
ਤੇਲੰਗਾਨਾ ਵਿਚ ਕਥਿਤ ਤੌਰ 'ਤੇ ਗੈਰਜਾਤੀ ਵਿਆਹ ਦੇ ਕਾਰਨ ਨਲਗੌਂਡਾ ਜ਼ਿਲ੍ਹੇ ਵਿਚ ਇੱਕ 24 ਸਾਲ ਦੇ ਜਵਾਨ ਦੀ ਅਨਫਹਾਤੇ ਸ਼ਖਸ ਨੇ ਕੁਹਾੜੀ ਮਾਰਕੇ ਹੱਤਿਆ
ਤੇਲੰਗਾਨਾ, ਤੇਲੰਗਾਨਾ ਵਿਚ ਕਥਿਤ ਤੌਰ 'ਤੇ ਗੈਰਜਾਤੀ ਵਿਆਹ ਦੇ ਕਾਰਨ ਨਲਗੌਂਡਾ ਜ਼ਿਲ੍ਹੇ ਵਿਚ ਇੱਕ 24 ਸਾਲ ਦੇ ਜਵਾਨ ਦੀ ਅਨਫਹਾਤੇ ਸ਼ਖਸ ਨੇ ਕੁਹਾੜੀ ਮਾਰਕੇ ਹੱਤਿਆ ਕਰ ਦਿੱਤੀ ਸੀ। ਬੀਤੇ ਸ਼ੁੱਕਰਵਾਰ (14 ਸਤੰਬਰ, 2018) ਨੂੰ ਗਰਭਵਤੀ ਪਤਨੀ ਨੂੰ ਲੈ ਕੇ ਹਸਪਤਾਲ ਪਹੁੰਚਿਆ ਸੀ। ਇਸ ਦੌਰਾਨ ਪਿੱਛੇ ਤੋਂ ਆਏ ਹਮਲਾਵਰ ਨੇ ਹਸਪਤਾਲ ਦੇ ਗੇਟ ਦੇ ਬਾਹਰ ਉਸ ਦੀ ਹੱਤਿਆ ਕਰ ਦਿੱਤੀ ਸੀ। ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਵੱਖ - ਵੱਖ ਜਾਤੀ ਨਾਲ ਸਬੰਧ ਰੱਖਦੇ ਸਨ ਅਤੇ ਦੋਵਾਂ ਨੇ ਕਰੀਬ ਛੇ ਮਹੀਨੇ ਪਹਿਲਾਂ ਆਪਣੇ ਰਿਸ਼ਤੇਦਾਰਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਵਿਆਹ ਕੀਤਾ ਸੀ।
Amrutha and Pranay
ਇਸ ਘਟਨਾ ਬਾਰੇ ਬੋਲਦਿਆਂ ਪੀੜਤ ਲੜਕੀ ਨੇ ਕਿਹਾ ਕਿ, ਉਸਦੇ ਪਿਤਾ ਨੇ ਉਸਨੂੰ ਗਰਭਪਾਤ ਕਰਵਾਉਣ ਲਈ ਕਿਹਾ ਅਤੇ ਨਾਲ ਹੀ ਕੁਝ ਸਾਲ ਇੰਤਜ਼ਾਰ ਕਰਨ ਲਈ ਕਿਹਾ ਤਾਂ ਕਿ ਸਮਾਂ ਪਹਿਲਾਂ ਵਾਂਗੂ ਠੀਕ ਠਾਕ ਹੋ ਜਾਏ। ਲੜਕੀ ਦਾ ਕਹਿਣਾ ਹੈ ਕਿ ਉਸਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸਦੇ ਪਿਤਾ ਦੇ ਦਿਮਾਗ ਅੰਦਰ ਇਨੀ ਖ਼ਤਰਨਾਕ ਸਾਜਿਸ਼ ਚਲ ਰਹੀ ਹੈ ਕਿ ਉਹ ਉਸਦੇ ਪਤੀ ਦਾ ਕਤਲ ਵੀ ਕਰਵਾ ਸਕਦਾ ਹੈ। ਦੋ ਦਿਨ ਪਹਿਲਾਂ ਹੀ ਪੇਰੂਮਲਾ ਪ੍ਰਣਏ ਕੁਮਾਰ ਦੀ ਮ੍ਰਿਤਕ ਦੇਹ ਨੂੰ ਦਫ਼ਨਾਇਆ ਗਿਆ ਹੈ। ਦੱਸ ਦਈਏ ਕਿ ਲੜਕੀ ਦੇ ਪਿਤਾ ਇਕ ਵੱਡੇ ਅਮੀਰ ਸ਼ਖਸ ਹਨ ਜਿਨ੍ਹਾਂ ਦਾ ਚੰਗਾ ਰਸੂਖ ਹੈ।
ਪਰ ਉਹ ਆਪਣੀ ਬੇਟੀ ਦੇ ਵਿਆਹ ਤੋਂ ਬਹੁਤ ਪਰੇਸ਼ਾਨ ਸੀ। ਦੱਸਣਯੋਗ ਹੈ ਕਿ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਿਸ ਵਿਚ ਆਰੋਪੀ ਹਮਲਾਵਰ ਨੂੰ ਭੱਜਦੇ ਹੋਏ ਸਾਫ਼ ਦੇਖਿਆ ਗਿਆ ਹੈ। ਫੁਟੇਜ ਵਿਚ ਪਤੀ 'ਤੇ ਹਮਲੇ ਤੋਂ ਡਰੀ ਪ੍ਰਣਏ ਕੁਮਾਰ ਦੀ ਪਤਨੀ ਤੇਜ਼ੀ ਨਾਲ ਹਸਪਤਾਲ ਦੇ ਅੰਦਰ ਵਾਪਸ ਆਉਂਦੀ ਹੋਈ ਵੇਖੀ ਗਈ। ਅੱਖਾਂ ਦੇ ਸਾਹਮਣੇ ਪਤੀ ਦੇ ਕਤਲ ਨੂੰ ਦੇਖਦੇ ਹੀ ਪਤਨੀ ਤੁਰੰਤ ਬੇਹੋਸ਼ ਹੋ ਗਈ। ਜਾਣਕਾਰੀ ਦੇ ਮੁਤਾਬਕ ਉਨ੍ਹਾਂ ਨੂੰ ਆਈਸੀਯੂ ਵਿਚ ਭਰਤੀ ਕਰਵਾਇਆ ਗਿਆ।
Amrutha and Pranay
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਪ੍ਰਣਏ ਕੁਮਾਰ ਦੂਜੀ ਜਾਤੀ ਦੇ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਨੇ ਆਪਣੇ ਪਰਵਾਰ ਦੇ ਖਿਲਾਫ ਇਹ ਵਿਆਹ ਕੀਤਾ। ਪ੍ਰਣਏ ਕੁਮਾਰ ਦਲਿਤ ਜਾਤੀ ਨਾਲ ਰੱਖਦੇ ਹਨ ਜਦਕਿ ਪਤਨੀ ਉੱਚ ਜਾਤੀ ਨਾਲ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਤਨੀ ਨੇ ਲੜਕੀ ਦੇ ਪਿਤਾ ਦੇ ਖਿਲਾਫ ਸ਼ਿਕਾਇਤ ਦਰਜ ਕਾਰਵਾਈ ਹੈ। ਮ੍ਰਿਤਕ ਦੇ ਪਰਵਾਰ ਵਾਲਿਆਂ ਦੀ ਮੰਗ ਹੈ ਕਿ ਲੜਕੀ ਦੇ ਪਿਤਾ ਟੀ ਮਾਰੁਤੀ ਰਾਵ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ। ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਬੇਟੇ ਦੀ ਹੱਤਿਆ ਲੜਕੀ ਦੇ ਪਿਤਾ ਦੀ ਰਚੀ ਗਈ ਸਾਜਿਸ਼ ਦੇ ਤਹਿਤ ਕੀਤੀ ਗਈ।
Amrutha and Pranay
ਉਥੇ ਹੀ ਬਾਅਦ ਵਿਚ ਹੋਸ਼ ਵਿਚ ਆਈ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦਾ ਬੱਚਾ ਹੀ ਹੁਣ ਉਨ੍ਹਾਂ ਦਾ ਭਵਿੱਖ ਹੈ। ਉਥੇ ਹੀ ਮ੍ਰਿਤਕ ਦੇ ਪਰਵਾਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੇ ਟੀ ਮਾਰੁਤੀ ਰਾਵ ਦੇ ਖਿਲਾਫ ਹੱਤਿਆ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦੇ ਇਲਾਵਾ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਹੱਤਿਆ ਗ਼ੈਰਜਾਤੀ ਵਿਆਹ ਦੇ ਕਾਰਨ ਤਾਂ ਨਹੀਂ ਕੀਤੀ ਗਈ। ਜ਼ਿਲ੍ਹੇ ਦੇ ਐਸਪੀ ਏਵੀ ਰੰਗਨਾਥ ਨੇ ਦੱਸਿਆ ਕਿ ਮਾਰੁਤੀ ਰਾਵ ਨੂੰ ਪਹਿਲਾ ਅਤੇ ਉਸ ਦੇ ਭਰਾ ਨੂੰ ਦੂਜਾ ਆਰੋਪੀ ਬਣਾਇਆ ਗਿਆ ਹੈ।