
ਵਟਸਐਪ ਦਾ ਕਹਿਣਾ ਹੈ ਕਿ ਇਹਨਾਂ ਪੁਰਾਣੇ ਫੋਨਸ ਨੂੰ ਇਸਤੇਮਾਲ ਕਰਨ ਵਾਲੇ ਲੋਕ ਨਾ ਤਾਂ ਨਵਾਂ ਅਕਾਉਂਟ ਕ੍ਰਿਏਟ ਕਰ ਸਕਣਗੇ
ਨਵੀਂ ਦਿੱਲੀ: ਸਭ ਤੋਂ ਪਾਪੁਲਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਇਸਤੇਮਾਲ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। ਦਰਅਸਲ ਲੱਖਾਂ ਸਮਾਰਟਫੋਨਸ ਵਿਚ ਵਟਸਐਪ ਬੰਦ ਹੋਣ ਵਾਲਾ ਹੈ। ਕੰਪਨੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮੈਸੇਜਿੰਗ ਐਪ ਜਲਦ ਹੀ ਦੁਨੀਆ ਭਰ ਦੇ ਲੱਖਾਂ ਸਮਾਰਟਫੋਨਸ ਵਿਚ ਕੰਮ ਕਰਨਾ ਬੰਦ ਕਰ ਦੇਵੇਗਾ।
WhatsApp ਵਟਸਐਪ ਨੇ ਕਿਹਾ ਹੈ ਕਿ ਉਹ 31 ਦਸੰਬਰ 2019 ਤੋਂ ਬਾਅਦ ਵਿੰਡੋਜ਼ ਮੋਬਾਇਲ ਆਪਰੇਟਿੰਗ ਸਿਸਟਮ ਤੇ ਚਲਣ ਵਾਲੀ ਕਿਸੇ ਵੀ ਫੋਨ ਨੂੰ ਸਪੋਰਟ ਨਹੀਂ ਕਰੇਗਾ। ਕੰਪਨੀ ਨੇ ਅਪਣੇ ਸਪੋਰਟ ਪੇਜ਼ ਤੇ ਇਸ ਦੀ ਪੂਰੀ ਜਾਣਕਾਰੀ ਦਿੱਤੀ ਹੈ। iOS7 ਆਪਰੇਟਿੰਗ ਸਿਸਟਮ ਤੇ ਚਲਣ ਵਾਲੇ ਪੁਰਾਣੇ ਕਿਸੇ ਵੀ iPhone ਅਤੇ ਵਰਜ਼ਨ 2.3.7 ਇੰਸਟਾਲ ਵਾਲੇ ਕਿਸੇ ਵੀ ਐਂਡਰਾਇਡ ਡਿਵਾਇਸ ਤੇ ਵਟਸਐਪ ਦਾ ਸਪੋਰਟ ਨਹੀਂ ਮਿਲੇਗਾ।
WhatsAppਕੰਪਨੀ ਵੱਲੋਂ ਕਿਹਾ ਗਿਆ ਹੈ ਕਿ 1 ਫਰਵਰੀ 2020 ਤੋਂ ਬਾਅਦ ਇਸ ਸਪੋਰਟ ਬੰਦ ਕਰ ਦਿੱਤਾ ਜਾਵੇਗਾ। ਵਟਸਐਪ ਦਾ ਕਹਿਣਾ ਹੈ ਕਿ ਇਹਨਾਂ ਪੁਰਾਣੇ ਫੋਨਸ ਨੂੰ ਇਸਤੇਮਾਲ ਕਰਨ ਵਾਲੇ ਲੋਕ ਨਾ ਤਾਂ ਨਵਾਂ ਅਕਾਉਂਟ ਕ੍ਰਿਏਟ ਕਰ ਸਕਣਗੇ ਅਤੇ ਨਾ ਹੀ ਮੌਜੂਦਾ ਅਕਾਉਂਟ ਨੂੰ ਰੀਵੈਰਿਫਾਈ ਕਰ ਸਕਣਗੇ। ਵਟਸਐਪ ਇਨ੍ਹਾਂ ਓਪਰੇਟਿੰਗ ਪ੍ਰਣਾਲੀਆਂ ਲਈ ਸਰਗਰਮੀ ਨਾਲ ਵਿਕਾਸ ਨਹੀਂ ਕਰ ਰਿਹਾ ਹੈ।
whatsapp ਅਜਿਹੇ ਸਮਾਰਟਫੋਨਜ਼ ਵਿਚਲੀਆਂ ਕੁਝ ਵਿਸ਼ੇਸ਼ਤਾਵਾਂ ਕਿਸੇ ਵੀ ਸਮੇਂ ਕੰਮ ਕਰਨਾ ਬੰਦ ਕਰ ਸਕਦੀਆਂ ਹਨ। ਵਟਸਐਪ ਪੁਰਾਣੇ ਡਿਵਾਈਸਿਸ 'ਤੇ ਆਪਣਾ ਸਮਰਥਨ ਬੰਦ ਕਰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ, ਵਟਸਐਪ ਨੇ 30 ਜੂਨ 2017 ਤੋਂ ਨੋਕੀਆ ਸਿੰਮਬੀਅਨ ਐਸ 60 'ਤੇ ਆਪਣਾ ਸਮਰਥਨ ਬੰਦ ਕਰ ਦਿੱਤਾ ਸੀ। ਕੰਪਨੀ ਨੇ 31 ਦਸੰਬਰ 2017 ਤੋਂ ਬਲੈਕਬੇਰੀ OS ਅਤੇ ਬਲੈਕਬੇਰੀ 10 ਲਈ ਸਪੋਰਟ ਬੰਦ ਕੀਤਾ।
Whatsappਵਟਸਐਪ ਨੇ 31 ਦਸੰਬਰ 2018 ਤੋਂ ਨੋਕੀਆ S40 ਲਈ ਅਪਣਾ ਸਪੋਰਟ ਬੰਦ ਕੀਤਾ ਸੀ। ਵਟਸਐਪ ਨੇ ਕਿਹਾ ਹੈ ਕਿ ਉਹਨਾਂ ਦਾ ਧਿਆਨ ਅਗਲੇ ਸੱਤ ਸਾਲ ਤੇ ਹੈ। ਉਹ ਉਹਨਾਂ ਮੋਬਾਇਲ ਪਲੇਟਫਾਰਮਸ ਤੇ ਫੋਕਸ ਕਰਨਾ ਚਾਹੁੰਦੇ ਹਨ ਜਿਹਨਾਂ ਨੂੰ ਵੱਡੀ ਗਿਣਤੀ ਵਿਚ ਲੋਕ ਇਸਤੇਮਾਲ ਕਰਦੇ ਹਨ। ਜੇ ਤੁਸੀਂ ਇਹਨਾਂ ਪ੍ਰਭਾਵਿਤ ਮੋਬਾਇਲ ਡਿਵਾਇਸੇਜ਼ ਵਿਚੋਂ ਕਿਸੇ ਦਾ ਇਸਤੇਮਾਲ ਕਰਦੇ ਹੋ ਤਾਂ ਸਲਾਹ ਇਹੀ ਹੈ ਕਿ ਵਟਸਐਪ ਜਾਰੀ ਰੱਖਣ ਲਈ ਨਵੇਂ ਐਂਡਰਾਇਡ, iPhone ਜਾਂ ਵਿੰਡੋਜ਼ ਫੋਨ ਤੋਂ ਅਪਗ੍ਰੇਡ ਹੋ ਜਾਓ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।