰਾਜਪਾਲ ਦੇ ਪੁੱਤਰ ਯਦੁਨਾਥ ਸਿੰਘ ਰਾਜਾਵਤ, ਉਸ ਦੇ ਪੁੱਤਰ ਸੁਧੀਰ ਰਾਜਾਵਤ ਅਤੇ ਸ਼ੁਭਮ ਪੁੱਤਰ ਕੇਸ਼ਵ ਸਿੰਘ ਰਾਜਾਵਤ ਨੂੰ ਮੁਲਜ਼ਮ ਬਣਾਇਆ ਹੈ। ਰਾਜਪਾਲ ਸੁਖਲੀਆ ਇਲਾਕੇ ਵਿਚ ਇਕ ਬੈਂਕ ਵਿਚ ਕੰਮ ਕਰਦਾ ਹੈ। ਕਤਲ ਤੋਂ ਬਾਅਦ ਪ੍ਰਵਾਰ ਦੇ ਬਾਕੀ ਮੈਂਬਰ ਘਰੋਂ ਫਰਾਰ ਹੋ ਗਏ ਹਨ।
ਇਹ ਵੀ ਪੜ੍ਹੋ:
ਵਧੀਕ ਡੀ.ਸੀ.ਪੀ. ਅਮਰਿੰਦਰ ਸਿੰਘ ਨੇ ਦਸਿਆ ਕਿ ਵੀਰਵਾਰ ਰਾਤ ਕਰੀਬ 10.30 ਵਜੇ ਰਾਜਪਾਲ ਅਪਣੇ ਕੁੱਤੇ ਨੂੰ ਬਾਹਰ ਘੁੰਮਾ ਰਿਹਾ ਸੀ। ਇਸ ਦੌਰਾਨ ਗਲੀ ਦੇ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿਤਾ। ਇਸ ਗੱਲ ਨੂੰ ਲੈ ਕੇ ਉਸ ਦੀ ਘਰ ਦੇ ਬਾਹਰ ਬੈਠੇ ਵਿਮਲ ਅਤੇ ਰਾਹੁਲ ਦੇ ਪ੍ਰਵਾਰ ਵਾਲਿਆਂ ਨਾਲ ਬਹਿਸ ਹੋ ਗਈ। ਇਸ ਦੌਰਾਨ ਦੋਵਾਂ ਵਿਚਾਲੇ ਜ਼ਬਰਦਸਤ ਝਗੜਾ ਹੋ ਗਿਆ। ਗਾਰਡ ਨੂੰ ਉਸ ਦਾ ਪ੍ਰਵਾਰ ਅੰਦਰ ਲੈ ਗਿਆ। ਕੁੱਝ ਸਮੇਂ ਬਾਅਦ ਗਾਰਡ ਕਮਰੇ ਤੋਂ ਬਾਹਰ ਆਇਆ ਅਤੇ ਪਹਿਲੀ ਮੰਜ਼ਿਲ ਤੋਂ ਅਪਣੀ ਲਾਇਸੈਂਸੀ ਬੰਦੂਕ ਲੈ ਆਇਆ। ਉਸ ਨੇ ਇਕ ਤੋਂ ਬਾਅਦ ਇਕ ਤਿੰਨ ਗੋਲੀਆਂ ਚਲਾਈਆਂ, ਜਿਸ ਵਿਚ ਰਾਹੁਲ ਅਤੇ ਵਿਮਲ ਦੀ ਮੌਤ ਹੋ ਗਈ।