ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ ਬਦਲਣ ਦੀ ਤਿਆਰੀ
Published : Sep 18, 2019, 11:08 am IST
Updated : Sep 19, 2019, 12:52 pm IST
SHARE ARTICLE
Govt Employees
Govt Employees

ਕੇਂਦਰ ਸਰਕਾਰ ਅਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ ਨੂੰ ਘੱਟ ਕਰਨ ਜਾ ਰਹੀ ਹੈ।

ਨਵੀਂ ਦਿੱਲੀ: ਕੇਂਦਰ ਸਰਕਾਰ ਅਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ ਨੂੰ ਘੱਟ ਕਰਨ ਜਾ ਰਹੀ ਹੈ। ਹਾਲਾਂਕਿ ਹਾਲੇ ਜੋ ਪ੍ਰਪੋਜ਼ਲ ਤਿਆਰ ਹੋਇਆ ਹੈ , ਉਸ ਦੇ ਤਹਿਤ ਰਿਟਾਇਰਮੈਂਟ ਦੀ ਉਮਰ ਦੋ ਤਰੀਕਿਆਂ ਨਾਲ ਤੈਅ ਹੋਵੇਗੀ। ਪਹਿਲਾ ਕਰਮਚਾਰੀ ਨੇ ਜੇਕਰ 33 ਸਾਲ ਦੀ ਸਰਵਿਸ ਪੂਰੀ ਕਰ ਲਈ ਹੋਵੇ ਜਾਂ ਉਸ ਦੀ ਉਮਰ 60 ਸਾਲ ਹੋ ਗਈ ਹੋਵੇ। ਸਾਰਕਾਰ ਦੇ ਇਸ ਫ਼ੈਸਲੇ ਦਾ ਸਭ ਤੋਂ ਜ਼ਿਆਦਾ ਅਸਰ ਸੁਰੱਖਿਆ ਬਲਾਂ ‘ਤੇ ਪਵੇਗਾ। ਕਿਉਂਕਿ ਫੌਜ ਅਤੇ ਹੋਰ ਸੁਰੱਖਿਆ ਬਲਾਂ ਵਿਚ ਆਮ ਤੌਰ ‘ਤੇ 22 ਸਾਲ ਦੇ ਆਸਪਾਸ ਜੁਆਇਨਿੰਗ ਹੋ ਜਾਂਦੀ ਹੈ ਇਸ ਲਈ ਇਹਨਾਂ ਦੀ 33 ਸਾਲ ਦੀ ਸਰਵਿਸ 55 ਸਾਲ ਵਿਚ ਹੀ ਪੂਰੀ ਹੋ ਜਾਵੇਗੀ।

Security ForceSecurity Force

ਸੱਤਵੇਂ ਤਨਖਾਹ ਕਮਿਸ਼ਨ ਵਿਚ ਵੀ ਇਸ ਦਾ ਜ਼ਿਕਰ
ਇਸ ਫੈਸਲੇ ‘ਤੇ ਸਰਕਾਰ ਦੀ ਦਲੀਲ ਹੈ ਕਿ ਇਹ ਕੋਈ ਨਵੀਂ ਪਹਿਲ ਨਹੀਂ ਹੈ। ਸੱਤਵੇਂ ਤਨਖਾਹ ਕਮਿਸ਼ਨ ਵਿਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਹੈ। ਜੇਕਰ ਰਿਟਾਇਰਮੈਂਟ ਦੀ ਇਸ ਯੌਜਨਾ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਬੈਕਲਾਗ ਦੀ ਸਮੱਸਿਆ ਦੂਰ ਹੋ ਜਾਵੇਗੀ। ਨਵੀਆਂ ਭਰਤੀਆਂ ਦਾ ਰਾਸਤਾ ਖੁੱਲੇਗਾ ਅਤੇ ਜਿਨ੍ਹਾਂ ਕਰਮਚਾਰੀਆਂ ਨੂੰ ਸਮੇਂ ‘ਤੇ ਪ੍ਰਮੋਸ਼ਨ ਨਾ ਮਿਲਣ ਦੀ ਸ਼ਿਕਾਇਤ ਰਹਿੰਦੀ ਸੀ, ਉਹ ਵੀ ਦੂਰ ਹੋ ਸਕਦੀ ਹੈ। ਡੀਓਪੀਟੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਪ੍ਰਪੋਜ਼ਲ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਤਕਰੀਬਨ ਹਰ ਵਿਭਾਗ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੂਚੀ ਤਿਆਰ ਹੋ ਰਹੀ ਹੈ ਅਤੇ ਯੋਜਨਾ ਨੂੰ ਕਈ ਹਿੱਸਿਆਂ ਵਿਚ ਲਾਗੂ ਕੀਤਾ ਜਾਵੇਗਾ। ਇਸ ਦੇ ਵਿੱਤੀ ਪ੍ਰਬੰਧਾਂ ਨੂੰ ਲੈ ਕੇ ਵੀ ਰਿਪੋਰਟ ਬਣਾਈ ਜਾ ਰਹੀ ਹੈ ਅਤੇ ਵਿੱਤ ਮੰਤਰਾਲੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅਗਲੇ ਵਿੱਤੀ ਸਾਲ ਤੋਂ ਰਿਟਾਇਰਮੈਂਟ ਦੇ ਨਵੇਂ ਨਿਯਮ ਲਾਗੂ ਕਰ ਦਿੱਤੇ ਜਾਣਗੇ।
ਜੂਨੀਅਰਜ਼ ਦੀ ਪ੍ਰਮੋਸ਼ਨ ਵਿਚ ਰੁਕਾਵਟ
ਸੂਤਰਾਂ ਅਨੁਸਾਰ 32 ਸਾਲ ਦੀ ਸਰਵਿਸ ਤੋਂ ਬਾਅਦ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਤਨਖ਼ਾਹ ਵਿਚ ਕੋਈ ਵੱਡਾ ਵਿੱਤੀ ਬਦਲਾਅ ਨਹੀਂ ਹੁੰਦਾ ਪਰ ਉਹ 60 ਸਾਲ ਤੱਕ ਜਦੋਂ ਨੌਕਰੀ ਕਰਦੇ ਹਨ ਤਾਂ ਉਹਨਾਂ ਜੇ ਜੂਨੀਅਰਜ਼ ਦੀ ਪ੍ਰਮੋਸ਼ਨ ਵਿਚ ਰੁਕਾਵਟ ਆਉਣ ਲੱਗਦੀ ਹੈ। ਕੇਂਦਰ ਸਰਕਾਰ ਦਾ ਇਹ ਤਰਕ ਹੈ ਕਿ 33 ਸਾਲ ਦੀ ਸਰਵਿਸ ਜਾਂ 60 ਸਾਲ ਦੀ  ਉਮਰ ਜੋ ਵੀ ਪਹਿਲਾਂ ਆਵੇਗਾ, ਇਸ ਦੇ ਮੁਤਾਬਕ ਰਿਟਾਇਰਮੈਂਟ ਹੋਣ ਨਾਲ ਸਰਕਾਰ ਨਹੀਂ ਬਲਕਿ ਦੂਜੇ ਕਰਮਚਾਰੀਆਂ ਨੂੰ ਵੀ ਫਾਇਦਾ ਹੋਵੇਗਾ। ਲੇਟਰਲ ਐਂਟਰੀ ਸਕੀਮ ਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾ ਸਕੇਗਾ। ਇਸ ਯੋਜਨਾ ਵਿਚ ਆਈਏਐਸ, ਆਈਪੀਐਸ ਤੋਂ ਲੈ ਕੇ ਕੇਂਦਰ ਸਰਕਾਰ ਦੀਆਂ ਸਾਰੀਆਂ ਸ਼੍ਰੇਣੀਆਂ ਦੀਆਂ ਨੌਕਰੀਆਂ ਸ਼ਾਮਲ ਹਨ।

good news, salary increases for central employeesEmployees

ਅਦਾਲਤ ਨੇ ਕਿਹਾ ਸੀ ਰਿਟਾਇਰਮੈਂਟ ਦੀ ਉਮਰ ਹੋਵੇ ਇਕ
ਇਸੇ ਸਾਲ 31 ਜਨਵਰੀ ਨੂੰ ਦਿੱਲੀ ਹਾਈ ਕੋਰਟ ਨੇ ਇਕ ਸੇਵਾਮੁਕਤ ਅਧਿਕਾਰੀ ਦੇਵ ਸ਼ਰਮਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਇਹ ਫੈਸਲਾ ਸੁਣਾਇਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਗ੍ਰਹਿ ਮੰਤਰਾਲੇ ਚਾਰ ਮਹੀਨੇ ਵਿਚ ਤੈਅ ਕਰੇ ਕਿ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਵਿਚ ਸਾਰੇ ਰੈਂਕਾਂ ਵਿਚ ਰਿਟਾਇਰਮੈਂਟ ਦੀ ਉਮਰ ਬਰਾਬਰ ਹੋਵੇ। ਹਾਲੇ ਤੱਕ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ), ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ), ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਹਥਿਆਰਬੰਦ ਬਾਰਡਰ ਫੋਰਸ (ਐਸਐਸਬੀ) ਵਿਚ ਕਮਾਂਡੇਂਟ ਤੋਂ ਹੇਠਲੇ ਅਹੁਦਿਆਂ ‘ਤੇ ਜਵਾਨ 57 ਸਾਲ ਦੀ ਉਮਰ ਵਿਚ ਰਿਟਾਇਰ ਹੋ ਜਾਂਦੇ।ਡੀਆਈਜੀ ਅਤੇ ਉਸ ਤੋਂ ਉਪਰ ਦੇ ਰੈਂਕ ਦੇ ਅਧਿਕਾਰੀਆਂ ਦੀ ਰਿਟਾਇਰਮੈਂਟ ਦੀ ਉਮਰ 60 ਸਾਲ ਹੁੰਦੀ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਅਤੇ ਅਸਾਮ ਰਾਈਫਲਜ਼ ਵਿਚ ਸਾਰੇ ਰੈਂਕ 60 ਸਾਲ ਦੀ ਉਮਰ ਪੂਰੀ ਕਰਕੇ ਰਿਟਾਇਰ ਹੁੰਦੇ ਹਨ।

employeeemployee

ਅਲੱਗ-ਅਲੱਗ ਹੈ ਰਿਟਾਇਰਮੈਂਟ ਉਮਰ
ਉੱਥੇ ਹੀ ਪੱਛਮੀ ਬੰਗਾਲ ਵਿਚ ਮੈਡੀਕਲ ਟੀਚਰ ਲਈ 65 ਸਾਲ, ਡਾਕਟਰ ਦੀ 62 ਸਾਲ ਅਤੇ ਹੋਰ ਅਹੁਦਿਆਂ ਲਈ 60 ਸਾਲ ਦੀ ਸੇਵਾ ਮੁਕਤ ਉਮਰ ਤੈਅ ਕੀਤੀ ਗਈ ਹੈ। ਸਾਰੇ ਅਹੁਦਿਆਂ ਲਈ ਆਂਧਰਾ ਪ੍ਰਦੇਸ਼ ਵਿਚ 60, ਤ੍ਰਿਪੁਰਾ ਵਿਚ 60, ਅਸਮ ਵਿਚ 60, ਬਿਹਾਰ ਵਿਚ 60, ਮੇਘਾਲਿਆ ਵਿਚ 60, ਮੱਧ ਪ੍ਰਦੇਸ਼ ਵਿਚ 60, ਛੱਤੀਸਗੜ੍ਹ ਵਿਚ 60, ਨਾਗਾਲੈਂਡ ਵਿਚ 60, ਗੁਜਰਾਤ ਵਿਚ 60, ਉਤਰਾਖੰਡ ਵਿਚ 60, ਉੱਤਰ ਪ੍ਰਦੇਸ਼ ਵਿਚ 60 ਅਤੇ ਸਿੱਕਮ ਵਿਚ 60 ਸਾਲ ਦੀ ਉਮਰ ਵਿਚ ਰਿਟਾਇਰਮੈਂਟ ਹੁੰਦੀ ਹੈ।

Indian Air ForceIndian Air Force

ਤੇਲੰਗਾਨਾ, ਤਮਿਲਨਾਡੂ, ਗੋਆ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਜੰਮੂ-ਕਸ਼ਮੀਰ, ਮਿਜ਼ੋਰਮ, ਮਣੀਪੁਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਓਡੀਸ਼ਾ ਵਿਚ 58 ਸਾਲ ਦੀ ਉਮਰ ਵਿਚ ਕਰਮਚਾਰੀ ਜਾਂ ਅਧਿਕਾਰੀ ਸੇਵਾ ਮੁਕਤ ਹੁੰਦੇ ਹਨ। ਝਾਰਖੰਡ ਅਤੇ ਕੇਰਲ ਵਿਚ ਰਿਟਾਇਰਮੈਂਟ ਉਮਰ 56 ਸਾਲ ਰੱਖੀ ਗਈ ਸੀ। ਹਾਲਾਂਕਿ ਇਹਨਾਂ ਵਿਚੋਂ ਕਈ ਸੂਬਿਆਂ ਵਿਚ ਉਮਰ ਘਟਦੀ ਵਧਰੀ ਰਹੀ ਹੈ। ਇਸ ਤੋਂ ਇਲਾਵਾ ਵੱਖ ਵੱਖ ਅਹੁਦਿਆਂ ਲਈ ਵੀ ਅਲੱਗ ਅਲੱਗ ਰਿਟਾਇਰਮੈਂਟ ਉਮਰ ਰੱਖੀ ਗਈ ਹੈ। ਜਿਵੇਂ ਹਰਿਆਣਾ ਵਿਚ ਤਕਨੀਕੀ ਕਰਮਚਾਰੀਆਂ ਲਈ ਸੇਵਾ ਮੁਕਤੀ ਦੀ ਉਮਰ 60 ਸਾਲ ਕਰ ਦਿੱਤੀ ਗਈ ਹੈ। ਡਾਕਟਰਾਂ ਦੀ ਸੇਵਾ ਮੁਕਤੀ ਉਮਰ ਨੂੰ ਵੀ ਵਧਾਇਆ ਗਿਆ ਹੈ।

ਭਾਰਤੀ ਫੌਜ ਵਿਚ ਸੇਵਾ ਮੁਕਤੀ ਉਮਰ

ਜਨਰਲ-62 ਸਾਲ

ਲੈਫਟੀਨੈਂਟ ਜਨਰਲ - 60 ਸਾਲ

ਮੇਜਰ ਜਨਰਲ - 58 ਸਾਲ

ਬ੍ਰਿਗੇਡੀਅਰ - 56 ਸਾਲ

ਕਰਨਲ - 54 ਸਾਲ

ਸੂਬੇਦਾਰ ਮੇਜਰ- 54 ਸਾਲ

ਸੂਬੇਦਾਰ - 52 ਸਾਲ

ਨਾਇਬ ਸੂਬੇਦਾਰ - 52 ਸਾਲ

ਹਵਾਲਦਾਰ- 49 ਸਾਲ

ਨਾਇਕ- 49 ਸਾਲ

ਕਾਂਸਟੇਬਲ ਜੀਪੀ (ਐਕਸ) - 42 ਸਾਲ

ਕਾਂਸਟੇਬਲ ਜੀਪੀ (ਵਾਈ) - 48 ਸਾਲ

ਭਾਰਤੀ ਨੇਵੀ ਵਿਚ ਰਿਟਾਇਰਮੈਂਟ ਦੀ ਉਮਰ

ਐਡਮਿਰਲ - 62 ਸਾਲ

ਵਾਈਸ ਐਡਮਿਰਲ - 60 ਸਾਲ

ਰੀਅਰ ਐਡਮਿਰਲ - 58 ਸਾਲ

ਕਮੋਡੋਰ ਕਪਤਾਨ, ਐਜੂਕੇਸ਼ਨ- 57 ਸਾਲ

ਕਮੋਡੋਰ / ਕਪਤਾਨ - 56 ਸਾਲ

ਕਮਾਂਡਰ - 54 ਸਾਲ

ਲੈਫਟੀਨੈਂਟ ਕਮਾਂਡਰ ਅਤੇ ਹੇਠਾਂ - 52 ਸਾਲ

ਐਮਸੀਪੀਓ 1,2- 57 ਸਾਲ

ਸੀ ਪੀ ਓ ਅਤੇ ਇਸ ਤੋਂ ਹੇਠਾਂ ਰੈਂਕ ਵਾਲੇ - 52 ਸਾਲ

ਭਾਰਤੀ ਹਵਾਈ ਫੌਜ ਵਿਚ ਰਿਟਾਇਰਮੈਂਟ ਦੀ ਉਮਰ

ਏਅਰਚੀਫ ਮਾਰਸ਼ਲ - 62 ਸਾਲ

ਏਅਰ ਮਾਰਸ਼ਲ - 60 ਸਾਲ

ਏਅਰ ਵਾਈਸ ਮਾਰਸ਼ਲ - 58 ਸਾਲ

ਏਅਰ ਕਮੋਡੋਰ - ਉਡਾਣ ਸ਼ਾਖਾ - 56 ਸਾਲ

- - - - - - ਹੋਰ ਸ਼ਾਖਾ - 57 ਸਾਲ

ਗਰੁੱਪ ਕਪਤਾਨ (ਸਲੇਕਟਰ) ਉਡਾਣ ਸ਼ਾਖਾ - 54 ਸਾਲ

- - - - ਹੋਰ ਸ਼ਾਖਾ - 57 ਸਾਲ      

ਗਰੁੱਪ ਕਮਾਂਡਰ / ਵਿੰਗ ਕਮਾਂਡਰ ਟਾਈਮ ਸਕੇਲ

ਉਡਾਣ ਸ਼ਾਖਾ - 52 ਸਾਲ

ਮੈਟਰੋਲੋਜੀਕਲ ਅਤੇ ਐਜੂਕੇਸ਼ਨ ਬ੍ਰਾਂਚ - 57 ਸਾਲ

ਹੋਰ ਗਰਾਉਂਡ ਡਿਊਟੀ ਸ਼ਾਖਾ - 54 ਸਾਲ

ਸ਼ਾਖਾ ਕਮਿਸ਼ਨਡ ਅਫਸਰ - 57 ਸਾਲ

ਏਅਰਮੈਨ ਨਾਨ-ਅਫਸਰ - 57 ਸਾਲ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement