
ਉੱਤਰ ਪ੍ਰਦੇਸ਼ ’ਚ ਬਾਹੂਬਲੀ ਸਮਝੇ ਜਾਂਦੇ ਮੁਖ਼ਤਾਰ ਅਨਸਾਰੀ ਪੁੱਤਰ ਅੱਬਾਸ ਅੰਸਾਰੀ ਦੇ ਦਿੱਲੀ ਸਥਿਤ ਘਰ 'ਤੇ ਛਾਪਾ ਮਾਰ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ’ਚ ਬਾਹੂਬਲੀ ਸਮਝੇ ਜਾਂਦੇ ਮੁਖ਼ਤਾਰ ਅਨਸਾਰੀ ਪੁੱਤਰ ਅੱਬਾਸ ਅੰਸਾਰੀ ਦੇ ਦਿੱਲੀ ਸਥਿਤ ਘਰ 'ਤੇ ਛਾਪਾ ਮਾਰ ਕੇ ਲਖਨਊ ਪੁਲਿਸ ਨੇ ਛੇ ਅਸਲੇ ਅਤੇ 4431 ਕਾਰਤੂਸ ਸਮੇਤ ਭਾਰੀ ਮਾਤਰਾ 'ਚ ਕਰੋੜਾਂ ਦੇ ਹਥਿਆਰ ਬਰਾਮਦ ਕੀਤੇ ਹਨ। ਪਿੱਛੇ ਜਿਹੇ ਅੱਬਾਸ ਅਨਸਾਰੀ 'ਤੇ ਇੱਕ ਲਾਇਸੈਂਸ ਤੋਂ ਵੱਧ ਹਥਿਆਰ ਖ਼ਰੀਦਣ ਦੇ ਦੋਸ਼ ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਯੂਪੀ ਪੁਲਿਸ ਨੇ ਦਿੱਲੀ ਦੇ ਥਾਣੇ 'ਚ ਦਰਜ ਕਰਵਾਇਆ ਸੀ।
Mafia Mukhtar Ansari House
ਲਖਨਊ ਕ੍ਰਾਈਮ ਬ੍ਰਾਂਚ ਤੇ ਦਿੱਲੀ ਪੁਲਿਸ ਨੇ ਦਿੱਲੀ ਦੇ ਵਸੰਤ ਕੁੰਜ ਸਥਿਤ ਅੱਬਾਸ ਅਨਸਾਰੀ ਦੇ ਬੰਗਲੇ 'ਤੇ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਨੂੰ ਇਟਲੀ, ਆਸਟ੍ਰੀਆ, ਸਲੋਵੇਨੀਆ ਦੀ ਰਿਵਾਲਵਰ, ਬੰਦੂਕ ਤੇ ਕਾਰਤੂਸ ਮਿਲੇ। ਇਸ ਤੋਂ ਇਲਾਵਾ ਇਟਲੀ ਤੇ ਸਲੋਵੇਨੀਆ ਤੋਂ ਖ਼ਰੀਦੀਆਂ ਡਬਲ ਬੈਰਲ ਤੇ ਸਿੰਗਲ ਬੈਰਲ ਬੰਦੂਕਾਂ ਵੀ ਬਰਾਮਦ ਹੋਈਆਂ ਹਨ। ਇੱਥੇ ਵਰਨਣਯੋਗ ਹੈ ਕਿ ਬੀਤੀ 12 ਅਕਤੂਬਰ ਨੂੰ ਲਖਨਊ ਵਿਖੇ ਅੱਬਾਸ ਅਨਸਾਰੀ ਵਿਰੁੱਧ ਐੱਫ਼ਆਈਆਰ ਦਰਜ ਹੋਈ ਸੀ।
Mafia Mukhtar Ansari House
ਇੱਕੋ ਹਥਿਆਰ ਦੇ ਲਾਇਸੈਂਸ ਉੱਤੇ 5 ਅਸਲੇ ਖ਼ਰੀਦਣ ਦਾ ਮੁਕੱਦਮਾ ਦਰਜ ਹੋਇਆ ਸੀ। ਨਾਲ ਹੀ ਫ਼ਰਜ਼ੀ ਢੰਗ ਨਾਲ ਹਥਿਆਰਾਂ ਦੇ ਲਾਇਸੈਂਸ ਨੂੰ ਦਿੱਲੀ ਟ੍ਰਾਂਸਫ਼ਰ ਕਰਨ ਦਾ ਮੁਕੱਦਮਾ ਵੀ ਦਰਜ ਹੋਇਆ ਸੀ। ਪੁਲਿਸ ਨੂੰ ਛਾਪੇਮਾਰੀ ਦੌਰਾਨ ਇਟਲੀ ਦੀ ਬੇਰੇਟਾ ਗੰਨ ਤੋਂ ਲੈ ਕੇ ਆਸਟ੍ਰੀਆ ਦੀ ਗਲਾੱਕ–25 ਪਿਸਤੌਲ ਦੇ ਬੈਰਲ ਤੱਕ ਮਿਲੇ। ਅੱਬਾਸ ਕੋਲੋਂ ਬਰਾਮਦ ਅਸਲੇ ਵਿੱਚ ਇਟਲੀ ਤੋਂ ਦਰਾਮਦ ਕੀਤੀ ਗਈ .12 ਬੋਰ ਦੀ ਡਬਲ ਬੈਰਲ ਤੇ ਸਿੰਗਲ ਬੈਰਲ ਬੇਰੇਟਾ ਗੰਨ ਦੇ ਨਾਲ ਹੀ ਆਸਟ੍ਰੀਆ ਦੀ ਗਲਾੱਕ–25 ਪਿਸਤੌਲ ਦੇ ਬੈਰਲ ਤੇ ਸਲਾਈਡ ਸਮੇਤ ਹੋਰ ਕਾਫ਼ੀ ਅਸਲਾ ਬਰਾਮਦ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।