ਹੁਣ ਕਿਰਾਏਦਾਰਾਂ ਰਾਹੀਂ ਟੈਕਸ ਚੋਰੀ ਕਰਨ ਵਾਲਿਆਂ 'ਤੇ ਕੱਸੀ ਜਾਵੇਗੀ ਨਕੇਲ
Published : Dec 18, 2018, 4:21 pm IST
Updated : Dec 18, 2018, 4:21 pm IST
SHARE ARTICLE
Income Tax Department
Income Tax Department

ਇਨਕਮ ਟੈਕਸ ਵਿਭਾਗ ਮੁਤਾਬਕ 50 ਹਜ਼ਾਰ ਤੋਂ ਵੱਧ ਅਜਿਹੇ ਕਿਰਾਏਦਾਰ ਹਨ, ਜਿਹਨਾਂ ਦੇ ਮਕਾਨ ਮਾਲਕ ਅਪਣੀ ਇਨਕਮ ਟੈਕਸ ਰਿਟਰਨ ਫਾਈਲ ਵਿਚ ਕਿਰਾਏ ਦੀ ਰਕਮ ਨੂੰ ਨਹੀਂ ਦਰਸਾ ਰਹੇ।

ਨੋਇਡਾ, ( ਪੀਟੀਆਈ) : ਇਨਕਮ ਟੈਕਸ ਵਿਭਾਗ ਨੇ ਕਿਰਾਏਦਾਰਾਂ ਰਾਹੀਂ ਟੈਕਸ ਚੋਰੀ ਕਰਨ ਵਾਲਿਆਂ 'ਤੇ ਨਕੇਲ ਕੱਸੇ ਜਾਣ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ ਵਿਭਾਗ ਨੇ ਆਨਰ ਐਸੋਸੀਏਸ਼ਨ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੀ ਮਦਦ ਨਾਲ 15 ਹਜ਼ਾਰ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਹਨਾਂ ਕਿਰਾਏਦਾਰਾਂ ਨੂੰ ਜਨਵਰੀ ਦੇ ਪਹਿਲੇ ਹਫਤੇ ਵਿਚ ਨੋਟਿਸ ਭੇਜ ਕੇ ਤਲਬ ਕੀਤਾ ਜਾਵੇਗਾ। ਇਨਕਮ ਟੈਕਸ ਵਿਭਾਗ ਦਾ ਮੰਨਣਾ ਹੈ ਕਿ ਸ਼ਹਿਰ ਵਿਚ 50 ਹਜ਼ਾਰ ਤੋਂ ਵੱਧ ਅਜਿਹੇ ਕਿਰਾਏਦਾਰ ਹਨ,

Income Tax Income Tax

ਜਿਹਨਾਂ ਦੇ ਮਕਾਨ ਮਾਲਕ ਅਪਣੀ ਇਨਕਮ ਟੈਕਸ ਰਿਟਰਨ ਫਾਈਲ ਵਿਚ ਕਿਰਾਏ ਦੀ ਰਕਮ ਨੂੰ ਨਹੀਂ ਦਰਸਾ ਰਹੇ। ਜਦਕਿ ਮਕਾਨ ਮਾਲਕਾਂ ਨੂੰ ਲੱਖਾਂ ਰੁਪਏ ਦੀ ਕਮਾਈ ਹੋ ਰਹੀ ਹੈ। ਅਜਿਹੇ ਲੋਕਾਂ 'ਤੇ ਕਾਰਵਾਈ ਦੇ ਲਈ ਕਿਰਾਏਦਾਰਾਂ ਦਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ। ਵਿਭਾਗ ਨੂੰ ਕਿਰਾਏਦਾਰਾਂ ਦੀ ਸੂਚੀ ਏਓਏ ਅਤੇ ਆਰਡਬਲਊਏ ਤੋਂ ਮਿਲਣੀ ਸ਼ੁਰੂ ਹੋ ਗਈ ਹੈ।ਵਿਭਾਗ ਨੇ 85 ਤੋਂ ਵੱਧ ਪੋਸ਼ ਸੁਸਾਇਟੀਆਂ ਵਿਚ ਨੋਟਿਸ ਭੇਜੇ ਹਨ। ਵਿਭਾਗ ਨੂੰ ਉਹਨਾਂ ਨੋਟਿਸਾਂ ਦੇ ਜਵਾਬ ਮਿਲਣੇ ਵੀ ਸ਼ੁਰੂ ਹੋ ਗਏ ਹਨ।

TenantsTenants

ਇਨਕਮ ਟੈਕਸ ਵਿਭਾਗ ਦੇ ਤਿੰਨ ਇਨਕਮ ਟੈਕਸ ਅਧਿਕਾਰੀ ਲਗੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 15 ਹਜ਼ਾਰ ਤੋਂ ਵੱਧ ਕਿਰਾਏਦਾਰਾਂ ਦੀ ਸੂਚਨਾ ਮਿਲ ਚੁੱਕੀ ਹੈ। ਵਿਭਾਗ ਨੂੰ 50 ਹਜ਼ਾਰ ਕਿਰਾਏਦਾਰਾਂ ਦੀ ਸੂਚਨਾ ਮਿਲਣ ਦਾ ਅੰਦਾਜ਼ਾ ਹੈ। ਜਨਵਰੀ ਦੇ ਪਹਿਲੇ ਹਫਤੇ ਵਿਚ ਹੀ 15 ਹਜ਼ਾਰ ਕਿਰਾਏਦਾਰਾਂ ਨੂੰ ਨੋਟਿਸ ਭੇਜ ਕੇ ਉਹਨਾਂ ਦੇ ਮਕਾਨ ਮਾਲਕਾਂ ਦੀ ਜਾਇਦਾਦ ਅਤੇ ਕਿਰਾਏ ਨਾਲ ਸਬੰਧਤ ਸੂਚਨਾ ਮੰਗੀ ਜਾਵੇਗੀ। ਇਸ ਜਾਣਕਾਰੀ ਰਾਹੀਂ ਪਤਾ ਲਗਾਇਆ ਜਾਵੇਗਾ ਕਿ ਉਹ ਕਿੰਨੀ ਦੇਰ ਤੋਂ ਕਿਰਾਏ ਤੇ ਰਹਿ ਰਹੇ ਹਨ,

Tax EvasionTax Evasion

ਉਹਨਾਂ ਦਾ ਮਹੀਨਾਵਾਰੀ ਕਿਰਾਇਆ ਕਿੰਨਾ ਹੈ ਅਤੇ ਹਰ ਸਾਲ ਉਹਨਾਂ ਦੇ ਕਿਰਾਏ ਵਿਚ ਕਿੰਨਾ ਵਾਧਾ ਹੁੰਦਾ ਹੈ। ਜਾਣਕਾਰੀ ਦੇ ਆਧਾਰ 'ਤੇ ਇਹ ਵੀ ਦੇਖਿਆ ਜਾਵੇਗਾ ਕਿ ਕਿਤੇ ਰਿਟਰਨ ਫਾਈਲ ਵਿਚ ਦਰਜ ਬੈਂਕ ਖਾਤੇ ਅਤੇ ਕਿਰਾਏ ਤੋਂ ਹਾਸਲ ਹੋ ਰਹੀ ਰਕਮ ਦਾ ਬੈਂਕ ਖਾਤਾ ਵੱਖ ਤਾਂ ਨਹੀਂ ਹੈ। ਕਿਰਾਏਦਾਰਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਮਕਾਨ ਮਾਲਕ ਦੀ ਇਨਕਮ ਟੈਕਸ ਰਿਟਰਨ ਫਾਈਲ ਤੋਂ ਜਾਂਚ ਕੀਤੀ ਜਾਵੇਗੀ। ਦੇਖਿਆ ਜਾਵੇਗਾ ਕਿ ਮਕਾਨ ਮਾਲਕ  ਨੇ ਰਿਟਰਨ ਫਾਈਲ ਵਿਚ ਕਿਰਾਏ ਦੀ ਰਕਮ ਨੂੰ ਸ਼ਾਮਲ ਕੀਤਾ ਹੈ ਜਾਂ ਨਹੀਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement