
ਦੇਹਰਾਦੂਨ ਵਿੱਚ ਸਾਰੇ ਸਕੂਲ ਅਤੇ ਆਂਗਣਵਾੜੀ ਰਹਿਣਗੇ ਬੰਦ
ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਅਕਤੂਬਰ ਮਹੀਨੇ ਵਿੱਚ ਮੌਸਮ ਦਾ ਮਿਜ਼ਾਜ ਵਿਗੜ ਗਿਆ। ਉੱਤਰ ਤੋਂ ਲੈ ਕੇ ਦੱਖਣ ਤੱਕ ਕੇਰਲ, ਕਰਨਾਟਕ, ਤਾਮਿਲਨਾਡੂ, ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਅਚਾਨਕ ਬਰਫਬਾਰੀ ਨੇ ਜਨਜੀਵਨ ਨੂੰ ਪ੍ਰਭਾਵਤ ਕਰ ਦਿੱਤਾ।
Rain
ਕੇਰਲ ਵਿੱਚ ਸ਼ਨੀਵਾਰ ਤੋਂ ਭਾਰੀ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੋ ਪਹਾੜੀ ਜ਼ਿਲ੍ਹੇ ਕੋਟਯਾਮ ਅਤੇ ਇਡੁੱਕੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਕੋੱਟਯਾਮ ਵਿੱਚ ਸਭ ਤੋਂ ਵੱਧ 11 ਮੌਤਾਂ ਹੋਈਆਂ ਹਨ ਅਤੇ ਕਈ ਘਰ ਹੜ੍ਹਾਂ ਵਿੱਚ ਵਹਿ ਗਏ ਹਨ।
Rain
ਉਧਰ ਪੰਜਾਬ ਵਿਚ ਵੀ 18 ਅਕਤੂਬਰ ਯਾਨੀ ਅੱਜ ਲੁਧਿਆਣਾ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ ਵਿਚ ਬਾਰਸ਼ ਜਾਂ ਬੱਦਲ ਛਾਏ ਰਹਿ ਸਕਦੇ ਹਨ। ਹਾਲਾਂਕਿ ਇਸ ਤੋਂ ਬਾਅਦ ਅਗਲਾ ਇਕ ਹਫ਼ਤਾ ਮੌਸਮ ਸਾਫ ਰਹੇਗਾ। ਮੌਸਮ ਵਿਗਿਆਨੀਆਂ ਮੁਤਾਬਕ ਬਾਰਸ਼ ਹੋਈ ਤਾਂ ਇਸ ਦਾ ਲਾਭ ਹੀ ਹੋਵੇਗੀ। ਬਾਰਸ਼ ਨਾਲ ਹਵਾ ਵਿਚਲੀ ਧੂੜ-ਮਿੱਟੀ ਜ਼ਮੀਨ ’ਤੇ ਆ ਜਾਵੇਗੀ ਸਮੌਗ ਵਾਲੇ ਹਾਲਾਤ ਨਹੀਂ ਬਣਨਗੇ।
Rain
ਉਧਰ ਮੰਡੀਆਂ ਵਿਚ ਝੋਨਾ ਲਈ ਬੈਠੇ ਕਿਸਾਨ ਇਸ ਬਾਰਸ਼ ਤੋਂ ਕਾਫ਼ੀ ਚਿੰਤਤ ਦਿਖਾਈ ਦਿਤੇ ਕਿਉਂਕਿ ਝੋਨੇ ਦੀ ਖ਼ਰੀਦਦਾਰੀ ਵਿਚ ਉਨੀ ਤੇਜ਼ੀ ਨਹੀਂ ਦੇਖੀ ਜਾ ਰਹੀ ਜਿੰਨੀ ਕਿ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਕੁੱਝ ਕੁ ਖੇਤਰਾਂ ਵਿਚ ਅਜੇ ਝੋਨੇ ਦੀ ਫ਼ਸਲ ਖੜੀ ਹੈ ਤੇ ਉਨ੍ਹਾਂ ਕਿਸਾਨਾਂ ਲਈ ਇਹ ਚਿੰਤਾ ਖੜੀ ਹੋ ਗਈ ਹੈ ਕਿ ਕਿਧਰੇ ਪੱਕੀ ਫ਼ਸਲ ਡਿੱਗ ਹੀ ਨਾ ਪਵੇ ਤੇ ਜੇਕਰ ਫ਼ਸਲ ਕੱਟੀ ਜਾਂਦੀ ਹੈ ਤਾਂ ਉਸ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਰਕਾਰ ਨੇ ਖ਼ਰੀਦਣੀ ਨਹੀਂ। ਜਿਥੋਂ ਤਕ ਸਵਾਲ ਗਰਮੀ ਦਾ ਹੈ, ਪਿਛਲੇ ਕਈ ਦਿਨਾਂ ਤੋਂ ਗਰਮੀ ਕਾਫ਼ੀ ਪੈ ਰਹੀ ਸੀ ਤੇ ਬਾਰਸ਼ ਨੇ ਇਕਦਮ ਤਾਪਮਾਨ ਹੇਠਾਂ ਸੁਟ ਦਿਤਾ।