
ਜੇਕਰ ਤੁਹਾਡੇ ਕੋਲ ਭਾਰਤੀ ਸਟੇਟ ਬੈਂਕ ਦਾ ਏਟੀਐਮ ਕਾਰਡ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ।
ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਭਾਰਤੀ ਸਟੇਟ ਬੈਂਕ ਦਾ ਏਟੀਐਮ ਕਾਰਡ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। 31 ਦਸੰਬਰ ਤੋਂ ਬਾਅਦ ਭਾਰਤੀ ਸਟੇਟ ਬੈਂਕ ਅਪਣੇ ਮੈਗਨੇਟਿਕ ਸਟ੍ਰਾਈਪ ਏਟੀਐਮ ਕਾਰਡ ਨੂੰ ਬੰਦ ਕਰਨ ਜਾ ਰਿਹਾ ਹੈ। ਇਹ ਕਾਰਡ ਤੁਹਾਡੇ ਕਿਸੇ ਵੀ ਕੰਮ ਦਾ ਨਹੀਂ ਰਹੇਗਾ। ਬੈਂਕ ਨੇ ਅਪਣੇ ਟਵਿਟਰ ਹੈਂਡਲ ‘ਤੇ ਇਕ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
SBI
ਬੈਂਕ ਨੇ ਟਵੀਟ ਵਿਚ ਕਿਹਾ ਹੈ ਕਿ ਗ੍ਰਾਹਕ 31 ਦਸੰਬਰ ਤੋਂ ਪਹਿਲਾਂ ਨਵੇਂ ਈਐਮਵੀ ਚਿਪ ਅਤੇ ਪਿਨ ਅਧਾਰਿਤ ਏਟੀਐਮ ਕਾਰਡ ਲਈ ਅਪਲਾਈ ਕਰ ਦੇਣ। ਐਸਬੀਆਈ ਨਵੇਂ ਈਐਮਵੀ ਚਿਪ ਵਾਲੇ ਕਾਰਡ ਜਾਰੀ ਕਰ ਰਿਹਾ ਹੈ। ਇਹ ਨਵੇਂ ਚਿਪ ਵਾਲੇ ਏਟੀਐਮ-ਡੈਬਿਟ ਕਾਰਡ ਹਾਲੇ ਮੁਫ਼ਤ ਬਣ ਰਹੇ ਹਨ। ਬੈਂਕ ਨੇ ਕਿਹਾ ਹੈ ਕਿ ਇਸ ਮਿਆਦ ਤੱਕ ਕਾਰਡ ਨੂੰ ਨਾ ਬਦਲਾਉਣ ‘ਤੇ ਆਟੋਮੈਟਿਕਲੀ ਡਿਐਕਟੀਵੇਟ ਕਰ ਦਿੱਤਾ ਜਾਵੇਗਾ।
SBI ATM
ਦਰਅਸਲ ਇਸ ਬਦਲਾਅ ਦੇ ਪਿੱਛੇ ਕੰਪਨੀ ਗ੍ਰਾਹਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਰਹੀ ਹੈ। ਬੈਂਕ ਏਟੀਐਮ-ਡੈਬਿਟ ਕਾਰਡ ‘ਤੇ ਕਿਸੇ ਵੀ ਤਰੀਕੇ ਦੀ ਧੋਖਾਧੜੀ ਤੋਂ ਬਚਣ ਲਈ ਇਸ ਨੂੰ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਬਣਾ ਰਿਹਾ ਹੈ। ਦੱਸ ਦਈਏ ਕਿ ਈਐਮਵੀ ਯੂਰੋਪੋ ਮਾਸਟਰਕਾਰਡ ਅਤੇ ਵੀਜ਼ਾ ਨਾਲ ਮਿਲਦੀ-ਜੁਲਦੀ ਤਕਨਾਲੋਜੀ ਹੈ।
ATM Card
ਇਹ ਕਾਰਡ ਵਧ ਰਹੀਆਂ ਧੋਖਾਧੜੀ ਦੀਆਂ ਘਟਨਾਵਾਂ ਆਦਿ ਨੂੰ ਰੋਕਣ ਵਿਚ ਅਹਿਮ ਸਾਬਿਤ ਹੋਵੇਗਾ। ਮੈਗਨੇਟਿਕ ਸਟ੍ਰਿਪ ਕਾਰਡ ਵਿਚ ਯੂਜ਼ਰ ਦਾ ਡਾਟਾ ਸੇਵ ਹੁੰਦਾ ਹੈ ਪਰ ਕਿਸੇ ਲਈ ਇਸ ਨੂੰ ਕਾਪੀ ਕਰਨਾ ਜ਼ਿਆਦਾ ਮੁਸ਼ਕਲ ਕੰਮ ਨਹੀਂ ਹੈ ਅਤੇ ਜਦੋਂ ਗ੍ਰਾਹਕ ਅਪਣਾ ਕਾਰਡ ਸਵਾਈਪ ਕਰਦੇ ਹਨ ਤਾਂ ਤੁਹਾਡਾ ਡਾਟਾ ਚੋਰੀ ਕੀਤਾ ਜਾ ਸਕਦਾ ਹੈ।
SBI ATM
ਜੇਕਰ ਤੁਹਾਡਾ ਐਸਬੀਆਈ ਏਟੀਐਮ ਕਾਰਡ ਖ਼ਰਾਬ ਹੋ ਗਿਆ ਹੈ ਤਾਂ ਤੁਸੀਂ ਅਸਾਨੀ ਨਾਲ ਇਸ ਲਈ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਬੈਂਕ ਨੇ ਗ੍ਰਾਹਕਾਂ ਨੂੰ ਕੁਝ ਵਿਕਲਪ ਦਿੱਤੇ ਹਨ। ਗ੍ਰਾਹਕ ਐਸਬੀਆਈ ਦੀ ਵੈੱਬਸਾਈਟ ‘ਤੇ ਜਾ ਕੇ ਨਵੇਂ ਕਾਰਡ ਲਈ ਅਪਲਾਈ ਕਰ ਸਕਦੇ ਹਨ।