ਐਮਜੇ ਅਕਬਰ 'ਤੇ ਕਾਰਵਾਈ ਦੀ ਮੰਗ ਕਰਦੇ ਹੋਏ ਕਾਂਗਰਸ ਦਾ ਪੀਐਮ ਮੋਦੀ 'ਤੇ ਦਬਾਅ
Published : Oct 14, 2018, 8:15 pm IST
Updated : Oct 14, 2018, 8:15 pm IST
SHARE ARTICLE
Congress demanding action on MJ Akbar
Congress demanding action on MJ Akbar

ਯੋਨ ਉਤਪੀੜਨ ਨਾਲ ਜੁੜੇ ਗੰਭੀਰ ਦੋਸ਼ਾਂ ਵਿਚ ਘਿਰੇ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਦੇ ਮਾਮਲੇ ਵਿਚ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ...

ਨਵੀਂ ਦਿੱਲੀ (ਭਾਸ਼ਾ) : ਯੋਨ ਉਤਪੀੜਨ ਨਾਲ ਜੁੜੇ ਗੰਭੀਰ ਦੋਸ਼ਾਂ ਵਿਚ ਘਿਰੇ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਦੇ ਮਾਮਲੇ ਵਿਚ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿਚ ਚੁੱਪੀ ਤੋਡ਼ਨ ਦੀ ਮੰਗ ਕਰਦੇ ਹੋਏ ਕੇਂਦਰੀ ਮੰਤਰੀ ਦੇ ਖ਼ਿਲਾਫ਼ ਕਾਰਵਾਈ ਦਾ ਦਬਾਅ ਵਧਾ ਦਿਤਾ ਹੈ। ਪਾਰਟੀ ਦੇ ਮੁਤਾਬਕ ਪੀਐਮ ਦਾ ਅਜਿਹੇ ਮਾਮਲੇ ਉਤੇ ਬਿਆਨ ਨਹੀਂ ਆਉਂਦਾ ਹੈ ਤਾਂ ਫਿਰ ਔਰਤਾਂ ਦੇ ਸ਼ਕਤੀਕਰਨ ਲਈ ਬੇਟੀ ਬਚਾਓ, ਬੇਟੀ ਪੜਾਓ ਦੇ ਨਾਅਰੇ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ।

Rahul GandhiRahul Gandhi ਯੋਨ ਉਤਪੀੜਨ ਦੇ ਖ਼ਿਲਾਫ਼ ਅਵਾਜ਼ ਚੁੱਕਣ ਵਾਲੀਆਂ ਔਰਤਾਂ ਦੇ ਮੀ ਟੂ ਅਭਿਆਨ ਵਿਚ ਘਿਰੇ ਐਮਜੇ ਅਕਬਰ ਦੇ ਅਪਣੇ ਦੇਸ਼ ਵਾਪਸ ਅਉਣ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਦੇ ਮਾਮਲੇ ਨੂੰ ਪ੍ਰਧਾਨ ਮੰਤਰੀ 'ਤੇ ਸਿਆਸੀ ਦਬਾਅ ਪਾ ਕੇ ਰਾਜਨੀਤੀ ਦਾ ਦਾਅ ਖੇਡਿਆ ਹੈ। ਅਕਬਰ ਦੇ ਵਾਪਸ ਅਉਣ ਉਤੇ ਵੀ ਅਸਤੀਫ਼ਾ ਨਾ ਦੇਣ ਜਾਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਸਵਾਲ ਉਤੇ ਕਾਂਗਰਸ ਦੇ ਬੁਲਾਰੇ ਆਨੰਦ ਸ਼ਰਮਾ ਨੇ ਕਿਹਾ ਕਿ ਦੇਸ਼ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਦਾ ਨਜ਼ਰਿਆ ਸੁਣਨਾ ਚਾਹੁੰਦਾ ਹੈ।

Anand SharmaAnand Sharmaਅਕਬਰ ਕੇਂਦਰੀ ਮੰਤਰੀ ਮੰਡਲ ਦੇ ਮੈਂਬਰ ਹਨ ਅਤੇ ਕੈਬਨਿਟ ਦੇ ਮੁਖੀ ਹੋਣ ਦੇ ਨਾਤੇ ਇਹ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਨੂੰ ਇਸ ਮਾਮਲੇ ਉਤੇ ਆਪਣੀ ਸੋਚ ਦੱਸਣ। ਆਨੰਦ ਸ਼ਰਮਾ  ਨੇ ਕਿਹਾ ਕਿ ਅਕਬਰ ਉਤੇ ਗੰਭੀਰ ਦੋਸ਼ ਲੱਗੇ ਹਨ ਇਸ ਲਈ ਇਹ ਸਵਾਲ ਸਰਕਾਰ ਦੀ ਪ੍ਰਤਿਭਾ ਦਾ ਨਹੀਂ ਸਗੋਂ ਉਸ ਦੀ ਅਤੇ ਪੀਐਮ ਅਹੁਦੇ ਦੀ ਮਰਿਆਦਾ ਦਾ ਹੈ। ਪੀਐਮ ਨੂੰ ਇਸ ਮਾਮਲੇ ਵਿਚ ਚੁਪ ਨਹੀਂ ਰਹਿਣਾ ਚਾਹੀਦਾ ਖ਼ਾਸ ਤੌਰ 'ਤੇ ਇਹ ਵੇਖਦੇ ਹੋਏ ਕਿ ਉਹ ਕਈ ਤਰ੍ਹਾਂ ਦੇ ਵਿਸ਼ਿਆਂ ਉਤੇ ਅਪਣੀ ਗੱਲ ਕਹਿੰਦੇ ਰਹੇ ਹਨ।

Jaipal ReddyJaipal Reddyਸ਼ਰਮਾ ਨੇ ਕਿਹਾ ਕਿ ਪੀਐਮ ਦੇ ਵਾਰਤਾਲਾਪ ਦਾ ਆਲਮ ਇਹ ਹੈ ਕਿ ਉਹ ਕਈ ਵਾਰ ਇਕ ਪਾਸੇ ਦੀ ਵਾਰਤਾਲਾਪ ਨੂੰ ਲੈ ਕੇ “‘ਮਨ ਕੀ ਬਾਤ’ ਵੀ ਕਹਿੰਦੇ ਹਨ ਅਤੇ ਅਜਿਹੇ ਵਿਚ ਅਕਬਰ ਮਾਮਲੇ ਵਿਚ ਉਨ੍ਹਾਂ ਦੀ ਚੁੱਪੀ ਮੰਨਣ ਯੋਗ ਨਹੀਂ ਹੋਵੇਗੀ। ਅਕਬਰ ਦੇ ਅਸਤੀਫ਼ੇ ਦੀ ਮੰਗ ਦੇ ਸਵਾਲ ਉਤੇ ਸ਼ਰਮਾ ਨੇ ਕਿਹਾ ਕਿ ਜੈਪਾਲ ਰੈਡੀ ਅਤੇ ਦੂਜੇ ਬੁਲਾਰਿਆਂ ਨੇ ਪਹਿਲਾਂ ਹੀ ਕਾਂਗਰਸ ਦਾ ਪੱਖ ਇਸ ਮਾਮਲੇ ਵਿਚ ਸਪੱਸ਼ਟ ਕਰ ਦਿਤਾ ਹੈ ਅਤੇ ਉਹ ਉਨ੍ਹਾਂ ਦੀਆਂ ਗੱਲਾਂ ਨੂੰ ਦੁਹਰਾ ਰਹੇ ਹਨ। ਧਿਆਨ ਯੋਗ ਹੈ ਕਿ ਜੈਪਾਲ ਰੈਡੀ ਨੇ ਪਾਰਟੀ ਤੋਂ ਅਕਬਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਕਿਹਾ ਸੀ

MJ AkbarMJ Akbar ਕਿ ਵਿਦੇਸ਼ ਰਾਜ ਮੰਤਰੀ ਨੂੰ ਯੋਨ ਉਤਪੀੜਨ ਦੇ ਦੋਸ਼ਾਂ ਉਤੇ ਸਪਸ਼ਟੀਕਰਨ ਦੇਣ ਦੀ ਜ਼ਰੂਰਤ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਫਿਰ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਅਕਬਰ ਨੇ ਅਪਣੇ ਦੇਸ਼ ਆਉਣ ਤੋਂ ਤਕਰੀਬਨ ਛੇ ਘੰਟੇ ਬਾਅਦ ਅਪਣਾ ਸਪਸ਼ਟੀਕਰਨ ਤਾਂ ਦੇ ਦਿਤਾ ਹੈ ਪਰ ਅਸਤੀਫ਼ਾ ਦੇਣ ਦਾ ਅਜੇ ਤੱਕ ਕੋਈ ਸੰਕੇਤ ਨਹੀਂ ਦਿਤਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement