ਪ੍ਰਦਰਸ਼ਨ ਤੋਂ ਬਾਅਦ ਜਾਮੀਆ ਦੇ ਵਿਦਿਆਰਥੀਆਂ ਨੇ ਰਾਤ ਨੂੰ ਕੀਤੀ ਕੈਂਪਸ ਦੀ ਸਫਾਈ
Published : Dec 18, 2019, 2:44 pm IST
Updated : Dec 18, 2019, 2:44 pm IST
SHARE ARTICLE
Jamia Students Cleaning the Streets
Jamia Students Cleaning the Streets

ਦਿੱਲੀ ਪੁਲਿਸ ਦੀ ਕਾਰਵਾਈ ਖਿਲਾਫ ਸੋਮਵਾਰ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਦੇ ਇਲਾਕੇ ਵਿਚ ਵਾਲੰਟੀਅਰਾਂ ਨੇ ਸੜਕਾਂ ਦੀ ਸਫਾਈ ਕੀਤੀ।

ਨਵੀਂ ਦਿੱਲੀ: ਜਾਮੀਆ ਮਿਲਿਆ ਇਸਲਾਮੀਆ ਕੈਂਪਸ ਵਿਚ ਪੁਲਿਸ ਦੀ ਕਾਰਵਾਈ ਤੋਂ ਇਕ ਦਿਨ ਬਾਅਦ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਜਾਣ ਵਾਲੀ ਸੜਕ ਦੀ ਕੀਤੀ ਗਈ ਸਫ਼ਾਈ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਅਤੇ ਕੈਂਪਸ ਵਿਚ ਦਿੱਲੀ ਪੁਲਿਸ ਦੀ ਕਾਰਵਾਈ ਖਿਲਾਫ ਸੋਮਵਾਰ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਦੇ ਇਲਾਕੇ ਵਿਚ ਵਾਲੰਟੀਅਰਾਂ ਨੇ ਸੜਕਾਂ ਦੀ ਸਫਾਈ ਕੀਤੀ।

ਸੋਮਵਾਰ ਦੇਰ ਸ਼ਾਮ ਵਿਰੋਧ ਖਤਮ ਹੋਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਕੈਂਪਸ ਦੇ ਗੇਟ ਤੋਂ ਬਾਹਰ ਜਮਾ ਕੂੜੇ ਨੂੰ ਦੇਖਿਆ ਅਤੇ ਖੁਦ ਹੀ ਸਾਫ ਕਰਨ ਦਾ ਫੈਸਲਾ ਕੀਤਾ। ਵੀਡੀਓ ਵਿਚ ਲੜਕਿਆਂ ਦਾ ਇਕ ਗਰੁੱਪ ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਵੀ ਕੂੜੇ ਨੂੰ ਸਾਫ ਕਰਦਾ ਦਿਖ ਰਿਹਾ ਹੈ ਅਤੇ ਉਸ ਨੂੰ ਪਲਾਸਟਿਕ ਬੈਗ ਵਿਚ ਪਾ ਕੇ ਸੜਕ ਕਿਨਾਰੇ ਰੱਖ ਰਿਹਾ ਹੈ। ਉਹਨਾਂ ਵਿਚੋਂ ਕੁਝ ਵਿਦਿਆਰਥੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ।


ਰਿਪੋਰਟ ਮੁਤਾਬਕ ਪ੍ਰਦਰਸ਼ਨ ਲਗਭਗ 10 ਵਜੇ ਬੰਦ ਹੋਇਆ। ਉਸ ਸਮੇਂ ਕੈਂਪਸ ਦੇ ਮੇਨ ਗੇਟ ਦੇ ਬਾਹਰ ਬਹੁਤ ਸਾਰਾ ਕੂੜਾ ਪਿਆ ਹੋਇਆ ਸੀ। 10 ਤੋਂ 12 ਵਿਦਿਆਰਥੀ ਉੱਥੇ ਮੌਜੂਦ ਸਨ। ਉਹਨਾਂ ਵਿਦਿਆਰਥੀਆਂ ਨੇ ਕੂੜੇ ਨੂੰ ਸਾਫ ਕਰਨ ਦਾ ਫੈਸਲਾ ਲਿਆ ਅਤੇ ਕੰਮ ਨੂੰ ਅੰਜ਼ਾਮ ਦਿੱਤਾ।  ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਲੋਕ ਉਹਨਾਂ ਵੱਲੋਂ ਕੀਤੇ ਕੰਮ ਦੀਆਂ ਤਰੀਫਾਂ ਕਰ ਰਹੇ ਹਨ।


Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement