
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛੇ ਜਿਹੇ ਸੰਨਿਆਸ ਲੈਣ ਵਾਲੇ ਕ੍ਰਿਕਟਰ ਗੌਤਮ ਗੰਭੀਰ ਦੇ ਖੇਡ 'ਚ ਯੋਗਦਾਨ ਅਤੇ ਲੋਕਾਂ ਦੀ ਜ਼ਿੰਦਗੀ 'ਚ..........
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛੇ ਜਿਹੇ ਸੰਨਿਆਸ ਲੈਣ ਵਾਲੇ ਕ੍ਰਿਕਟਰ ਗੌਤਮ ਗੰਭੀਰ ਦੇ ਖੇਡ 'ਚ ਯੋਗਦਾਨ ਅਤੇ ਲੋਕਾਂ ਦੀ ਜ਼ਿੰਦਗੀ 'ਚ ਸਕਾਰਾਤਮਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਨ ਤੇ ਚਿੱਠੀ ਲਿਖ ਕੇ ਤਾਰੀਫ਼ ਕੀਤੀ। ਮੋਦੀ ਨੇ ਟੀ-20 ਵਿਸ਼ਵ ਕੱਪ 2007 ਅਤੇ ਇਕ ਦਿਨਾਂ ਵਿਸ਼ਵ ਕੱਪ 2011 'ਚ ਭਾਰਤ ਨੂੰ ਚੈਂਪੀਅਨ ਬਣਾਉਣ 'ਚ ਗੰਭੀਰ ਦੇ ਯੋਗਦਾਨ ਦਾ ਵਿਸ਼ੇਸ਼ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਚਿੱਠੀ ਦੀਆਂ ਸ਼ੁਰੂਆਤੀ ਲਾਈਨਾਂ 'ਚ ਕਿਹਾ ਮੈਂ ਭਾਰਤੀ ਖੇਡਾਂ 'ਚ ਤੁਹਾਡੇ ਯੋਗਦਾਨ ਲਈ ਵਧਾਈ ਦੇ ਕੇ ਸ਼ੁਰੂ ਕਰਨਾ ਚਾਹੁੰਗਾ।
ਤੁਹਾਡੇ ਯਾਦਗਾਰ ਪ੍ਰਦਰਸ਼ਨਾਂ ਲਈ ਭਾਰਤ ਹਮੇਸ਼ਾ ਆਭਾਰੀ ਰਹੇਗਾ। ਇਸ 'ਚ ਕੋਈ ਅਜਿਹੇ ਪ੍ਰਦਰਸ਼ਨ ਸਨ ਜਿਨ੍ਹਾਂ ਨਾਲ ਦੇਸ਼ ਨੂੰ ਇਤਿਹਾਸਕ ਜਿੱਤ ਮਿਲੀ।ਪ੍ਰਧਾਨ ਮੰਤਰੀ ਨੇ ਖੇਡ ਪ੍ਰਤੀ ਗੰਭੀਰ ਦੇ ਜਾਨੂੰਨ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਮੈਨੂੰ ਯਕੀਨ ਹੈ ਕਿ ਤੁਹਾਡੀ ਯਾਤਰਾ ਉਤਰਾਅ-ਚੜ੍ਹਾਅ ਨਾਲ ਭਰੀ ਰਹੀ ਹੋਵੇਗੀ। ਪਰ ਤੁਹਾਡੇ ਸਮਰਪਣ ਅਤੇ ਹਂੌਸਲੇ ਨੇ ਦੇਸ਼ ਲਈ ਖੇਡਣਾ ਯਕੀਨੀ ਬਣਾਇਆ। ਤੁਸੀਂ ਘੱਟ ਸਮੇਂ 'ਚ ਹੀ ਇਕ ਭਰੋਸੇਮੰਦ ਸਲਾਮੀ ਬੱਲੇਬਾਜ਼ ਦੇ ਰੁਪ 'ਚ ਉਭਰੇ, ਜੋ ਅਵਸਰ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਲਾਉਂਦਾ ਸੀ।