
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਕ੍ਰਿਕੇਟਰ ਗੌਤਮ ਗੰਭੀਰ ਦੇ ਵਿਚ ਟਵਿਟਰ ਉਤੇ ਤਿੱਖੀ ਬਹਿਸ ਹੋਈ ਸੀ। ਬਹਿਸ ਦਾ ਮੁੱਦਾ ਹਿਜਬੁਲ ਮੁਜਾਹਿਦੀਨ...
ਨਵੀਂ ਦਿੱਲੀ (ਭਾਸ਼ਾ) : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਕ੍ਰਿਕੇਟਰ ਗੌਤਮ ਗੰਭੀਰ ਦੇ ਵਿਚ ਟਵਿਟਰ ਉਤੇ ਤਿੱਖੀ ਬਹਿਸ ਹੋਈ ਸੀ। ਬਹਿਸ ਦਾ ਮੁੱਦਾ ਹਿਜਬੁਲ ਮੁਜਾਹਿਦੀਨ ਦੇ ਅਤਿਵਾਦੀ ਮੰਨਾਨ ਵਾਨੀ ਦੀ ਮੌਤ ਫੌਜ ਦੁਆਰਾ ਏਨਕਾਉਂਟਰ ਵਿਚ ਕੀਤਾ ਜਾਣਾ ਸੀ। ਇਸ ਮੁੱਦੇ ਉਤੇ ਭਾਰਤੀ ਜਨਤਾ ਪਾਰਟੀ ਨੇ ਕ੍ਰਿਕੇਟ ਖਿਡਾਰੀ ਗੌਤਮ ਗੰਭੀਰ ਦਾ ਸਮਰਥਨ ਕੀਤਾ ਹੈ ਜਦੋਂ ਕਿ ਅਬਦੁੱਲਾ ਦੀ ਨਿੰਦਿਆ ਕੀਤੀ ਹੈ। ਜੰਮੂ-ਕਸ਼ਮੀਰ ਦੇ ਭਾਜਪਾ ਮੁਖੀ ਰਵਿੰਦਰ ਰੈਨਾ ਨੇ ਮੀਡੀਆ ਨੂੰ ਕਿਹਾ ਕਿ ਹੁਣ ਉਨ੍ਹਾਂ ਸਾਰਿਆਂ ਨੂੰ ਸ਼ੀਸ਼ਾ ਵਖਾਇਆ ਜਾਵੇਗਾ ਜੋ ਅਤਿਵਾਦ ਦਾ ਸਮਰਥਨ ਕਰ ਰਹੇ ਹਨ।
Omar Abdullahਰੈਨਾ ਨੇ ਕਿਹਾ ਕਿ ਅਤਿਵਾਦੀਆਂ ਨੇ ਘਾਟੀ ਵਿਚ ਕਈ ਨਿਰਦੋਸ਼ ਲੋਕਾਂ ਅਤੇ ਪੁਲਿਸ ਕਰਮਚਾਰੀਆਂ ਦਾ ਕਤਲ ਕੀਤਾ ਹੈ। ਹਾਲਾਂਕਿ ਨੈਸ਼ਨਲ ਕਾਨਫਰੰਸ ਅਸਿੱਧੇ ਢੰਗ ਨਾਲ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ। ਅਬਦੁੱਲਾ ਉਤੇ ਭਾਜਪਾ ਦੇ ਦਿਤੇ ਬਿਆਨ ਉਤੇ, ਨੈਸ਼ਨਲ ਕਾਨਫਰੰਸ ਦੇ ਨੇਤਾ ਮੁਸਤਫਾ ਕਮਲ ਨੇ ਮੀਡੀਆ ਨੂੰ ਕਿਹਾ ਕਿ ਉਮਰ ਉਤੇ ਦੋਸ਼ ਲਗਾਉਣਾ ਬਦਕਿਸਮਤੀ ਭਰਪੂਰ ਹੈ। ਉਨ੍ਹਾਂ ਨੇ ਕਿਹਾ, “ਹਾਲਾਂਕਿ ਉਹ ਪਸੰਦ ਕਰੇ ਜਾਂ ਨਾ ਕਰੇ ਪਰ ਪਾਕਿਸਤਾਨ ਕਸ਼ਮੀਰ ਸਮੱਸਿਆ ਵਿਚ ਸਾਂਝੀਦਾਰ ਹੈ। ਜੇਕਰ ਉਹ ਇਸ ਨੂੰ ਨਹੀਂ ਮੰਨਦੇ ਤਾਂ ਇਹ ਸਮੱਸਿਆ ਕਿਆਮਤ ਤੱਕ ਨਹੀਂ ਹੱਲ ਹੋਣ ਵਾਲੀ ਹੈ।”
Gautam Gambhirਕ੍ਰਿਕੇਟਰ ਗੌਤਮ ਗੰਭੀਰ ਨੇ ਅਸਲ ਵਿਚ ਨੌਜਵਾਨ ਅਤਿਵਾਦੀ ਬਣਨ ਦੀ ਵੱਧਦੀ ਗਿਣਤੀ ਲਈ ਸੂਬੇ ਦੇ ਨੇਤਾਵਾਂ ਨੂੰ ਜ਼ਿੰਮੇਦਾਰ ਦੱਸਿਆ ਸੀ। ਗੰਭੀਰ ਨੇ ਕਿਹਾ, “ਉਨ੍ਹਾਂ ਨੂੰ ਸ਼ਰਮ ਨਾਲ ਸਿਰ ਝੁਕਾ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਇਕ ਨੌਜਵਾਨ ਨੂੰ ਕਿਤਾਬਾਂ ਦੀ ਜਗ੍ਹਾ ਬੰਦੂਕ ਅਪਨਾਉਣ ਦੇ ਵੱਲ ਵਧਣ ਲਈ ਛੱਡ ਦਿੱਤਾ ਹੈ।” ਗੰਭੀਰ ਦੀ ਟਿੱਪਣੀ ਉਤੇ ਅਬਦੁੱਲਾ ਨੇ ਜਵਾਬ ਦਿਤਾ, “ਇਹ ਆਦਮੀ ਮੰਨਾਨ ਦਾ ਘਰ ਜ਼ਿਲ੍ਹਾ ਨਕਸ਼ੇ ‘ਤੇ ਵੀ ਨਹੀਂ ਭਾਲ ਸਕਦੇ। ਉਸ ਦਾ ਪਿੰਡ ਭਾਲਣਾ ਤਾਂ ਦੂਰ ਦੀ ਗੱਲ ਹੈ।
ਇਸ ਦੇ ਬਾਅਦ ਵੀ ਇਹ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਹੜੀ ਗੱਲ ਕਸ਼ਮੀਰੀ ਨੌਜਵਾਨਾਂ ਨੂੰ ਬੰਦੂਕ ਚੁੱਕਣ ਲਈ ਮਜ਼ਬੂਰ ਕਰ ਰਹੀ ਹੈ। ਮਿਸਟਰ ਗੰਭੀਰ ਸਪੱਸ਼ਟ ਤੌਰ ‘ਤੇ ਕਸ਼ਮੀਰ ਦੇ ਬਾਰੇ ਵਿਚ ਘੱਟ ਜਾਣਦੇ ਹਨ। ਜਿਵੇਂ ਮੈਂ ਕ੍ਰਿਕੇਟ ਅਤੇ ਉਸ ਦੇ ਬਾਰੇ ਵਿਚ ਘੱਟ ਜਾਣਦਾ ਹਾਂ।” ਬਾਅਦ ਵਿਚ ਗੰਭੀਰ ਨੇ ਸਾਬਕਾ ਮੁੱਖ ਮੰਤਰੀ ‘ਤੇ ਦੋਸ਼ ਲਗਾਇਆ ਕਿ ਉਹ ਪਾਕਿਸਤਾਨ ਨੂੰ ਕਸ਼ਮੀਰ ਲਿਆ ਕੇ ਦੇਸ਼ ਦਾ ਨਕਸ਼ਾ ਬਦਲ ਰਹੇ ਹਨ ਅਤੇ ਕਸ਼ਮੀਰੀ ਨੌਜਵਾਨਾਂ ਨੂੰ ਰੁਝਿਆ ਰੱਖਣ ਲਈ ਉਨ੍ਹਾਂ ਦੀ ਭੂਮਿਕਾ ‘ਤੇ ਸਵਾਲ ਵੀ ਕੀਤਾ।
ਦੱਸ ਦੇਈਏ ਕਿ ਅਤਿਵਾਦੀ ਮੰਨਾਨ ਵਾਨੀ, ਅਤਿਵਾਦ ਸੰਗਠਨ ਹਿਜਬੁਲ ਮੁਜਾਹਿਦੀਨ ਸੰਗਠਨ ਦਾ ਅਤਿਵਾਦੀ ਸੀ। ਉਸ ਨੂੰ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਕੁਪਵਾੜਾ ਵਿਚ ਐਨਕਾਊਂਟਰ ਦੇ ਦੌਰਾਨ ਮਾਰ ਸੁੱਟਿਆ ਸੀ।