
ਅਦਾਲਤ ਨੇ ਕਿਹਾ, ਵਿਸ਼ਵਾਸ ਅਤੇ ਰਿਸ਼ਤਿਆਂ ਨੂੰ ਤੋੜਨ ਵਾਲਾ ਰਹਿਮ ਦਾ ਹੱਕਦਾਰ ਨਹੀਂ
ਕੈਥਲ: ਹਰਿਆਣਾ ਦੇ ਕੈਥਲ 'ਚ 7 ਸਾਲਾ ਨਾਬਾਲਗ ਨਾਲ ਜਬਰ-ਜ਼ਨਾਹ ਅਤੇ ਫਿਰ ਉਸ ਦੀ ਹਤਿਆ ਕਰਨ ਦੇ ਦੋਸ਼ੀ ਪਵਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਏ.ਡੀ.ਜੇ. ਡਾਕਟਰ ਗਗਨਦੀਪ ਕੌਰ ਸਿੰਘ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਪਹਿਲੀ ਵਾਰ ਜ਼ਿਲ੍ਹਾ ਪੱਧਰ 'ਤੇ ਕਿਸੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ: ਸਰਕਾਰੀ ਗ੍ਰਾਂਟ 'ਚ ਘਪਲੇ ਦੇ ਇਲਜ਼ਾਮ ਤਹਿਤ ਮਹਿਲਾ ਸਰਪੰਚ ਵਿਰੁਧ ਮਾਮਲਾ ਦਰਜ
ਇਸ ਮੌਕੇ ਅਦਾਲਤ ਨੇ ਕਿਹਾ ਕਿ ਹਰ ਵਿਅਕਤੀ ਅੰਦਰ ਇਕ ਝੂਠਾ ਵਿਅਕਤੀ, ਧੋਖੇਬਾਜ਼ ਅਤੇ ਅਪਰਾਧੀ ਹੁੰਦਾ ਹੈ, ਜਿਸ ਨੂੰ ਬਾਹਰੀ ਚਾਲ-ਚਲਣ ਅਤੇ ਪਹਿਰਾਵੇ ਨਾਲ ਨਹੀਂ ਪਛਾਣਿਆ ਜਾ ਸਕਦਾ। ਹਿਟਲਰ ਲੱਖਾਂ ਲੋਕਾਂ ਦਾ ਕਾਤਲ ਸੀ ਪਰ ਸ਼ਾਕਾਹਾਰੀ ਸੀ। ਇਸ ਕੇਸ ਵਿਚ ਦੋਸ਼ੀ ਨੇ ਬੱਚੀ ਦੇ ਵਿਸ਼ਵਾਸ ਅਤੇ ਰਿਸ਼ਤਿਆਂ ਨੂੰ ਤੋੜਦੇ ਹੋਏ ਅਪਰਾਧ ਕੀਤਾ ਹੈ। ਇਸ ਤਰ੍ਹਾਂ ਦੇ ਜੁਰਮ ਰਹਿਮ ਦੇ ਹੱਕਦਾਰ ਨਹੀਂ।
ਇਹ ਵੀ ਪੜ੍ਹੋ: ਡਾਇਮੰਡ ਲੀਗ 'ਚ ਨੀਰਜ ਚੋਪੜਾ ਜਿੱਤਿਆ ਚਾਂਦੀ ਦਾ ਤਮਗ਼ਾ
ਡੀ.ਡੀ.ਏ. ਜੈ ਭਗਵਾਨ ਗੋਇਲ ਨੇ ਦਸਿਆ ਕਿ ਇਸ ਮਾਮਲੇ ’ਤੇ ਲਗਾਤਾਰ ਦੋ ਦਿਨ ਬਹਿਸ ਚੱਲੀ। ਬਹਿਸ ਦੌਰਾਨ ਉਨ੍ਹਾਂ ਇਸ ਮਾਮਲੇ ਵਿਚ ਮਾਣਯੋਗ ਅਦਾਲਤ ਤੋਂ ਹੋਰ ਸਜ਼ਾਵਾਂ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਪੀੜਤ ਪ੍ਰਵਾਰ ਨੂੰ 30 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ 'ਚ ਦੋਸ਼ੀ ਪਵਨ ਨੇ 7 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਮਗਰੋਂ ਉਸ ਦਾ ਕਤਲ ਕਰ ਦਿਤਾ ਸੀ।
ਇਹ ਵੀ ਪੜ੍ਹੋ: ਭਾਰਤੀ ਸਰਹੱਦ 'ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ; 2.5 ਕਿਲੋ ਹੈਰੋਇਨ ਬਰਾਮਦ
ਘਟਨਾ ਦੇ ਸਬੂਤ ਨਸ਼ਟ ਕਰਨ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਸਾੜ ਦਿਤਾ ਗਿਆ। ਲੜਕੀ ਦੀ ਅੱਧ ਸੜੀ ਹੋਈ ਲਾਸ਼ ਨੇੜਲੇ ਜੰਗਲਾਂ ਵਿਚੋਂ ਮਿਲੀ ਸੀ। ਇਸ ਤੋਂ ਬਾਅਦ ਪਵਨ ਸਬੂਤ ਨਸ਼ਟ ਕਰਨ ਲਈ ਪੈਟਰੋਲ ਲੈ ਕੇ ਆਇਆ ਅਤੇ ਉਸ ਦੇ ਸਰੀਰ 'ਤੇ ਛਿੜਕ ਕੇ ਅੱਗ ਲਗਾ ਦਿਤੀ। ਜਾਂਚ ਦੌਰਾਨ ਪੁਲਿਸ ਨੂੰ ਸੀਸੀਟੀਵੀ ਫੁਟੇਜ ਮਿਲੀ। ਜਿਸ 'ਚ ਪਵਨ ਬੱਚੀ ਨੂੰ ਲੈ ਕੇ ਜਾਂਦੇ ਨਜ਼ਰ ਆ ਰਹੇ ਸਨ। ਇਸ ਸਬੰਧੀ ਥਾਣਾ ਕਲਾਇਤ ਵਿਖੇ ਕੇਸ ਦਰਜ ਕੀਤਾ ਗਿਆ ਸੀ।