
ਇਸ ਤੋਂ ਪਹਿਲਾਂ ਬਾਟਾ ਕੰਪਨੀ ਉੱਤੇ ਵੀ ਲੱਗ ਚੁੱਕਾ ਹੈ ਜ਼ੁਰਮਾਨਾ
ਚੰਡੀਗੜ੍ਹ : ਪੀਜ਼ਾ ਬਣਾਉਣ ਵਾਲੀ ਡੋਮਿਨੋਜ਼ ਨੂੰ ਕੈਰੀ ਬੈਗ ਦੇ ਲਈ ਚਾਰਜ ਲਗਾਉਣਾ ਭਾਰੀ ਪੈ ਗਿਆ ਹੈ। ਕੋਰਟ ਨੇ ਡੋਮਿਨੋਜ਼ 'ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।ਪਹਿਲਾਂ ਵੀ ਡੋਮਿਨੋਜ਼ 'ਤੇ ਇਕ ਮਾਮਲੇ ਵਿਚ ਜ਼ੁਰਮਾਨਾ ਹੋਇਆ ਸੀ। ਹੁਣ ਦੋਣੋਂ ਮਾਮਲਿਆ ਵਿਚ ਉਸ 'ਤੇ ਕੁੱਲ 10 ਲੱਖ ਰੁਪਏ ਦਾ ਜ਼ੁਰਮਾਨਾ ਲੱਗਾ ਹੈ। ਕਮਿਸ਼ਨ ਨੇ ਡੋਮਿਨੋਜ਼ ਨੂੰ ਚਾਰ ਲੱਖ 90 ਹਜ਼ਾਰ ਰੁਪਏ ਪੀਜੀਆਈ ਦੇ ਪੇਸ਼ੈਂਟ ਵੈਲਫੇਅਰ ਫੰਡ ਵਿਚ ਦੇਣ ਦਾ ਹੁਕਮ ਦਿੱਤਾ ਹੈ।
Photo
ਇਸ ਦੇ ਨਾਲ ਹੀ 10 ਹਜ਼ਾਰ ਰੁਪਏ ਕਮਿਸ਼ਨ ਨੂੰ ਦੇਣ ਦੇ ਨਾਲ- ਨਾਲ ਸ਼ਿਕਾਇਤਕਰਤਾ ਨੂੰ 1500 ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਸਟੇਟ ਕਮਿਸ਼ਨ ਨੇ ਦੋ ਮਾਮਲਿਆਂ ਵਿਚ ਵੱਖ-ਵੱਖ ਹੁਕਮ ਜਾਰੀ ਕੀਤੇ ਹਨ। ਇਸ ਤਰ੍ਹਾਂ ਕੰਪਨੀ 'ਤੇ ਕੁੱਲ ਦੱਸ ਲੱਖ ਰੁਪਏ ਦਾ ਜ਼ੁਰਮਾਨਾ ਲੱਗਿਆ ਹੈ।
Photo
ਇਸ 'ਤੇ ਕੰਪਨੀ ਨੇ ਆਪਣੇ ਪੱਖ ਵਿਚ ਦਲੀਲ ਦਿੱਤੀ ਕਿ ਪੀਜ਼ੇ ਨੂੰ ਪਹਿਲਾਂ ਦੇ ਕਾਰਡਬੋਰਡ ਦੇ ਬਾਕਸ ਵਿਚ ਪੈਕ ਕਰ ਗ੍ਰਾਹਕ ਨੂੰ ਦਿੰਦੇ ਹਨ। ਅਜਿਹੇ ਵਿਚ ਉਹ ਕਿਸੇ ਨੂੰ ਕੈਰੀਬੈਗ ਦੇਣ ਦੇ ਲਈ ਜ਼ਿੰਮੇਵਾਰ ਨਹੀਂ ਹੈ। ਸਟੇਟ ਕਮਿਸ਼ਨ ਨੇ ਡੋਮਿਨੋਜ਼ ਦੀ ਇਸ ਦਲੀਲ ਨੂੰ ਨਹੀਂ ਮੰਨਿਆ।
Photo
ਦੱਸ ਦਈਏ ਕਿ ਬਾਟਾ ਕੰਪਨੀ ਨੂੰ ਵੀ ਇਕ ਗ੍ਰਾਹਕ ਤੋਂ ਕੈਰੀ ਬੈਗ ਦੇ ਲਈ ਤਿੰਨ ਰੁਪਏ ਵਸੂਲਣਾ ਮਹਿਗਾਂ ਪੈ ਗਿਆ ਸੀ। ਚੰਡੀਗੜ੍ਹ ਦੇ ਗ੍ਰਾਹਕ ਨੂੰ ਅਦਾਲਤ ਨੇ ਬਾਟਾ ਇੰਡੀਆ ਲਿਮਟਿਡ ਨੂੰ ਨੋ ਹਜ਼ਾਰ ਜ਼ੁਰਮਾਨਾ ਦੇਣ ਲਈ ਕਿਹਾ ਸੀ। ਬਾਟਾ ਇੰਡੀਆ ਨੇ ਗ੍ਰਾਹਕ ਨੂੰ ਜੁੱਤਿਆ ਦਾ ਬੋਕਸ ਰੱਖਣ ਦੇ ਕੈਰੀਬੈਗ ਲਈ ਤਿੰਨ ਰੁਪਏ ਵਾਧੂ ਵਸੂਲ ਕੀਤੇ ਸਨ ਜਿਸ 'ਤੇ ਅਦਾਲਤ ਨੇ ਨੌ ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਸੀ। ਅਦਾਲਤ ਨੇ ਕੰਪਨੀ ਨੂੰ ਸਾਰੇ ਗ੍ਰਾਹਕਾਂ ਨੂੰ ਕੈਰੀ ਬੈਗ ਮੁਫ਼ਤ ਦੇਣ ਦਾ ਹੁਕਣ ਦਿੱਤਾ ਸੀ।