
ਮਸ਼ੀਨ ਨਾਲ ਬਣਾਇਆ ਜਾਵੇਗਾ ਰੱਸਗੁਲਾ
ਕਲਕੱਤਾ : ਰਸੱਗੁਲੇ ਦੇ ਸ਼ੌਕੀਨਾਂ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੀ ਮਨਪਸੰਦ ਮਠਿਆਈ ਜਲਦੀ ਖ਼ਰਾਬ ਹੋ ਜਾਂਦੀ ਹੈ ਪਰ ਹੁਣ ਜਾਧਵਪੁਰ ਯੂਨੀਵਰਸਿਟੀ ਦਾ ਫੂਡ ਤਕਨਾਲੋਜੀ ਵਿਭਾਗ ਇਸ ਸਮੱਸਿਆ ਨੂੰ ਦੂਰ ਕਰੇਗਾ। ਯੂਨੀਵਰਸਿਟੀ ਨਾਲ ਜੁੜੇ ਵਿਗਆਨੀਆਂ ਦੀ ਕੋਸਿਸ਼ ਹੈ ਕਿ ਫੂਡ ਪ੍ਰਜਰਵੇਟਿਵ ਵਿਕਸਤ ਕੀਤੇ ਜਾਣ ਜਿਸ ਨਾਲ ਰੱਸਗੁਲਾ ਛੇ ਮਹੀਨੇਂ ਤੱਕ ਖ਼ਰਾਬ ਨਾ ਹੋਵੇ। ਇਸਦੇ ਲਈ ਵਿਭਾਗ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
File Photo
ਵਿਭਾਗ ਦੇ ਇੱਕ ਪ੍ਰੌਫੈਸਰ ਨੇ ਦੱਸਿਆ ਕਿ ਇਸ ਪ੍ਰਕਾਰ ਦੇ ਰੱਸਗੁਲੇ ਨੂੰ ਮਸ਼ੀਨ ਨਾਲ ਬਣਾਇਆ ਜਾਵੇਗਾ। ਸਰਕਾਰ ਦੱਸੇਗੀ ਕਿ ਅਜਿਹੇ ਰੱਸਗੁਲੇ ਕਦੋਂ ਤੱਕ ਬਜ਼ਾਰ ਵਿਚ ਆਉਣਗੇ। ਉਨ੍ਹਾਂ ਨੇ ਕਿਹਾ ਕਿ ਵਿਭਾਗ ਡਾਈਬਟੀਕ ਰੱਸਗੁਲਾ ਬਣਾਉਣ ਦੀ ਤਕਨੀਕ ਵਿਕਸਤ ਕਰਨ ਦੀ ਕੋਸਿਸ਼ ਕਰ ਰਿਹਾ ਹੈ। ਜਿਸ ਨਾਲ ਸ਼ੂਗਰ ਦੇ ਮਰੀਜ਼ ਵੀ ਇਸਦਾ ਅਨੰਦ ਲੈ ਸਕਣ। ਜ਼ਿਕਰਯੋਗ ਹੈ ਕਿ 14 ਨਵੰਬਰ 2017 ਨੂੰ ਰੱਸਗੁਲੇ ਦੀ ਲਈ ਪੱਛਮੀ ਬੰਗਾਲ ਨੂੰ ਜੀਈ ਟੈਗ ਮਿਲਿਆ ਸੀ। ਇਸ ਤੋਂ ਬਾਅਦ ਸੂਬਾ ਸਰਕਾਰ ਨੇ 14 ਨਵੰਬਰ 2019 ਨੂੰ ਰੱਸਗੁਲਾ ਦਿਵਸ ਮਨਾਇਆ ਸੀ।
ਸੂਬੇ ਦੇ ਪਸ਼ੂਧਨ ਮੰਤਰੀ ਸਵਪਨ ਦੇਬਨਾਥ ਨੇ ਦੱਸਿਆ ਕਿ ਤਕਨਾਲੋਜੀ ਟ੍ਰਾਂਸਫਰ ਹੋਣ ਦੇ ਬਾਅਦ ਆਟੋਮੈਟਿਕ ਮਸ਼ੀਨਾਂ ਨਾਲ ਰੱਸਗੁੱਲੇ ਬਣਾਉਣ ਦਾ ਪਲਾਂਟ ਸ਼ੁਰੂ ਹੋਵੇਗਾ। ਇਸ ਨੂੰ ਯੂਨੀਵਰਸਿਟੀ ਦੇ ਮਾਪਦੰਡ ਦੇ ਅਨੁਸਾਰ ਬਣਾਇਆ ਜਾਵੇਗਾ ਅਤੇ ਮਦਰ ਡੇਅਰੀ ਬ੍ਰਾਂਡ ਦੇ ਅਧੀਨ ਬੇਚਿਆ ਜਾਵੇਗਾ। ਪਹਿਲੇ ਪੜਾਅ ਵਿਚ ਜੋ ਰੱਸਗੁਲਾ ਬਣੇਗਾ ਉਸਨੂੰ ਬਜ਼ਾਰ ਵਿਚ ਨਹੀਂ ਉਤਾਰਿਆ ਜਾਵੇਗਾ ਬਲਕਿ ਮਾਹਰ ਖੋਜ ਅਤੇ ਸੁਆਦ 'ਤੇ ਗੁਣਵਤਾ ਪਰਖਣ ਤੋਂ ਬਾਅਦ ਰੱਸਗੁਲਾ ਗ੍ਰਾਹਕਾਂ ਨੂੰ ਪੇਸ਼ ਕੀਤਾ ਜਾਵੇਗਾ।