
ਨਾਬਾਲਗ ਗਰਭਵਤੀ ਧੀ ਦਾ ਕੀਤਾ ਸੀ ਕਤਲ
ਨਵੀਂ ਦਿੱਲੀ: ਹਰਿਆਣਾ ਦੇ ਬਹਾਦਰਗੜ੍ਹ ਦੀ ਸੀਆਈਏ-2 ਟੀਮ ਨੇ 13 ਸਾਲ ਬਾਅਦ ਇਕ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਝੂਠੀ ਅਣਖ ਖਾਤਰ ਅਪਣੀ ਨਾਬਾਲਗ ਧੀ ਦਾ ਕਤਲ ਕਰ ਦਿਤਾ ਸੀ। ਇਸ ਤੋਂ ਬਾਅਦ ਉਹ ਵੱਖ-ਵੱਖ ਥਾਵਾਂ 'ਤੇ ਫਰਾਰ ਹੁੰਦਾ ਰਿਹਾ। ਸੀਆਈਏ ਨੇ ਉਸ ਨੂੰ ਬਿਹਾਰ ਦੇ ਖਗੜੀਆ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਵਿਸ਼ੇਸ਼ ਅਦਾਲਤ ਨੇ ਬਲਾਤਕਾਰ ਮਾਮਲੇ ’ਚ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਵਿਰੁਧ ਜਾਰੀ ਸੰਮਨ ’ਤੇ ਰੋਕ ਲਾਈ
ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਦੀ ਧੀ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਸੀ ਅਤੇ ਉਹ ਗਰਭਵਤੀ ਹੋ ਗਈ ਸੀ। ਇਸ ਲਈ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਉਸ ਦੀ ਲਾਸ਼ ਨੂੰ ਬੋਰੀ ਵਿਚ ਪਾ ਕੇ ਗੰਦੇ ਨਾਲੇ ਵਿਚ ਸੁੱਟ ਦਿਤਾ। ਰੋਹਤਕ ਰੇਂਜ ਦੇ ਆਈਜੀ ਵਲੋਂ ਵਿਅਕਤੀ 'ਤੇ 5,000 ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਸੀਆਈਏ ਦੀ ਟੀਮ ਨੇ ਉਸ ਨੂੰ ਰਿਮਾਂਡ ’ਤੇ ਲੈ ਕੇ ਪੁਛਗਿਛ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਟੀਵੀ ਪੱਤਰਕਾਰ ਸੌਮਿਆ ਵਿਸ਼ਵਨਾਥਨ ਹਤਿਆ ਮਾਮਲਾ: 4 ਮੁਲਜ਼ਮ ਦੋਸ਼ੀ ਕਰਾਰ
ਦਰਅਸਲ ਬਿਹਾਰ ਦਾ ਰਹਿਣ ਵਾਲਾ ਖੁਸ਼ੀਰਾਮ ਹਰਿਆਣਾ ਦੇ ਬਹਾਦੁਰਗੜ੍ਹ ਸਥਿਤ ਕਾਲੋਨੀ 'ਚ ਅਪਣੇ ਪ੍ਰਵਾਰ ਨਾਲ ਰਹਿੰਦਾ ਸੀ। ਉਸ ਦੀ ਧੀ ਦੀ ਲਾਸ਼ ਅਗਸਤ 2010 ਵਿਚ ਇਕ ਨਾਲੇ ਵਿਚੋਂ ਮਿਲੀ ਸੀ। ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਇਸ ਸਬੰਧੀ ਵਾਰਡ ਦੇ ਤਤਕਾਲੀ ਕੌਂਸਲਰ ਦੇ ਬਿਆਨਾਂ ’ਤੇ ਖੁਸ਼ੀਰਾਮ, ਮਾਂ ਮੀਰਾ ਅਤੇ ਭੈਣ ਰੂਣਾ ਖ਼ਿਲਾਫ਼ ਨਾਬਾਲਗ ਲੜਕੀ ਦਾ ਕਤਲ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਗ਼ਜ਼ਾ ’ਚ ਹਸਪਤਾਲ ’ਤੇ ਹਮਲੇ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ : ਪ੍ਰਧਾਨ ਮੰਤਰੀ
ਮੁਲਜ਼ਮ ਮਾਂ ਅਤੇ ਭੈਣ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿਤਾ ਗਿਆ ਪਰ ਦੋਸ਼ੀ ਪਿਤਾ ਖੁਸ਼ੀਰਾਮ ਰੂਪੋਸ਼ ਹੋ ਗਿਆ। ਪੁਲਿਸ ਉਸ ਦੀ ਭਾਲ ਕਰਦੀ ਰਹੀ, ਪਰ ਉਸ ਨੂੰ ਨਹੀਂ ਲੱਭ ਸਕੀ। ਇਸ ਦੌਰਾਨ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿਤਾ ਸੀ। ਕੁੱਝ ਸਮਾਂ ਪਹਿਲਾਂ ਐਸਪੀ ਡਾਕਟਰ ਅਰਪਿਤ ਜੈਨ ਨੇ ਇਸ ਮਾਮਲੇ ਦੀ ਜਾਂਚ ਇੰਸਪੈਕਟਰ ਵਿਵੇਕ ਮਲਿਕ ਦੀ ਅਗਵਾਈ ਵਾਲੀ ਸੀਆਈਏ-2 ਨੂੰ ਸੌਂਪੀ ਸੀ।