
ਵੈਸੇ ਤਾਂ ਤੁਸੀਂ ਚੋਰੀ ਦੀਆਂ ਵੱਖ-ਵੱਖ ਘਟਨਾਵਾਂ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਚੋਰੀ ਦੀ ਇਕ ਅਜਿਹੀ ਘਟਨਾ ਬਾਰੇ ਦੱਸਣ....
ਨਵੀਂ ਦਿੱਲੀ (ਭਾਸ਼ਾ) : ਵੈਸੇ ਤਾਂ ਤੁਸੀਂ ਚੋਰੀ ਦੀਆਂ ਵੱਖ-ਵੱਖ ਘਟਨਾਵਾਂ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਚੋਰੀ ਦੀ ਇਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਕਿ ਜਿਸ ਨੂੰ ਸੁਣ ਕੇ ਤੁਸੀਂ ਅਪਣੇ ਦੰਦਾਂ ਹੇਠਾਂ ਉਂਗਲੀਆਂ ਦਬਾਉਣ ‘ਤੇ ਮਜ਼ਬੂਰ ਹੋ ਜਾਵੋਗੇ। ਗੱਲ ਪੁਣੇ ਦੇ ਹਵਾਈ ਅੱਡੇ ਦੀ ਹੈ ਜਿਥੇ ਸੋਨੇ ਦੀ ਤਸਕਰੀ ਕਰਨ ਵਾਲੀਆਂ ਚਾਰ ਔਰਤਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਸਾਹਮਣੇ ਆਈ ਹੈ। ਇਹ ਔਰਤਾਂ ਅਪਣੇ ਗੁਪਤ ਅੰਗਾਂ ਵਿਚ ਸੋਨਾ ਛੁਪਾ ਕੇ ਸੋਨੇ ਦੀ ਤਸ਼ਕਰੀ ਕਰਦੀਆਂ ਸੀ। ਤਲਾਸ਼ੀ ਅਧੀਨ ਕਸਟਮ ਵਿਭਾਗ ਨੇ ਇਹਨਾਂ ਔਰਤਾਂ ਨੂੰ ਰੰਗੀ ਹੱਥੀ ਫੜਿਆ ਹੈ।
Gold
ਕਸਟਮ ਵਿਭਾਗ ਦੇ ਅਧੀਕਾਰੀਆਂ ਦੁਆਰਾ ਪੁਣੇ ਅੰਤਰਰਾਸ਼ਟਰੀ ਏਅਰਪੋਰਟ ‘ਤੇ ਇਹਨਾਂ ਚਾਰ ਔਰਤਾਂ ਦੀ ਤਲਾਸ਼ੀ ਕੀਤੀ ਜਾ ਰਹੀ ਸੀ ਉਦੋਂ ਇਹਨਾਂ ਦਾ ਖ਼ੁਲਾਸਾ ਸਾਹਮਣੇ ਆਇਆ। ਇਹ ਦੇਖ ਕੇ ਕਸਟਮ ਵਿਭਾਗ ਅਤੇ ਹੋਰ ਲੋਕ ਵੀ ਹੈਰਾਨ ਰਹਿ ਗਏ ਕਸਟਮ ਵਿਭਾਗ ਨੇ ਖਵਾਲਾ ਇਲਹਾਦੀ ਅਹਿਮਦ ਅਮਾਰਾ, ਮਹਾਦੀਵ ਮਸਰੀ ਅਹਿਮਦ ਅਦਾਮ, ਸਲਮਾ ਸਲਹਿ ਮੁਹੰਮਦ ਯਾਸੀਨ ਅਤੇ ਮਨਲ ਇਲਿਤਯਾਬ ਅਦਬਿਲਾ ਮੁਹੰਮਦ ਨੂੰ ਸੋਨੇ ਦੀ ਤਸਕਰੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਚੋਰੀ ਕਰਨ ਦਾ ਅਜਿਹਾ ਹੈਰਾਨ ਕਰਨ ਵਾਲਾ ਤਰੀਕਾ ਪਹਿਲੀ ਵਾਰ ਦੇਖਣ ਵਿਚ ਆਇਆ ਹੈ
Gold
ਕਿ ਅਪਣੇ (ਰੇਕਟਮ) ਦੇ ਅੰਦਰ ਔਰਤਾਂ ਕੁੱਲ 2036.39 ਗ੍ਰਾਮ ਸੋਨਾ ਛੁਪਾ ਕੇ ਲੈ ਜਾ ਰਹੀਆਂ ਸੀ। ਇਹ ਔਰਤਾਂ ਸਪਾਈਸ ਜੇਟ ਫਲਾਈਟ ਤੋਂ ਪੁਣੇ ਏਅਰਪੋਰਟ ਵਿਚ ਆਈਆਂ ਸੀ। ਇਹ ਚਾਰਾਂ ਔਰਤਾਂ 66 ਲੱਖ 50 ਹਜਾਰ 779 ਰੁਪਏ ਕੀਮਤ ਦੇ ਸੋਨੇ ਦੀ ਤਸ਼ਕਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਇਹ ਔਰਤਾਂ ਅਪਣੇ ਸਰੀਰ ਦੇ ਨਿਚਲੇ ਹਿੱਸੇ (ਰੇਕਟਮ) ਵਿਚ ਸੋਨਾ ਛੁਪਾ ਕੇ ਲੈ ਜਾ ਰਹੀਆਂ ਸਨ। ਮੈਡੀਕਲ ਜਾਂਚ ਦੇ ਲਈ ਚਾਰਾਂ ਔਰਤਾਂ ਨੂੰ ਸਸੂਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਸ ਮਾਮਲੇ ਵਿਚ ਗਹਿਰਾਈ ਨਾਲ ਜਾਂਚ ਚਲ ਰਹੀ ਹੈ। ਕਿ ਇਹ ਔਰਤਾਂ ਕਿਥੋਂ ਆ ਰਹੀਆਂ ਸੀ ਅਤੇ ਸੋਨਾ ਸਰੀਰ ਦੇ ਅੰਦਰ ਕਿਥੋਂ ਰੇਕਟਮ ਵਿਚ ਛੁਪਾ ਕੇ ਲੈ ਜਾ ਰਹੀਆਂ ਸੀ।