
ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੂੰ ਤਖ਼ਤੀਆਂ ਲੈ ਕੇ ਲੋਕ ਸਭਾ ਵਿਚ ਹੰਗਾਮਾ ਕਰਨ ਕਾਰਨ ਮੁਅੱਤਲ ਕੀਤਾ ਗਿਆ।
India Parliament: ਅੱਜ (18 ਦਸੰਬਰ) ਸੰਸਦ ਦੇ ਸਰਦ ਰੁੱਤ ਸੈਸ਼ਨ ਦਾ 11ਵਾਂ ਦਿਨ ਹੈ। ਸੰਸਦ 'ਚ ਸੁਰੱਖਿਆ ਕੁਤਾਹੀ ਦੇ ਮੁੱਦੇ 'ਤੇ ਲੋਕ ਸਭਾ 'ਚ ਲਗਾਤਾਰ ਚੌਥੇ ਦਿਨ ਵੀ ਹੰਗਾਮਾ ਹੋਇਆ। ਅੱਜ 31 ਸੰਸਦ ਮੈਂਬਰਾਂ ਨੂੰ ਮਾੜੇ ਵਿਵਹਾਰ ਕਾਰਨ ਮੁਅੱਤਲ ਕਰ ਦਿੱਤਾ ਗਿਆ। ਇਸ ਵਿਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ 14 ਦਸੰਬਰ ਨੂੰ 13 ਸੰਸਦ ਮੈਂਬਰਾਂ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਤੱਕ ਕੁੱਲ 44 ਸੰਸਦ ਮੈਂਬਰਾਂ ਨੂੰ ਪੂਰੇ ਸਰਦ ਰੁੱਤ ਸੈਸ਼ਨ ਲਈ ਮੁਅੱਤਲ ਕੀਤਾ ਜਾ ਚੁੱਕਾ ਹੈ।
ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੂੰ ਤਖ਼ਤੀਆਂ ਲੈ ਕੇ ਲੋਕ ਸਭਾ ਵਿਚ ਹੰਗਾਮਾ ਕਰਨ ਕਾਰਨ ਮੁਅੱਤਲ ਕੀਤਾ ਗਿਆ। ਹੋਰ ਆਗੂਆਂ ਵਿਚ ਸੁਰੇਸ਼, ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ, ਸੌਗਾਤਾ ਰਾਏ, ਪ੍ਰਤਿਮਾ ਮੰਡਲ, ਡੀਐਮਕੇ ਦੇ ਏ. ਰਾਜਾ ਅਤੇ ਆਰਐਸਪੀ ਦੇ ਐਨ ਕੇ ਪ੍ਰੇਮਚੰਦਰਨ ਸਮੇਤ ਕਈ ਮੈਂਬਰਾਂ ਨੂੰ ਸਦਨ ਦੀ ਬਾਕੀ ਮਿਆਦ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
ਲੋਕ ਸਭਾ ਵਿਚ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਡੀਐਮਕੇ ਸਮੇਤ ਵੱਖ-ਵੱਖ ਪਾਰਟੀਆਂ ਦੇ ਕਈ ਮੈਂਬਰਾਂ ਵੱਲੋਂ ਸੰਸਦ ਦੇ ਬਾਕੀ ਸੈਸ਼ਨ ਲਈ ਮੁਅੱਤਲ ਕੀਤੇ ਜਾਣ ਮਗਰੋਂ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੇ ਤਿੰਨ ਹੋਰ ਮੈਂਬਰ- ਕੇ. ਜੈਕੁਮਾਰ ਵਿਜੇ ਵਸੰਤ ਅਤੇ ਅਬਦੁਲ ਖਾਲਿਕ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਤੋਂ ਐੱਮਪੀ ਅਮਰ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
(For more news apart from India Parliament, stay tuned to Rozana Spokesman)