ਕੋਰੋਨਾ ਟੀਕਾਕਰਨ ਦੌਰਾਨ ਭਾਰਤ ਬਾਇਓਟੈਕ ਜਾਰੀ ਕੀਤ ਐਡਵਾਈਜ਼ਰੀ
Published : Jan 19, 2021, 9:51 pm IST
Updated : Jan 19, 2021, 9:51 pm IST
SHARE ARTICLE
vaccine
vaccine

ਬੁਖ਼ਾਰ ਪੀੜਤ ਲੋਕ, ਗਰਭਵਤੀ ਔਰਤਾਂ ਨਾ ਲਗਵਾਉਣ ਕੋਰੋਨਾ ਟੀਕਾ

ਹੈਦਰਾਬਾਦ : ਭਾਰਤ ਬਾਇਓਟੈਕ ਨੇ ਅਪਣੇ ਕੋਵਿਡ 19 ਟੀਕੇ ‘ਕੋਵੈਕਸੀਨ’ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤ ਹੈ ਅਤੇ ਅਪਣੀ ਫੈਕਟਸ਼ੀਟ ’ਚ ਬੁਖ਼ਾਰ ਪੀੜਤ ਲੋਕਾਂ, ਗਰਭਵਤੀ ਔਰਤਾਂ ਅਤੇ ਖ਼ੂਨ ਦੀ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਟੀਕਾ ਨਹੀਂ ਲਗਵਾਉਣ ਦੀ ਸਲਾਹ ਦਿਤੀ ਹੈ। 

corona vaccinecorona vaccine

ਅਪਣੀ ਵੈਬਸਾਈਟ ’ਤੇ ਪੋਸਟ ਕੀਤੀ ਫੈਕਟਸ਼ੀਟ ’ਚ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਕਿਹਾ ਕਿ ਵੈਕਸੀਨ ਦਾ ਟ੍ਰਾਇਲ ਤੀਸਰੇ ਫੇਜ਼ ’ਚ ਹੈ ਤੇ ਇਸ ਦਾ ਪ੍ਰਭਾਵ ਅਜੇ ਪੂਰੀ ਤਰ੍ਹਾਂ ਨਾਲ ਸਾਬਿਤ ਨਹੀਂ ਹੋਇਆ ਹੈ। ਤੀਸਰੇ ਫੇਜ਼ ਦੇ ਕਲੀਨੀਕਲ ਟ੍ਰਾਇਲ ਦੇ ਅੰਕੜਿਆਂ ਦਾ ਅਧਿਐਨ ਜਾਰੀ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਵੈਕਸੀਨ ਲਗਵਾਉਣ ਦਾ ਮਤਲਬ ਇਹ ਨਹੀਂ ਹੈ ਕਿ ਇਸ ਤੋਂ ਬਾਅਦ ਕੋਰੋਨਾ ਨੂੰ ਲੈ ਕੇ ਸਾਵਧਾਨੀਆਂ ਵਰਤਣੀਆਂ ਛੱਡ ਦਿਤੀਆਂ ਜਾਣ।

Covid VaccineCovid Vaccine

ਐਡਵਾਈਜ਼ਰੀ ’ਚ ਕੰਪਨੀ ਨੇ ਲੋਕਾਂ ਨੂੰ ਕਿਹਾ ਹੈ ਕਿ ਵੈਕਸੀਨ ਲਗਵਾਉਣ ਤੋਂ ਪਹਿਲਾਂ ਵੈਕਸੀਨੇਟਰ ਜਾਂ ਟੀਕਾਕਰਨ ਅਧਿਕਾਰੀ ਨੂੰ ਅਪਣੀ ਮੈਡੀਕਲ ਕੰਡੀਸ਼ਨ ਬਾਰੇ ਜਾਣਕਾਰੀ ਦਿਉ।

Covid-19 VaccineCovid-19 Vaccine

ਭਾਰਤ ਬਾਇਓਟੈਕ ਨੇ ਕਿਹਾ ਕਿ ਜਾਰੀ ਕਲੀਨੀਕਲ ਟ੍ਰਾਇਲ ਦੌਰਾਨ ਪਾਇਆ ਗਿਆ ਕਿ ਚਾਰ ਹਫ਼ਤਿਆਂ ’ਚ ਦਿਤੀਆਂ ਗਈਆਂ ਦੋ ਖ਼ੁਰਾਕਾਂ ਤੋਂ ਬਾਅਦ ਕੋਵੈਕਸੀਨ ਪ੍ਰਤੀਰੋਧੀ ਸ਼ਕਤੀ ਪੈਦਾ ਕਰਦੀ ਹੈ। ਕੋਵੈਕਸੀਨ ਨੂੰ ਅਮਰਜੈਂਸੀ ’ਚ ਇਸਤੇਮਾਲ ਕਰਨ ਦੀ ਮਨਜ਼ੂਰੀ ਦਿਤੀ ਗਈ ਹੈ।   

Location: India, Telangana, Hyderabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement