
15 ਸਾਲ ਪਹਿਲਾਂ ਕੰਮ ਤੋਂ ਘਰ ਪਰਤਦੇ ਸਮੇਂ ਗੋਲੀ ਮਾਰ ਕੇ ਕੀਤੀ ਸੀ ਹਤਿਆ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਬੁਧਵਾਰ ਨੂੰ ਟੈਲੀਵਿਜ਼ਨ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੀ ਹਤਿਆ ਦੇ ਮਾਮਲੇ ਵਿਚ ਚਾਰ ਲੋਕਾਂ ਨੂੰ ਦੋਸ਼ੀ ਕਰਾਰ ਦਿਤਾ ਹੈ। ਵਿਸ਼ਵਨਾਥਨ ਦੀ 15 ਸਾਲ ਪਹਿਲਾਂ ਕੰਮ ਤੋਂ ਘਰ ਪਰਤਦੇ ਸਮੇਂ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਵਧੀਕ ਸੈਸ਼ਨ ਜੱਜ ਰਵਿੰਦਰ ਕੁਮਾਰ ਪਾਂਡੇ ਨੇ ਰਵੀ ਕਪੂਰ, ਅਮਿਤ ਸ਼ੁਕਲਾ, ਬਲਜੀਤ ਅਤੇ ਅਜੇ ਕੁਮਾਰ ਨੂੰ ਮਹਾਰਾਸ਼ਟਰ ਸੰਗਠਤ ਅਪਰਾਧ ਨਿਯੰਤਰਣ ਕਾਨੂੰਨ (ਮਕੋਕਾ) ਦੀਆਂ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ।
ਇਹ ਵੀ ਪੜ੍ਹੋ: ਟੀਵੀ ਪੱਤਰਕਾਰ ਸੌਮਿਆ ਵਿਸ਼ਵਨਾਥਨ ਹਤਿਆ ਮਾਮਲਾ: 4 ਮੁਲਜ਼ਮ ਦੋਸ਼ੀ ਕਰਾਰ
ਪੰਜਵੇਂ ਦੋਸ਼ੀ ਅਜੈ ਸੇਠੀ ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 411 (ਬੇਈਮਾਨੀ ਨਾਲ ਚੋਰੀ ਦੀ ਜਾਇਦਾਦ ਪ੍ਰਾਪਤ ਕਰਨਾ) ਅਤੇ ਮਕੋਕਾ ਦੀਆਂ ਧਾਰਾਵਾਂ ਤਹਿਤ ਸੰਗਠਤ ਅਪਰਾਧ ਨੂੰ ਅੰਜਾਮ ਦੇਣ, ਮਦਦ ਕਰਨ ਜਾਂ ਉਕਸਾਉਣ ਅਤੇ ਸੰਗਠਤ ਅਪਰਾਧ ਦੀ ਕਮਾਈ ਪ੍ਰਾਪਤ ਕਰਨ ਲਈ ਦੀ ਸਾਜ਼ਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਹੈ।
ਇਹ ਵੀ ਪੜ੍ਹੋ: ਗ਼ਜ਼ਾ ’ਚ ਹਸਪਤਾਲ ’ਤੇ ਹਮਲੇ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ : ਪ੍ਰਧਾਨ ਮੰਤਰੀ
ਜੱਜ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਦੋਸ਼ੀਆਂ ਵਿਰੁਧ ਇਲਜ਼ਾਮਾਂ ਨੂੰ ਬਿਨਾਂ ਕਿਸੇ ਸ਼ੱਕ ਸਾਬਤ ਕਰ ਦਿਤਾ ਹੈ। ਵਿਸ਼ਵਨਾਥਨ ਦੀ 30 ਸਤੰਬਰ 2008 ਨੂੰ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ ਜਦੋਂ ਉਹ ਸਵੇਰੇ 3:30 ਵਜੇ ਕੰਮ ਤੋਂ ਬਾਅਦ ਕਾਰ ਰਾਹੀਂ ਘਰ ਪਰਤ ਰਹੀ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕਤਲ ਦੇ ਪਿੱਛੇ ਦਾ ਮਕਸਦ ਲੁੱਟਮਾਰ ਹੈ। ਪੰਜ ਲੋਕਾਂ ਨੂੰ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਮਾਰਚ 2009 ਤੋਂ ਹਿਰਾਸਤ ਵਿਚ ਹਨ।