ਮਰਾਠਾ ਸਮੁਦਾਇ ਦੇ ਸੁਤੰਤਰ ਰਾਖਵਾਂਕਰਨ ਦਾ ਰਾਹ ਸਾਫ, ਕੈਬਿਨੇਟ 'ਚ ਬਿੱਲ ਨੂੰ ਮੰਜੂਰੀ
Published : Nov 18, 2018, 9:09 pm IST
Updated : Nov 18, 2018, 9:13 pm IST
SHARE ARTICLE
Maharashtra Chief Minister Devendra Fadnavis
Maharashtra Chief Minister Devendra Fadnavis

ਫੜਨਵੀਸ ਨੇ ਕਿਹਾ ਕਿ ਅਸੀਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਸ ਨੂੰ ਲਾਗੂ ਕਰਵਾਉਣ ਲਈ ਕਾਨੂੰਨੀ ਕਾਰਵਾਈ ਕਰਨ ਦੇ ਲਈ ਇਕ ਕੈਬਿਨੇਟ ਉਪ-ਕਮੇਟੀ ਦਾ ਗਠਨ ਕੀਤਾ ਹੈ।

ਮੁੰਬਈ, ( ਭਾਸ਼ਾ ) : ਮਹਾਰਾਸ਼ਟਰਾ ਸਰਕਾਰ ਨੇ ਐਸਈਬੀਸੀ ਵਿਚ ਮਰਾਠਾ ਸਮੁਦਾਇ ਨੂੰ ਸੁਤੰਤਰ ਰਾਖਵਾਂਕਰਨ ਦੇਣ ਦਾ ਰਸਤਾ ਸਾਫ ਕਰ ਦਿਤਾ ਹੈ। ਮਹਾਰਾਸ਼ਟਰਾ ਦੇ ਸੀਐਮ ਦੇਵਿਦਰ ਫੜਨਵੀਸ ਨੇ ਕਿਹਾ ਕਿ ਸਾਨੂੰ ਪਿਛੜੇ ਵਰਗ ਆਯੋਗ ਦੀਆਂ ਤਿੰਨ ਸਿਫਾਰਸ਼ਾਂ ਇਕੱਠੀਆਂ ਮਿਲੀਆਂ ਸਨ। ਜਿਸ ਤੇ ਵਿਚਾਰ ਕਰਨ ਤੋਂ ਬਾਅਦ ਮਰਾਠਾ ਸਮੁਦਾਇ ਨੂੰ ਸੁਤੰਤਰ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਫੜਨਵੀਸ ਨੇ ਕਿਹਾ ਕਿ ਅਸੀਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਸ ਨੂੰ ਲਾਗੂ ਕਰਵਾਉਣ ਲਈ ਕਾਨੂੰਨੀ ਕਾਰਵਾਈ ਕਰਨ ਦੇ ਲਈ ਇਕ ਕੈਬਿਨੇਟ ਉਪ-ਕਮੇਟੀ ਦਾ ਗਠਨ ਕੀਤਾ ਹੈ।

Maharashtra GovtMaharashtra Govt

ਦੱਸ ਦਈਏ ਕਿ ਕੈਬਿਨੇਟ ਨੇ ਮਰਾਠਾ ਰਾਖਵਾਂਕਰਨ ਦੇ ਲਈ ਬਿੱਲ ਨੂੰ ਮੰਜੂਰੀ ਦੇ ਦਿਤੀ ਹੈ। ਜਿਸ ਤੋਂ ਬਾਅਦ ਹੁਣ ਰਾਜ ਵਿਚ ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ ਹੋ ਗਿਆ ਹੈ। ਸੀਐਮ ਫੜਨਵੀਸ ਨੇ ਕੁਝ ਚਿਰ ਪਹਿਲਾਂ ਕਿਹਾ ਸੀ ਕਿ ਦਸੰਬਰ ਵਿਚ ਜਸ਼ਨ ਮਨਾਉਣ ਦੀ ਤਿਆਰੀ ਕਰੋ। ਸੀਐਮ ਨੇ ਕਿਹਾ ਕਿ ਮਰਾਠਾ ਸਮਾਜ ਨੂੰ ਰਾਖਵਾਂਕਰਨ ਦੇਣ ਤੇ ਸਹਿਮਤੀ ਬਣ ਗਈ ਹੈ। ਮਰਾਠਾ ਸਮੁਦਾਇ ਨੂੰ ਐਸਈਬੀਸੀ ਅਧੀਨ ਵੱਖਰੇ ਤੌਰ ਤੇ ਰਾਖਵਾਂਕਰਨ ਦਿਤਾ ਜਾਵੇਗਾ। ਇਸ ਤੋਂ ਪਹਿਲਾ ਵੀਰਵਾਰ ਨੂੰ ਰਾਜ ਦੇ ਪਿਛੜਾ ਵਰਗ ਆਯੋਗ ਨੇ ਅਪਣੀ ਰੀਪੋਰਟ ਮੁਖ ਸਕੱਤਰ ਨੂੰ ਸੌਂਪ ਦਿਤੀ ਸੀ। ਰੀਪੋਰਟ ਵਿਚ ਮਰਾਠਿਆਂ ਨੂੰ 16 ਫ਼ੀ ਸਦੀ ਰਾਖਵਾਂਕਰਨ ਦੇਣ ਦੀ ਸਿਫਾਰਸ਼ ਕੀਤੀ ਗਈ ਸੀ।

Maratha ReservationProtest for Maratha Reservation

ਜ਼ਿਕਰਯੋਗ ਹੈ ਕਿ ਮਹਾਰਾਸ਼ਟਰਾ ਵਿਚ 30 ਫ਼ੀ ਸਦੀ ਅਬਾਦੀ ਮਰਾਠਿਆਂ ਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਨੂੰ ਰਾਖਵਾਂਕਰਨ ਦਿਤੇ ਜਾਣ ਦੀ ਲੋੜ ਹੈ। ਸਰਕਾਰੀ ਸੂਤਰਾਂ ਮੁਤਾਬਕ ਮਰਾਠਿਆਂ ਨੂੰ ਰਾਖਵਾਂਕਰਨ ਦੇਣ ਲਈ ਓਬੀਸੀ ਕੋਟੇ ਵਿਚ ਬਦਲਾਅ ਨਹੀਂ ਕੀਤਾ ਜਾਵੇਗਾ। ਆਯੋਗ ਦੇ ਚੇਅਰਮੈਨ ਜਸਟਿਸ ਐਮਜੀ  ਗਾਇਕਵਾੜ ਨੇ ਰਾਜ ਦੇ ਮੁਖ ਸੱਕਤਰ ਡੀਕੇ ਜੈਨ ਨੂੰ ਸੀਲਬੰਦ ਲਿਫਾਫੇ ਵਿਚ ਰੀਪੋਰਟ ਸੌਂਪੀ ਸੀ।

ਇਹ ਸਮੁਦਾਇ ਪਿਛਲੇ ਕੁਝ ਸਾਲਾਂ ਤੋਂ ਅਪਣੇ ਲਈ ਰਾਖਵਾਂਕਰਨ ਦੀ ਮੰਗ ਕਰ ਰਿਹਾ ਹੈ। ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ਵਿਚ 16 ਫ਼ੀ  ਸਦੀ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement