ਦਿੱਲੀ 'ਚ ਅਗਲੇ ਦੋ ਮਹੀਨਿਆਂ 'ਚ ਮਿਲਣਗੇ 100 ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ : ਅਰਵਿੰਦ ਕੇਜਰੀਵਾਲ
Published : Oct 18, 2022, 5:33 pm IST
Updated : Oct 18, 2022, 5:33 pm IST
SHARE ARTICLE
 Delhi will have 100 electric vehicle charging stations in the next two months: Arvind Kejriwal
Delhi will have 100 electric vehicle charging stations in the next two months: Arvind Kejriwal

ਜਰੀਵਾਲ ਨੇ ਮੰਗਲਵਾਰ ਨੂੰ ਅਜਿਹੇ 11 ਚਾਰਜਿੰਗ ਸਟੇਸ਼ਨਾਂ ਦਾ ਉਦਘਾਟਨ ਕੀਤਾ

 

ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਨੂੰ ਅਗਲੇ ਦੋ ਮਹੀਨਿਆਂ ਵਿਚ 100 ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਮਿਲਣਗੇ। ਕੇਜਰੀਵਾਲ ਨੇ ਮੰਗਲਵਾਰ ਨੂੰ ਅਜਿਹੇ 11 ਚਾਰਜਿੰਗ ਸਟੇਸ਼ਨਾਂ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਇਨ੍ਹਾਂ ਚਾਰਜਿੰਗ ਸਟੇਸ਼ਨਾਂ 'ਤੇ ਬੈਟਰੀ ਬਦਲਣ ਦੀ ਸਹੂਲਤ ਵੀ ਉਪਲੱਬਧ ਹੋਵੇਗੀ।

ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੈਟਰੀ ਰਿਪਲੇਸਮੈਂਟ ਸੈਂਟਰ ਅਤੇ ਚਾਰਜਿੰਗ ਸਟੇਸ਼ਨ ਵੱਖ-ਵੱਖ ਸਨ, ਪਰ ਹੁਣ ਇਹ ਸਹੂਲਤ ਇੱਕ ਥਾਂ 'ਤੇ ਉਪਲੱਬਧ ਹੋਵੇਗੀ। ਇਨ੍ਹਾਂ 11 ਸਟੇਸ਼ਨਾਂ ਦੇ 73 ਚਾਰਜਿੰਗ ਪੁਆਇੰਟ ਹਨ। ਅਗਲੇ ਦੋ ਮਹੀਨਿਆਂ ਵਿਚ ਦਿੱਲੀ ਨੂੰ 100 ਚਾਰਜਿੰਗ ਸਟੇਸ਼ਨ ਮਿਲਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਚਾਰਜਿੰਗ ਸਟੇਸ਼ਨ ਮੈਟਰੋ ਸਟੇਸ਼ਨਾਂ 'ਤੇ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਆਪਣੇ ਵਾਹਨਾਂ ਨੂੰ ਚਾਰਜਿੰਗ ਸਟੇਸ਼ਨਾਂ 'ਤੇ ਛੱਡ ਕੇ ਮੈਟਰੋ ਰਾਹੀਂ ਆਪਣੀਆਂ ਮੰਜ਼ਿਲਾਂ ਤੱਕ ਜਾ ਸਕਣ ਅਤੇ ਵਾਪਸ ਆਉਣ ਸਮੇਂ ਉਹ ਪੂਰੀ ਤਰ੍ਹਾਂ ਚਾਰਜ ਵਾਹਨ ਅਪਣੇ ਘੜ ਲੈ ਕੇ ਜਾ ਸਕਣ। 

ਉਨ੍ਹਾਂ ਕਿਹਾ ਕਿ ਚਾਰਜਿੰਗ ਸਟੇਸ਼ਨ ਜਨਤਕ-ਨਿੱਜੀ ਭਾਈਵਾਲੀ ਤਹਿਤ ਬਣਾਏ ਗਏ ਹਨ, ਜਿਸ ਲਈ ਦਿੱਲੀ ਸਰਕਾਰ ਨੇ 100 ਪਲਾਟਾਂ ਦੀ ਪਛਾਣ ਕੀਤੀ ਹੈ।
ਕੇਜਰੀਵਾਲ ਨੇ ਟਵੀਟ ਕੀਤਾ, ''ਅੱਜ ਮੈਂ ਦਿੱਲੀ 'ਚ 11 ਚਾਰਜਿੰਗ ਸਟੇਸ਼ਨਾਂ ਦਾ ਉਦਘਾਟਨ ਕੀਤਾ। ਇਹ ਇੱਕ ਵਿਲੱਖਣ ਮਾਡਲ 'ਤੇ ਆਧਾਰਿਤ ਹਨ। ਇੱਕ ਵਾਰ ਜਦੋਂ ਇਨ੍ਹਾਂ ਸਟੇਸ਼ਨਾਂ 'ਤੇ ਵਾਹਨ ਚਾਰਜ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਚਲਾਉਣਾ ਬਹੁਤ ਹੀ ਕਿਫ਼ਾਇਤੀ ਹੋਵੇਗਾ। ਅੱਜ ਦਿੱਲੀ ਨੇ ਦੁਨੀਆ ਨੂੰ ਸਭ ਤੋਂ ਸਸਤਾ ਮਾਡਲ ਦਿੱਤਾ ਹੈ।''

ਉਨ੍ਹਾਂ ਕਿਹਾ ਕਿ ਇਕ ਉਪਭੋਗਤਾ ਆਪਣੇ ਵਾਹਨ ਨੂੰ ਚਾਰਜ ਕਰਨ ਤੋਂ ਬਾਅਦ ਦੋਪਹੀਆ ਵਾਹਨ ਲਈ 7 ਪੈਸੇ ਪ੍ਰਤੀ ਕਿਲੋਮੀਟਰ, ਤਿੰਨ ਪਹੀਆ ਵਾਹਨ ਲਈ 8 ਪੈਸੇ ਅਤੇ ਕਾਰ ਲਈ 33 ਪੈਸੇ ਖਰਚ ਕਰੇਗਾ। ਜੋ ਕਿ ਪੈਟਰੋਲ, ਡੀਜ਼ਲ ਅਤੇ ਸੀਐਨਜੀ ਨਾਲੋਂ ਵਧੇਰੇ ਕਿਫ਼ਾਇਤੀ ਹੈ। ਅਗਸਤ 2020 ਵਿਚ ਲਿਆਂਦੀ ਗਈ ਅਭਿਲਾਸ਼ੀ ਦਿੱਲੀ ਇਲੈਕਟ੍ਰਿਕ ਵਹੀਕਲ ਪਾਲਿਸੀ ਦਾ ਉਦੇਸ਼ 2024 ਤੱਕ ਕੁੱਲ ਵਿਕਰੀ ਵਿਚ ਇਲੈਕਟ੍ਰਿਕ ਵਾਹਨਾਂ ਦੀ ਹਿੱਸੇਦਾਰੀ ਨੂੰ 25 ਫ਼ੀਸਦੀ ਤੱਕ ਵਧਾਉਣਾ ਹੈ।

ਦਿੱਲੀ ਡਾਇਲਾਗ ਐਂਡ ਡਿਵੈਲਪਮੈਂਟ ਕਮਿਸ਼ਨ ਦੀ ਉਪ-ਚੇਅਰਮੈਨ ਜੈਸਮੀਨ ਸ਼ਾਹ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਕੇਜਰੀਵਾਲ ਨੇ ਕਿਹਾ, ''ਉਨ੍ਹਾਂ ਦੀ ਨਿਯੁਕਤੀ ਕੈਬਨਿਟ ਨੇ ਕੀਤੀ ਹੈ ਅਤੇ ਸਿਰਫ਼ ਕੈਬਨਿਟ ਹੀ ਉਨ੍ਹਾਂ ਤੋਂ ਪੁੱਛਗਿੱਛ ਕਰ ਸਕਦੀ ਹੈ। ਦਿੱਲੀ ਸਰਕਾਰ ਦੇ ਯੋਜਨਾ ਵਿਭਾਗ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ "ਅਧਿਕਾਰਤ ਬੁਲਾਰੇ" ਵਜੋਂ ਕੰਮ ਕਰਦੇ ਹੋਏ "ਸਰਕਾਰੀ ਅਹੁਦੇ ਦੀ ਦੁਰਵਰਤੋਂ" ਦੇ ਦੋਸ਼ਾਂ 'ਤੇ ਸ਼ਾਹ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ।

ਇਹ ਕਾਰਵਾਈ ਭਾਜਪਾ ਨੇਤਾ ਅਤੇ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। 'ਆਪ' ਨੇ ਨੋਟਿਸ ਨੂੰ "ਗੁਜਰਾਤ ਵਿਚ ਪਾਰਟੀ ਦੇ ਵਾਧੇ ਕਾਰਨ ਦਿੱਲੀ ਸਰਕਾਰ 'ਤੇ ਇੱਕ ਹੋਰ ਹਮਲਾ" ਕਰਾਰ ਦਿੱਤਾ ਹੈ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement