
ਖ਼ਬਰਾਂ ਮੁਤਾਬਕ ਇਸ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਏਜੰਸੀਆਂ ਸਚੇਤ ਹੋ ਗਈਆਂ ਅਤੇ ਸੀਆਰਪੀਐਫ ਦੀ ਤੇਜ ਕਾਰਵਾਈ ਟੀਮ ਸੰਸਦ ਦੇ ਦਰਵਾਜੇ ਵਿਖੇ ਆ ਪੁੱਜੀ।
ਨਵੀਂ ਦਿੱਲੀ, ( ਪੀਟੀਆਈ) : ਸੰਸਦ ਭਵਨ ਵਿਖੇ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਭਵਨ ਦੇ ਬਾਹਰ ਇਕ ਨਿਜੀ ਟੈਕਸੀ ਬੈਰਿਕੇਡ ਨਾਲ ਟਕਰਾ ਗਈ, ਜਿਸ ਤੋਂ ਤੁਰਤ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਅਲਰਟ ਜਾਰੀ ਕਰ ਦਿਤਾ ਗਿਆ। ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਇਸ ਘਟਨਾ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਖ਼ਬਰਾਂ ਮੁਤਾਬਕ ਇਸ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਏਜੰਸੀਆਂ ਸਚੇਤ ਹੋ ਗਈਆਂ
Alert
ਅਤੇ ਸੀਆਰਪੀਐਫ ਦੀ ਤੇਜ ਕਾਰਵਾਈ ਟੀਮ ਸੰਸਦ ਦੇ ਦਰਵਾਜੇ ਵਿਖੇ ਆ ਪੁੱਜੀ ਅਤੇ ਗੇਟ ਨੂੰ ਪੂਰੀ ਤਰ੍ਹਾਂ ਘੇਰ ਲਿਆ। ਇਸ ਤੋਂ ਬਾਅਦ ਗੱਡੀ ਦੀ ਜਾਂਚ ਕਰਵਾਈ ਗਈ। ਜਿਸ ਤੋਂ ਪਤਾ ਲਗਾ ਕਿ ਉਹ ਇਕ ਨਿਜੀ ਟੈਕਸੀ ਹੈ ਜਿਸ ਦੀ ਵਰਤੋਂ ਸੰਸਦ ਮੰਤਰੀਆਂ ਵੱਲੋਂ ਕੀਤੀ ਜਾਂਦੀ ਹੈ। ਹਾਲਾਤਾਂ ਦੇ ਮੁੜ ਤੋਂ ਪਹਿਲਾਂ ਵਰਗੇ ਹੁੰਦੇ ਸਾਰ ਹੀ ਤੁਰਤ ਅਲਰਟ ਨੂੰ ਰੱਦ ਕਰ ਦਿਤਾ ਗਿਆ। ਦੱਸ ਦਈਏ ਕਿ ਸਰਦ ਰੁੱਤ ਦੇ ਸੈਸ਼ਨ ਦਾ ਅੱਜ 6ਵਾਂ ਦਿਨ ਹੈ।