
ਸਾਲ 2015 ਤੋਂ ਹੁਣ ਤੱਕ ਦਿਲੀ-ਐਨਸੀਆਰ ਸਮੇਤ ਦੇਸ਼ ਭਰ ਵਿਚ 25 ਲੱਖ ਲੋਕ ਇਸ ਦੀ ਮਾਰ ਹੇਂਠਾ ਆ ਕੇ ਜਾਨ ਗਵਾ ਚੁੱਕੇ ਹਨ।
ਨਵੀਂ ਦਿੱਲੀ, ( ਭਾਸ਼ਾ ) : ਭਾਰਤ ਦਾ ਪ੍ਰਦੂਸ਼ਣ ਕਿਸ ਹੱਦ ਤੱਕ ਜਾਨਲੇਵਾ ਹੈ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2015 ਤੋਂ ਹੁਣ ਤੱਕ ਦਿਲੀ-ਐਨਸੀਆਰ ਸਮੇਤ ਦੇਸ਼ ਭਰ ਵਿਚ 25 ਲੱਖ ਲੋਕ ਇਸ ਦੀ ਮਾਰ ਹੇਂਠਾ ਆ ਕੇ ਜਾਨ ਗਵਾ ਚੁੱਕੇ ਹਨ। ਅਜਿਹੇ ਲੋਕਾਂ ਦੀ ਗਿਣਤੀ ਕਿਤੇ ਵੱਧ ਹੈ ਜੋ ਪ੍ਰਦੂਸ਼ਣ ਕਾਰਨ ਵੱਖ-ਵੱਖ ਬੀਮਾਰੀਆਂ ਨਾਲ ਪੀੜਤ ਹਨ। ਵਿਦੇਸ਼ੀ ਖੋਜ ਏਜੰਸੀ ਲੈਂਸੇਟ ਕਮਿਸ਼ਨ ਦੀ ਰੀਪੋਰਟ ਵਿਚ ਇਸ ਦਾ ਖੁਲਾਸਾ ਹੋਇਆ ਹੈ। ਰੀਪੋਟਰ ਵਿਚ ਦੱਸਿਆ ਗਿਆ ਹੈ ਕਿ
Pollution
ਦੁਨੀਆ ਭਰ ਵਿਚ ਪ੍ਰਦੂਸ਼ਨ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 90 ਲੱਖ ਤੱਕ ਪਹੁੰਚ ਚੁੱਕੀ ਹੈ। ਇਹ ਗਿਣਤੀ ਮਲੇਰੀਆ, ਏਡਜ਼ ਅਤੇ ਟੀਬੀ ਤੋਂ ਹੋਣ ਵਾਲੀਆਂ ਮੌਤਾਂ ਨਾਲੋਂ ਵੀ ਤਿੰਨ ਗੁਣਾ ਵੱਧ ਹੈ। ਚੀਨ ਦੂਜੇ ਨੰਬਰ ਤੇ ਹੈ ਜਿੱਥੇ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 18 ਲੱਖ ਤੋਂ ਪਾਰ ਹੋ ਚੁੱਕੀ ਹੈ। ਰੀਪੋਰਟ ਬਿਆਨ ਕਰਦੀ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਹਰ 6 ਵਿਚੋਂ ਇਕ ਮੌਤ ਪ੍ਰਦੂਸ਼ਣ ਕਾਰਨ ਹੀ ਹੁੰਦੀ ਹੈ। ਲੈਂਸੇਟ ਆਯੋਗ ਦੀ ਰੀਪੋਰਟ ਦੇ ਆਧਾਰ ਤੇ ਹੀ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਰਸਾਲੇ ਮੰਜੂਸ਼ਾ ਦੀ ਤਾਜ਼ਾ ਕਾਪੀ ਵਿਚ ਇਸ 'ਤੇ ਲੇਖ ਪ੍ਰਕਾਸ਼ਿਤ ਹੋਇਆ ਹੈ।
Diseases Caused by Air Pollution
ਇਸ ਵਿਚ ਦੱਸਿਆ ਗਿਆ ਹੈ ਕਿ ਦੂਜੀ ਵਿਸ਼ਵ ਜੰਗ (1939-1945 ) ਦੌਰਾਨ ਭਾਰਤ ਵਿਚ ਕੁੱਲ 16 ਲੱਖ ਲੋਕ ਮਾਰੇ ਗਏ ਸਨ। 1965 ਦੀ ਜੰਗ ਵਿਚ ਭਾਰਤ ਅੇਤ ਪਾਕਿਸਾਨ ਦੇ ਲਗਭਗ ਤਿੰਨ ਹਜ਼ਾਰ ਲੋਕ ਮੌਤ ਦਾ ਸ਼ਿਕਾਰ ਬਣੇ ਸਨ। ਕਾਰਗਲ ਜੰਗ ਵਿਚ 527 ਫ਼ੌਜੀ ਸ਼ਹੀਦ ਹੋਏ ਸਨ। ਪਰ ਪ੍ਰਦੂਸ਼ਨ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਇਨ੍ਹਾਂ ਸੱਭ ਤੋਂ ਵੱਧ ਹੈ। ਇਸ ਰੀਪੋਰਟ ਅਤੇ ਲੇਖ ਮੁਤਾਬਕ ਪ੍ਰਦੂਸ਼ਣ ਦੇ ਅਸਰ ਨਾਲ ਦਿਲ ਸਬੰਧੀ ਰੋਗਾਂ ਦਾ ਖ਼ਤਰਾ ਵੱਧ ਰਿਹਾ ਹੈ। ਫੇਫੜਿਆਂ ਦਾ ਕੈਂਸਰ ਅਤੇ ਸਾਹ ਸਬੰਧੀ ਰੋਗਾਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।
TK Joshi
ਇਸ ਨਾਲ ਚਮੜੀ ਦੀ ਅਲਰਜ਼ੀ, ਚੰਬਲ ਅਤੇ ਮਾਨਸਿਕ ਤਣਾਅ ਦੇ ਮਰੀਜ਼ ਵੀ ਵੱਧ ਰਹੇ ਹਨ। ਸਾਹ ਸਬੰਧੀ ਰੋਗਾਂ ਦੀ ਗਿਣਤੀ ਵਿਚ 30 ਫ਼ੀ ਸਦੀ ਦਾ ਵਾਧਾ ਹੋਇਆ ਹੈ। ਡਾ. ਟੀ.ਕੇ. ਜੋਸ਼ੀ ਸਲਾਹਕਾਰ ਕੇਂਦਰੀ ਵਾਤਾਵਰਣ ਮੰਤਰਾਲਾ ਦਾ ਕਹਿਣਾ ਹੈ ਕਿ ਲੈਂਸੇਟ ਆਯੋਗ, ਵਿਸ਼ਵ ਸਿਹਤ ਸੰਗਠਨ ਅਤੇ ਹੋਰਨਾਂ ਏਜੰਸੀਆਂ ਦੇ ਮੌਤ ਸਬੰਧੀ ਅੰਕੜਿਆਂ ਨਾਲ ਅਸਹਿਮਤ ਹੁੰਦੇ ਹੋਏ ਕੇਂਦਰੀ ਵਾਤਾਵਰਣ ਮੰਤਰਾਲਾ ਜਲਦ ਹੀ ਅਪਣੀ ਖੋਜ ਸ਼ੁਰੂ ਕਰਨ ਜਾ ਰਿਹਾ ਹੈ।