
ਧਵਾਲੇ ਨੇ ਕਿਹਾ ਕਿ ਤਿੰਨੋਂ ਕਾਨੂੰਨਾਂ ਦਾ ਉਦੇਸ਼ ਉਦਯੋਗਪਤੀਆਂ ਨੂੰ ਕਿਸਾਨਾਂ ਦੀ ਕੀਮਤ ’ਤੇ ਮੁਨਾਫਾ ਕਮਾਉਣ ਦੀ ਆਗਿਆ ਦੇਣਾ ਹੈ।
ਮੁੰਬਈ : ਆਲ ਇੰਡੀਆ ਕਿਸਾਨ ਸਭਾ (ਏ.ਆਈ.ਕੇ.ਐੱਸ.) ਨੇ ਸ਼ੁਕਰਵਾਰ ਨੂੰ ਕਿਹਾ ਕਿ ਇਹ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਉਹ ਵੀ ਜੁੜੇਗਾ। ਆਈਕੇਐਸ ਨੇਤਾ ਅਜੀਤ ਨਵਾਲੇ ਅਤੇ ਅਸ਼ੋਕ ਧਵਾਲੇ ਸੈਂਟਰ, ਫੋਟ ਇੰਡੀਅਨ ਟਰੇਡ ਯੂਨੀਅਨਾਂ ਦੇ ਸੂਬਾ ਪ੍ਰਧਾਨ ਡਾ. ਡੀ.ਐੱਮ. ਦਦਾਰ ਅਤੇ ਸੁਨੀਲ ਮਾਲੁਸਾਰੇ ਨੇ ਨਾਸਿਕ ਵਿਚ ਇਹ ਐਲਾਨ ਕੀਤਾ।
farmer protestਧਵਾਲੇ ਨੇ ਕਿਹਾ ਕਿ ਤਿੰਨੋਂ ਕਾਨੂੰਨਾਂ ਦਾ ਉਦੇਸ਼ ਉਦਯੋਗਪਤੀਆਂ ਨੂੰ ਕਿਸਾਨਾਂ ਦੀ ਕੀਮਤ ’ਤੇ ਮੁਨਾਫਾ ਕਮਾਉਣ ਦੀ ਆਗਿਆ ਦੇਣਾ ਹੈ। ਅਸੀਂ ਉਨ੍ਹਾਂ ਦਾ ਵਿਰੋਧ ਕਰਨ ਅਤੇ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣ ਲਈ 21 ਦਸੰਬਰ ਨੂੰ ਨਾਸਿਕ ਤੋਂ ਰਵਾਨਾ ਹੋਵਾਂਗੇ ਅਤੇ ਪ੍ਰਦਰਸ਼ਨ ਵਿਚ ਹਿੱਸਾ ਲਵਾਂਗੇ। ਹਜ਼ਾਰਾਂ ਕਿਸਾਨਾਂ ਦੇ ਸਾਡੇ ਨਾਲ ਸ਼ਾਮਲ ਹੋਣ ਦੀ ਉਮੀਦ ਹੈ।
modi and amitਹਜ਼ਾਰਾਂ ਕਿਸਾਨ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਰੁਕਾਵਟ ਨੂੰ ਦੂਰ ਕਰਨ ਲਈ ਕੇਂਦਰ ਅਤੇ ਚਾਰ ਕਿਸਾਨ ਸੰਗਠਨਾਂ ਦਰਮਿਆਨ ਪੰਜ ਦੌਰ ਦੀ ਰਸਮੀ ਗੱਲਬਾਤ ਕੀਤੀ ਗਈ ਹੈ, ਪਰ ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ।