ਫਰਜ਼ੀ ਜਨਮ ਪ੍ਰਮਾਣ ਪੱਤਰ ਮਾਮਲਾ: ਸਪਾ ਆਗੂ ਆਜ਼ਮ ਖ਼ਾਨ, ਪਤਨੀ ਅਤੇ ਪੁੱਤਰ ਨੂੰ 7-7 ਸਾਲ ਦੀ ਕੈਦ
Published : Oct 18, 2023, 3:41 pm IST
Updated : Oct 18, 2023, 3:41 pm IST
SHARE ARTICLE
Uttar Pradesh SP Leader Azam Khan, Wife, Son Sentenced To 7 Years Jail
Uttar Pradesh SP Leader Azam Khan, Wife, Son Sentenced To 7 Years Jail

ਐਮਪੀ-ਐਮਐਲਏ ਅਦਾਲਤ ਨੇ ਆਜ਼ਮ ਖਾਨ, ਤਨਜ਼ੀਨ ਫਾਤਿਮਾ ਅਤੇ ਅਬਦੁੱਲਾ ਆਜ਼ਮ ਨੂੰ 2019 ਦੇ ਜਾਅਲੀ ਜਨਮ ਸਰਟੀਫਿਕੇਟ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ

 

ਰਾਮਪੁਰ: ਰਾਮਪੁਰ ਦੀ ਇਕ ਅਦਾਲਤ ਨੇ ਬੁਧਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ਆਗੂ ਆਜ਼ਮ ਖਾਨ, ਉਨ੍ਹਾਂ ਦੀ ਪਤਨੀ ਤਨਜ਼ੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਨੂੰ ਜਾਅਲੀ ਜਨਮ ਸਰਟੀਫਿਕੇਟ ਦੇ ਪੰਜ ਸਾਲ ਪੁਰਾਣੇ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ ਸੱਤ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ: ਬਲਬੀਰ ਸਿੰਘ ਸੀਚੇਵਾਲ ਨੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ

ਐਮਪੀ-ਐਮਐਲਏ ਮੈਜਿਸਟਰੇਟ ਸ਼ੋਭਿਤ ਬਾਂਸਲ ਦੀ ਅਦਾਲਤ ਨੇ ਆਜ਼ਮ ਖਾਨ, ਤਨਜ਼ੀਨ ਫਾਤਿਮਾ ਅਤੇ ਅਬਦੁੱਲਾ ਆਜ਼ਮ ਨੂੰ 2019 ਦੇ ਜਾਅਲੀ ਜਨਮ ਸਰਟੀਫਿਕੇਟ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸੱਤ ਸਾਲ ਦੀ ਸਜ਼ਾ ਸੁਣਾਈ। ਸਾਬਕਾ ਜ਼ਿਲ੍ਹਾ ਸਰਕਾਰੀ ਵਕੀਲ (ਡੀਜੀਸੀ) ਅਰੁਣ ਪ੍ਰਕਾਸ਼ ਸਕਸੈਨਾ ਨੇ ਕਿਹਾ, "ਤਿੰਨਾਂ ਨੂੰ ਨਿਆਂਇਕ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਅਦਾਲਤ ਤੋਂ ਹੀ ਜੇਲ੍ਹ ਭੇਜ ਦਿਤਾ ਜਾਵੇਗਾ।"

ਇਹ ਵੀ ਪੜ੍ਹੋ: ਨਹੀਂ ਤੋੜੀ ਜਾ ਰਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੰਧ, Fact Check ਰਿਪੋਰਟ

ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਆਕਾਸ਼ ਸਕਸੈਨਾ ਦੁਆਰਾ ਰਾਮਪੁਰ ਦੇ ਗੰਜ ਥਾਣੇ ਵਿਚ 3 ਜਨਵਰੀ, 2019 ਨੂੰ ਦਰਜ ਕਰਵਾਈ ਗਈ ਇਕ ਐਫਆਈਆਰ ਵਿਚ ਦੋਸ਼ ਲਾਇਆ ਗਿਆ ਸੀ ਕਿ ਆਜ਼ਮ ਖਾਨ ਅਤੇ ਉਸ ਦੀ ਪਤਨੀ ਨੇ ਉਨ੍ਹਾਂ ਦੇ ਪੁੱਤਰ ਦੇ ਜਨਮ ਮਿਤੀ ਦੇ ਦੋ ਜਾਅਲੀ ਸਰਟੀਫਿਕੇਟ ਪ੍ਰਾਪਤ ਕੀਤੇ ਹਨ।  ਐਫਆਈਆਰ ਵਿਚ ਦੋਸ਼ ਲਾਇਆ ਗਿਆ ਸੀ ਕਿ ਆਜ਼ਮ ਖਾਨ ਅਤੇ ਉਨ੍ਹਾਂ ਦੀ ਪਤਨੀ ਨੇ ਜਨਮ ਸਰਟੀਫਿਕੇਟਾਂ ਵਿਚੋਂ ਇਕ ਲਖਨਊ ਅਤੇ ਦੂਜਾ ਰਾਮਪੁਰ ਤੋਂ ਲਿਆ ਸੀ। ਚਾਰਜਸ਼ੀਟ ਅਨੁਸਾਰ ਰਾਮਪੁਰ ਨਗਰ ਪਾਲਿਕਾ ਵਲੋਂ ਜਾਰੀ ਜਨਮ ਸਰਟੀਫਿਕੇਟ ਵਿਚ ਅਬਦੁੱਲਾ ਆਜ਼ਮ ਦੀ ਜਨਮ ਮਿਤੀ 1 ਜਨਵਰੀ 1993 ਦਰਸਾਈ ਗਈ ਹੈ। ਦੂਜੇ ਸਰਟੀਫਿਕੇਟ ਦੇ ਮੁਤਾਬਕ ਉਨ੍ਹਾਂ ਦਾ ਜਨਮ 30 ਸਤੰਬਰ 1990 ਨੂੰ ਲਖਨਊ 'ਚ ਹੋਇਆ ਸੀ।

ਇਹ ਵੀ ਪੜ੍ਹੋ: AGTF ਦੀ ਕਾਰਵਾਈ, ਲਾਰੈਂਸ ਤੇ ਗੋਲਡੀ ਬਰਾੜ ਦਾ ਗੁਰਗਾ ਫੜਿਆ, 4 ਪਿਸਤੌਲ ਤੇ ਕਾਰਤੂਸ ਬਰਾਮਦ 

2022 ਦੀਆਂ ਵਿਧਾਨ ਸਭਾ ਚੋਣਾਂ 'ਚ ਸਪਾ ਦੀ ਟਿਕਟ 'ਤੇ ਸਵਾੜ ਹਲਕੇ ਤੋਂ ਜਿੱਤਣ ਵਾਲੇ ਅਬਦੁੱਲਾ ਆਜ਼ਮ ਨੂੰ 2008 ਦੇ ਇਕ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਪਿਛਲੇ ਫਰਵਰੀ 'ਚ ਮੁਰਾਦਾਬਾਦ ਦੀ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਸੀ। ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਦੇ ਦੋ ਦਿਨ ਬਾਅਦ ਅਬਦੁੱਲਾ ਆਜ਼ਮ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਤੋਂ ਅਯੋਗ ਕਰਾਰ ਦੇ ਦਿਤਾ ਗਿਆ ਸੀ। ਅਬਦੁੱਲਾ ਆਜ਼ਮ ਨੇ ਸਜ਼ਾ 'ਤੇ ਰੋਕ ਲਈ ਹਾਈ ਕੋਰਟ ਦਾ ਰੁਖ ਕੀਤਾ ਜਿਥੇ ਉਸ ਦੀ ਪਟੀਸ਼ਨ ਖਾਰਜ ਕਰ ਦਿਤੀ ਗਈ।

Location: India, Uttar Pradesh, Rampur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement