
ਪਿਛਲੇ 10 ਦਿਨਾਂ ਦੇ ਅੰਦਰ ਤੇਲੰਗਾਨਾ ਵਿਚ 24 ਮੋਰਾਂ ਦੀ ਮੌਤ ਹੋ ਗਈ ਹੈ। ਦਸ ਦਈਏ ਕਿ ਮੋਰ ਸਾਡੇ ਦੇਸ਼ ਦਾ ਰਾਸ਼ਟਰੀ ਪੰਛੀ ਹੈ। ਇਸ ਨੂੰ ਮਾਰਨ 'ਤੇ ਸਖ਼ਤ ...
ਤੇਲੰਗਾਨਾ : ਪਿਛਲੇ 10 ਦਿਨਾਂ ਦੇ ਅੰਦਰ ਤੇਲੰਗਾਨਾ ਵਿਚ 24 ਮੋਰਾਂ ਦੀ ਮੌਤ ਹੋ ਗਈ ਹੈ। ਦਸ ਦਈਏ ਕਿ ਮੋਰ ਸਾਡੇ ਦੇਸ਼ ਦਾ ਰਾਸ਼ਟਰੀ ਪੰਛੀ ਹੈ। ਇਸ ਨੂੰ ਮਾਰਨ 'ਤੇ ਸਖ਼ਤ ਸਜ਼ਾ ਦਾ ਪ੍ਰਬੰਧ ਹੈ। ਇਕ ਮੁਢਲੀ ਜਾਂਚ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਮੌਤ ਜ਼ਹਿਰੀਲਾ ਚਾਰਾ ਜਾਂ ਬੀਜ ਖਾਣ ਨਾਲ ਹੋਈ ਹੈ।
Peacock Deathਵਣ ਵਿਭਾਗ ਦੀ ਟੀਮ ਦਾ ਵੀ ਕਹਿਣਾ ਹੈ ਕਿ ਕਿਸਾਨਾਂ ਨੇ ਕੀਟਨਾਸ਼ਕ ਦਾ ਛਿੜਕਾਅ ਕਰਕੇ ਬੀਜ ਬੀਜੇ ਸਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬੀਜਾਂ ਨੂੰ ਖਾਣ ਨਾਲ ਇਨ੍ਹਾਂ ਮੋਰਾਂ ਦੀ ਮੌਤ ਹੋ ਗਈ। ਮੋਰਾਂ ਦੀ ਮੌਤ ਦਾ ਇਹ ਮਾਮਲਾ ਤੇਲੰਗਾਨਾ ਦੇ ਨਾਗਰਕੁਰਨੂਲ ਅਤੇ ਜੋਗੁਲੰਬਾ ਗੜਵਾਲ ਜ਼ਿਲ੍ਹੇ ਦਾ ਹੈ। ਵਣ ਵਿਭਾਗ ਦੀ ਟੀਮ ਮ੍ਰਿਤ ਮੋਰਾਂ ਨੂੰ ਆਪਣੇ ਨਾਲ ਲੈ ਗਈ।
Peacock Deathਕਿਸੇ ਖੇਤਰ ਵਿਚ ਮੋਰਾਂ ਦੀ ਇੰਨੀ ਵੱਡੀ ਪੱਧਰ 'ਤੇ ਹੋਈਆਂ ਮੋਰਾਂ ਦੀਆਂ ਮੌਤਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਇਸੇ ਸਾਲ ਮਈ ਮਹੀਨੇ ਰਾਜਸਥਾਨ ਵਿਚ ਬਾਂਸਵਾੜਾ ਜ਼ਿਲ੍ਹੇ ਦੇ ਸਦਰ ਥਾਣਾ ਇਲਾਕੇ ਵਿਚ 23 ਮੋਰ ਦੀ ਸ਼ੱਕੀ ਹਾਲਾਤ ਵਿਚ ਮ੍ਰਿਤਕ ਪਾਏ ਗਏ ਸਨ। ਰਾਜਸਥਾਨ ਦੀ ਤਲਵਾੜਾ ਚੌਂਕੀ ਦੇ ਨਾਥੂਖੇੜੀ ਪਿੰਡ ਨਜ਼ਦੀਕ 23 ਮੋਰ ਮ੍ਰਿਤਕ ਮਿਲਣ 'ਤੇ ਇਲਾਕੇ ਵਿਚ ਸਨਸਨੀ ਫੈਲ ਗਈ ਸੀ। ਵਿਭਾਗ ਦੀ ਮਦਦ ਨਾਲ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਾੜਮੇਰ ਦੇ 'ਸਰਕਾਰੀ ਵੈਟਰਨਰੀ ਹਸਪਤਾਲ' 'ਚ ਲਿਜਾਇਆ ਗਿਆ ਸੀ, ਜਿਥੇ ਮੈਡੀਕਲ ਬੋਰਡ ਨੇ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਸੀ।
Peacock Deathਖੇਤਰੀ ਜੰਗਲਾਤ ਅਧਿਕਾਰੀ (ਗੜ੍ਹੀ) ਗੋਬਿੰਦ ਸਿੰਘ ਰਾਜਾਵਤ ਨੇ ਦਸਿਆ ਸੀ ਕਿ ਪਹਿਲਾਂ ਹੀ ਮ੍ਰਿਤਕ ਪਾਏ ਗਏ 10 ਨਰ ਮੋਰ ਅਤੇ 13 ਮਾਦਾ ਮੋਰਾਂ ਦੀ ਮੌਤ ਸ਼ੱਕ ਪੈਦਾ ਕਰ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਸਾਰੇ ਮ੍ਰਿਤਕ ਮੋਰਾਂ ਦਾ ਅਤੰਮ ਸਸਕਾਰ ਕਰ ਦਿਤਾ ਗਿਆ ਸੀ। ਪੋਸਟਮਾਰਟਮ ਦੀ ਰਿਪੋਰਟ ਅਤੇ ਵਿਸਰਾ ਨਮੂਨਿਆਂ ਦੀ ਜਾਂਚ ਤੋਂ ਬਾਅਦ ਮੋਰਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਸੀ।
Peacock National Bird ਇਸ ਤੋਂ ਇਲਾਵਾ ਕੁੱਝ ਸਾਲ ਪਹਿਲਾਂ ਪੰਜਾਬ ਵਿਚ ਵੀ ਮੋਰਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਇੱਥੇ ਦੋ ਮੋਰ ਮਰੇ ਹੋਏ ਮਿਲੇ ਸਨ। ਪਹਿਲਾ ਖੰਨਾ ਬੱਸ ਸਟੈਂਡ ਲਾਗਿਓਂ ਬੋਹੜ ਦੇ ਦਰੱਖਤ ਥੱਲਿਓਂ ਅਤੇ ਦੂਸਰਾ ਸਿਵਲ ਹਸਪਤਾਲ ਦੇ ਗੇਟ ਨੇੜਿਓਂ ਮਿਲਿਆ ਸੀ।