
ਦਿਵਾਲੀ ਤੋਂ ਬਾਅਦ ਹੀ ਪ੍ਰਦੂਸ਼ਣ ਦੀ ਹੈਲਥ ਐਮਰਜੈਂਸੀ ਝੇਲ ਰਹੀ ਦਿੱਲੀ ਦੇ ਹਾਲਾਤ ਦੋ ਦਿਨਾਂ ਵਿਚ ਨਹੀਂ ਸੁੱਧਰੇ ਤਾਂ ਪਟਰੋਲ ਅਤੇ ਡੀਜ਼ਲ ਦੀਆਂ ਗੱਡੀਆਂ ....
ਨਵੀਂ ਦਿੱਲੀ (ਭਾਸ਼ਾ): ਦਿਵਾਲੀ ਤੋਂ ਬਾਅਦ ਹੀ ਪ੍ਰਦੂਸ਼ਣ ਦੀ ਹੈਲਥ ਐਮਰਜੈਂਸੀ ਝੇਲ ਰਹੀ ਦਿੱਲੀ ਦੇ ਹਾਲਾਤ ਦੋ ਦਿਨਾਂ ਵਿਚ ਨਹੀਂ ਸੁੱਧਰੇ ਤਾਂ ਪਟਰੋਲ ਅਤੇ ਡੀਜ਼ਲ ਦੀਆਂ ਗੱਡੀਆਂ ਦੇ ਚਲਣ 'ਤੇ ਕੁੱਝ ਸਮੇਂ ਤੱਕ ਰੋਕ ਲਗਾਈ ਜਾ ਸਕਦੀ ਹੈ। ਦੱਸ ਦਈਏ ਕਿ ਇਸ ਵਿਚ ਟੂ-ਵੀਲਰ ਵੀ ਸ਼ਾਮਿਲ ਹੋਣਗੇ। ਪ੍ਰਦੂਸ਼ਣ ਰੋਕਣ ਲਈ ਸੁਪ੍ਰੀਮ ਕੋਰਟ ਤੋਂ ਬਣੀ ਅਥਾਰਿਟੀ ਈਪੀਸੀਏ ਦੇ ਚੇਅਰਮੈਨ ਭੂਰੇ ਲਾਲ ਨੇ ਸੋਮਵਾਰ ਨੂੰ ਕਿਹਾ ਕਿ ਹੁਣ ਸਾਡੇ ਕੋਲ ਕੋਈ ਰਸਤਾ ਨਹੀਂ ਰਿਹਾ ਇਸ ਲਈ ਇਨ੍ਹੇ ਸਖ਼ਤ ਕਦਮ ਚੁੱਕਣ ਪੈ ਸੱਕਦੇ ਹਨ ।
Delhi Pollution
ਅਜਿਹੇ ਵਿਚ ਦਿੱਲੀ-ਐਨਸੀਆਰ ਵਿਚ ਸਿਰਫ ਸੀਐਨਜੀ ਵਾਲੇ ਵਾਹਨ ਹੀ ਚੱਲ ਸਕਣਗੇਂ। ਇਸ ਦੇ ਲਈ ਈਪੀਸੀਏ ਦੀ ਮੰਗਲਵਾਰ ਨੂੰ ਵੱਖ-ਵੱਖ ਵਿਭਾਗਾ ਦੇ ਨਾਲ ਬੈਠਕ ਹੋਵੇਗੀ। ਦੂਜੇ ਪਾਸੇ ਈਪੀਸੀਏ ਚੇਅਰਮੈਨ ਨੇ ਗੱਡੀਆਂ ਉੱਤੇ ਸਭਾਵਿਕ ਰੋਕ ਬਾਰੇ ਕਿਹਾ ਕਿ ਹੁਣੇ ਤੱਕ ਦਿੱਲੀ-ਐਨਸੀਆਰ ਵਿਚ ਗੱਡੀਆਂ 'ਤੇ ਸਟਿਕਰ ਲਗਾਉਣ ਦਾ ਕੰਮ ਸ਼ੁਰੂ ਨਹੀਂ ਹੋਇਆ, ਅਜਿਹੇ ਵਿਚ ਡੀਜ਼ਲ ਅਤੇ ਪਟਰੋਲ ਦੀਆਂ ਗੱਡੀਆਂ ਦੀ ਪਛਾਣ ਸੰਭਵ ਨਹੀਂ ਹੈ।ਜਿਸ ਕਰਕੇ ਸਾਰੀਆਂ ਗੱਡੀਆਂ ਨੂੰ ਕੁੱਝ ਸਮਾਂ ਲਈ ਬੰਦ ਕਰਨਾ ਪੈ ਸਕਦਾ ਹੈ।
Delhi Pollution
ਨਾਲ ਹੀ ਸੋਮਵਾਰ ਨੂੰ ਦਿੱਲੀ ਦਾ 12 ਘੰਟੇ ਦਾ ਔਸਤ ਏਅਰ ਇੰਡੈਕਸ 399 ਰਿਹਾ।ਇਹ ਪਹਿਲੀ ਵਾਰ 400 ਤੋਂ ਹੇਠਾਂ ਆਇਆ ਹੈ। ਦੱਸ ਦਈਏ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਦਿੱਲੀ-ਐਨਸੀਆਰ ਵਿਚ ਹੱਲਕੀ ਮੀਂਹ ਦਾ ਖਦਸ਼ਾ ਹੈ। ਜੇਕਰ ਅਜਿਹਾ ਹੋਇਆ ਤਾਂ ਪ੍ਰਦੂਸ਼ਣ ਕੁੱਝ ਘੱਟ ਹੋ ਸਕਦਾ ਹੈ। ਦੂਜੇ ਪਾਸੇ ਈਪੀਸੀਏ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਟਾਸਕ ਫੋਰਸ ਦੀ ਵਟਸਐਪ ਤੋਂ ਗਈਆਂ ਸਿਫਾਰੀਸ਼ਾਂ ਮਨਦੇ ਹੋਏ ਦਿੱਲੀ-ਐਨਸੀਆਰ ਦੇ ਉਸਾਰੀ ਕਾਰਜ 'ਤੇ ਲੱਗੀ ਰੋਕ ਵਿੱਚ ਢੀਲ ਦੇ ਦਿੱਤੀ ਹੈ।
Delhi Pollution
ਹੁਣ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਦੇ ਵਿਚ ਕੰਸਟਰਕਸ਼ਨ ਕੀਤਾ ਜਾ ਸਕਦਾ ਹੈ। ਦਿੱਲੀ ਬਾਡਰ ਉੱਤੇ ਟਰੱਕਾਂ ਦੀ ਲੰਮੀ ਲਕੀਰ ਨੂੰ ਵੇਖਦੇ ਹੋਏ ਸੋਮਵਾਰ ਰਾਤ 11 ਵਜੇ ਤੋਂ ਐਂਟਰੀ ਲਈ 7 ਘੰਟੇ ਦੀ ਛੋਟ ਦੇ ਦਿਤੀ ਗਈ ਹੈ। ਜਿਸ ਦੇ ਚਲਦੀਆਂ ਈਪੀਸੀਏ ਨੇ ਕਿਹਾ ਕਿ ਹਾਲਾਤ ਵਿਗੜੇ ਤਾਂ ਰੋਕ ਦੁਬਾਰਾ ਲਗਾਈ ਜਾ ਸਕਦੀ ਹੈ ਜ਼ਿਕਰਯੋਗ ਹੈ ਕਿ ਦਿੱਲੀ ਵਿਚ ਹੋਏ ਪ੍ਰਦੂਸ਼ਣ 'ਚ ਗੁਆਂਢੀ ਰਾਜਾਂ ਵਿਚ ਬਾਲੀ ਜਾ ਰਹੀ ਪਰਾਲੀ ਦਾ ਅਹਿਮ ਰੋਲ ਹੈ। ਇਸ ਲਈ ਰਾਸ਼ਟਰੀ ਗ੍ਰੀਨ ਟ੍ਰਿਬੀਯੂਨਲ
ਨੇ ਸੋਮਵਾਰ ਨੂੰ ਕਿਹਾ ਕਿ ਪਰਾਲੀ ਜਲਾਉਣ ਦੀ ਸਮੱਸਿਆ ਦਾ ਛੇਤੀ ਹੀ ਹੱਲ ਲੱਭਣ ਦੀ ਲੋੜ ਹੈ ਅਤੇ 4 ਰਾਜਾਂ ਦੇ ਮੁੱਖ ਸਕੱਤਰਾਂ ਨੂੰ ਨਿਰਦੇਸ਼ ਦਿਤਾ ਕਿ ਉਹ ਉਸ ਦੇ ਸਾਹਮਣੇ ਮੌਜੂਦ ਹੋਕੇ ਇਸ ਨੂੰ ਰੋਕਣ ਦੇ ਤਰੀਕਿਆਂ ਦਾ ਸੁਝਾਅ ਦੇਣ।