
ਉਨ੍ਹਾਂ ਕਿਹਾ ਕਿ ਅਸੀਂ ਖਿਡਾਰੀ ਬਾਅਦ ਵਿੱਚ ਹਾਂ, ਪਹਿਲਾਂ ਕਿਸਾਨਾਂ ਦੇ ਪੁੱਤ ਹਾਂ।
ਨਵੀਂ ਦਿੱਲੀ ਚਰਨਜੀਤ ਸਿੰਘ ਸੁਰਖ਼ਾਬ : ਓਲੰਪਿਕ ਖਿਡਾਰੀ ਨੇ ਕੀਤੀ ਕਿਸਾਨਾਂ ਦੇ ਹੱਕ ਵਿੱਚ ਭੁੱਖ ਹੜਤਾਲ ਤੇ ਕਿਹਾ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਾ ਕੇ ਹੀ ਵਾਪਸ ਮੁੜਾਂਗੇ । ਦਿੱਲੀ ਬਾਰਡਰ ‘ਤੇ ਓਲੰਪਿਕ ਖਿਡਾਰੀ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਬਿੱਲ ਪਾਸ ਕਰ ਕੇ ਪੂਰੇ ਦੇਸ਼ ਦੀ ਕਿਸਾਨਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ। ਜਿਸ ਦੇ ਖਿਲਾਫ ਪੂਰੇ ਦੇਸ਼ ਦੇ ਕਿਸਾਨ ਸੰਘਰਸ਼ ਕਰ ਰਹੇ ਹਨ।
farmer protestਉਨ੍ਹਾਂ ਕਿਹਾ ਕਿ ਅਸੀਂ ਖਿਡਾਰੀ ਬਾਅਦ ਵਿੱਚ ਹਾਂ, ਪਹਿਲਾਂ ਕਿਸਾਨਾਂ ਦੇ ਪੁੱਤ ਹਾਂ, ਸਰਕਾਰ ਸਾਡੀ ਕਿਸਾਨੀ ਨੂੰ ਤਬਾਹ ਕਰਨ ਲੱਗੀ ਹੋਈ ਹੈ , ਅਸੀਂ ਚੁੱਪ ਕਰਕੇ ਆਪਣੇ ਘਰਾਂ ਵਿੱਚ ਨਹੀਂ ਬੈਠ ਸਕਦੇ। ਕਾਲੇ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਵਿਚ ਕਿਸਾਨਾਂ ਦਾ ਸਾਥ ਦੇ ਰਹੇ ਹਾਂ। ਉਨ੍ਹਾਂ ਨੇ ਕਾਂਗਰਸੀ ਆਗੂ ਰਵਨੀਤ ਬਿੱਟੂ ਨੂੰ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਤੂੰ ਜਿਹੜੀ ਦਾਅ ਪੇਚ ਚੱਲਣੇ ਨੇ ਚਲ ਲੈ ਫਿਰ ਅਸੀਂ ਅਤੇ ਕਿਸਾਨ ਦੇਖਾਂਗੇ ਕਿ ਤੇਰੇ ਰਾਜਨੀਤੀ ਦੇ ਦਾਅ ਕੀ ਹਨ।
photoਉਨ੍ਹਾਂ ਕਿਹਾ ਕਿ ਅਸੀਂ ਪਿਛਲੀ 13 ਦਸੰਬਰ ਨੂੰ ਸਰਕਾਰ ਨੂੰ ਅਲਟੀਮੇਟ ਦਿੱਤਾ ਸੀ ਕਿ ਜੇਕਰ ਸਰਕਾਰ ਨੇ ਦਸ ਦਿਨਾਂ ਵਿਚ ਕਾਲੇ ਕਾਨੂੰਨ ਰੱਦ ਨਾ ਕੀਤੀ ਤਾਂ ਅਸੀਂ ਹੁਣ ਤਾਂ ਪਾਣੀ ਪੀਨੇ ਆਂ, ਫੇਰ ਅਸੀਂ ਦਸ ਦਿਨਾਂ ਬਾਅਦ ਪਾਣੀ ਦਾ ਵੀ ਤਿਆਗ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਮੈਂ ਓਲੰਪਿਕ ਵਿਚ ਵੇਟ ਲਿਫਟਰ ਦਾ ਖਿਡਾਰੀ ਹਾਂ, ਮੈਂ ਕਦੇ ਜ਼ਿੰਦਗੀ ਵਿੱਚ ਭੁੱਖਾ ਨਹੀਂ ਰਿਹਾ ਪਰ ਹੁਣ ਮੈਂ ਕਿਸਾਨੀ ਸੰਘਰਸ਼ ਦੇ ਲਈ ਆਪਣੀ ਜ਼ਿੰਦਗੀ ਸਭ ਕੁਝ ਕਿਸਾਨੀ ਸੰਘਰਸ਼ ਲਈ ਕੁਰਬਾਨ ਕਰ ਦੇਵਾਂਗਾ।ਉਨ੍ਹਾਂ ਕਿਹਾ ਹਰਿਆਣਾ ਸਰਕਾਰ ਵੱਲੋਂ ਸਾਡੀ ਕਿਸਾਨਾਂ ਨੂੰ ਬਾਰਡਰ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਲਾਠੀਚਾਰਜ ਕੀਤਾ ਗਿਆ ,
photoਨੌਜਵਾਨਾਂ ਦੇ ਉੱਤੇ ਮੁਕੱਦਮੇ ਦਰਜ ਕੀਤੇ ਗਏ ਜਿਸ ਨਾਲ ਸਾਡੀ ਜਮੀਰ ਜਾਗੀ ਤੇ ਅਸੀਂ ਸਰਕਾਰ ਦੇ ਖਿਲਾਫ ਭੁੱਖ ਹੜਤਾਲ ਕਰਨ ਦਾ ਫ਼ੈਸਲਾ ਲਿਆ । ਉਨ੍ਹਾਂ ਕਿਹਾ ਕਿ ਅਸੀਂ ਪਿਛਲੀ 13 ਦਸੰਬਰ ਤੋਂ ਭੁੱਖ ਹਡ਼ਤਾਲ ‘ਤੇ ਬੈਠੇ ਹਾਂ , ਉਸ ਸਮੇਂ ਤਕ ਇਹ ਭੁੱਖ ਹਡ਼ਤਾਲ ਜਾਰੀ ਰਹੇਗੀ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਸਾਰੇ ਅਦਾਰੇ ਵੇਚ ਦਿੱਤੇ ਹਨ, ਰੇਲ ਗੱਡੀਆਂ, ਹਵਾਈ ਜਹਾਜ਼ ਤੇ ਬੈਂਕਾਂ ਵੀ ਦਿੱਤੀਆਂ ਹੁਣ ਕਿਸਾਨਾਂ ਨੂੰ ਦੀਆਂ ਜ਼ਮੀਨਾਂ ਵੇਚਣ ਦੀ ਲਈ ਕਾਲੇ ਕਾਨੂੰਨ ਪਾਸ ਕੀਤੇ ਹਨ ਜਿਸ ਨੂੰ ਦੇਸ਼ ਦੀ ਕਿਸਾਨ ਹੁਣ ਸਫ਼ਲ ਨਹੀਂ ਹੋਣ ਦੇਣਗੇ ।
Modi ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਕਿਸਾਨਾਂ ਨੂੰ ਅਤਿਵਾਦੀ ਕਹਿ ਕੇ ਝੂਠਾ ਪ੍ਰਚਾਰ ਕਰ ਰਹੀ ਹੈ ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਸਰਕਾਰ ਜੇਕਰ ਅਸੀਂ ਅਤਿਵਾਦੀ ਹਾਂ ਤਾਂ ਸਰਕਾਰ ਸਾਨੂੰ ਅਤਿਵਾਦੀ ਸਾਬਤ ਕਰਕੇ ਦਿਖਾਵੇ ਉਨ੍ਹਾਂ ਕਿਹਾ ਕਿ ਸ਼ਾਂਤਮਈ ਅੰਦੋਲਨ ਹੈ ਇਸ ਵਿਚ ਇਸ ਨੂੰ ਅਤਿਵਾਦੀ ਕਹਿਣਾ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਹੈ ਉਨ੍ਹਾਂ ਕਿਹਾ ਕਿ ਜੇ ਕਿਸਾਨੀ ਹੱਕਾਂ ਦੀ ਗੱਲ ਕਰਨਾ ਖ਼ਾਲਿਸਤਾਨ ਹੈ ਤਾਂ ਪੂਰੇ ਦੇਸ਼ ਦੀ ਕਿਸਾਨ ਖ਼ਾਲਿਸਤਾਨੀ ਹਨ