ਗਾਜ਼ੀਪੁਰ 'ਚ ਕੰਧ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ 
Published : Dec 18, 2018, 3:26 pm IST
Updated : Dec 18, 2018, 3:26 pm IST
SHARE ARTICLE
Ghazipur
Ghazipur

ਯੂਪੀ ਦੇ ਗਾਜੀਪੁਰ ਜ਼ਿਲ੍ਹੇ ਤਪ ਮੰਗਲਵਾਰ ਦੁਪਹਿਰ ਇਕ ਬੇਹੱਦ ਦਰਦਨਾਕ ਖਬਰ ਸਾਹਮਣੇ ਆਈ ਹੈ। ਜੌਨਪੁਰ ਜਿਲ੍ਹੇ ਵਿਚ ਸੱਤ ਦਸੰਬਰ ਨੂੰ ਹੋਏ ਦਰਦਨਾਕ ਹਾਦਸੇ ...

ਗਾਜ਼ੀਪੁਰ (ਭਾਸ਼ਾ) :- ਯੂਪੀ ਦੇ ਗਾਜੀਪੁਰ ਜ਼ਿਲ੍ਹੇ ਤਪ ਮੰਗਲਵਾਰ ਦੁਪਹਿਰ ਇਕ ਬੇਹੱਦ ਦਰਦਨਾਕ ਖਬਰ ਸਾਹਮਣੇ ਆਈ ਹੈ। ਜੌਨਪੁਰ ਜਿਲ੍ਹੇ ਵਿਚ ਸੱਤ ਦਸੰਬਰ ਨੂੰ ਹੋਏ ਦਰਦਨਾਕ ਹਾਦਸੇ ਨੂੰ ਹਲੇ ਲੋਕ ਭੁੱਲ ਵੀ ਨਹੀਂ ਪਾਏ ਸਨ ਕਿ ਠੀਕ ਉਸੀ ਤਰ੍ਹਾਂ ਦੀ ਘਟਨਾ ਗਾਜੀਪੁਰ ਜ਼ਿਲ੍ਹੇ ਵਿਚ ਹੋ ਗਈ। ਜੰਗੀਪੁਰ ਥਾਣਾ ਖੇਤਰ ਦੇ ਮੇਹਰ ਅਲੀਪੁਰ ਪਿੰਡ ਵਿਚ ਦੀਵਾਰ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।

ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਇਕ ਹੀ ਪਿੰਡ ਦੇ ਚਾਰ ਨੌਜਵਾਨਾਂ ਦੀ ਇਕੱਠਿਆ ਦੀ ਮੌਤ ਨਾਲ ਪੂਰੇ ਖੇਤਰ ਵਿਚ ਹੜਕੰਪ ਮੱਚ ਗਿਆ। ਮੇਹਰ ਅਲੀਪੁਰ ਪਿੰਡ ਸਥਿਤ ਅੰਗਰੇਜਾਂ ਦੇ ਜਮਾਨੇ ਦੇ ਨਿਰਮਿਤ ਨੀਲ ਦੇ ਗੁਦਾਮ ਦੀ ਕੰਧ 'ਤੇ ਪਿੰਡ ਦੇ ਹੀ ਪੰਜ ਨੌਜਵਾਨ ਮੰਗਲਵਾਰ ਦੀ ਦੁਪਹਿਰ ਬੈਠ ਕੇ ਧੁੱਪ ਦਾ ਆਨੰਦ ਲੈ ਰਹੇ ਸਨ।

ਇਸ ਦੌਰਾਨ ਕੰਧ ਡਿੱਗ ਗਈ ਅਤੇ ਮਲਬੇ ਦੀ ਚਪੇਟ ਵਿਚ ਆ ਕੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਜੰਗੀਪੁਰ ਥਾਣਾ ਮੁਖੀ ਨੇ ਦੱਸਿਆ ਕਿ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋਈ ਹੈ।ਅਰਥੀ ਨੂੰ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ ਜਾ ਰਿਹਾ ਹੈ। ਲਾਸ਼ਾਂ ਵਿਚ ਪਿੰਡ ਦੇ ਹੀ ਅਕਸ਼ੈ (22), ਉਮੇਸ਼ (30), ਰਮੇਸ਼ ਬਿੰਦ (20), ਧਰਮੇਂਦਰ ਬਿੰਦ (19) ਸ਼ਾਮਲ ਹੈ ਜਦੋਂ ਕਿ ਗੁੱਡੂ ਗੰਭੀਰ ਰੂਪ ਨਾਲ ਜ਼ਖ਼ਮੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement