Advertisement
  ਖ਼ਬਰਾਂ   ਰਾਸ਼ਟਰੀ  19 Jan 2021  ਪਦਮ ਵਿਭੂਸਣ ਨਾਲ ਸਨਮਾਨਤ ਡਾ.ਵੀ ਸਾਂਤਾ ਦਾ ਦਿਹਾਂਤ,ਮੋਦੀ ਨੇ ਜਤਾਇਆ ਸੋਗ

ਪਦਮ ਵਿਭੂਸਣ ਨਾਲ ਸਨਮਾਨਤ ਡਾ.ਵੀ ਸਾਂਤਾ ਦਾ ਦਿਹਾਂਤ,ਮੋਦੀ ਨੇ ਜਤਾਇਆ ਸੋਗ

ਸਪੋਕਸਮੈਨ ਸਮਾਚਾਰ ਸੇਵਾ
Published Jan 19, 2021, 10:59 pm IST
Updated Jan 19, 2021, 10:59 pm IST
ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਉਨ੍ਹਾਂ ਨੂੰ 2015 ਵਿਚ ਪਦਮ ਵਿਭੂਸਣ ਨਾਲ ਸਨਮਾਨਤ ਕੀਤਾ ਗਿਆ ਸੀ।
shanta and modi
 shanta and modi

ਨਵੀਂ ਦਿਲੀ : ਸੀਨੀਅਰ ਓਨਕੋਲੋਜਿਸਟ ਅਤੇ ਐਡੀਅਰ ਕੈਂਸਰ ਇੰਸਟੀਚਿਊਟ ਦੇ ਪ੍ਰਧਾਨ ਡਾਕਟਰ ਵੀ ਸਾਂਤਾ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਉਹਨਾਂ  ਨੂੰ 2005 ਵਿਚ ‘ਰੈਮਨ ਮੈਗਸੇਸੇ ਐਵਾਰਡ’ ਦਿਤਾ ਗਿਆ ਸੀ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਉਨ੍ਹਾਂ ਨੂੰ 2015 ਵਿਚ ਪਦਮ ਵਿਭੂਸਣ ਨਾਲ ਸਨਮਾਨਤ ਕੀਤਾ ਗਿਆ ਸੀ। ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ: ਸਾਂਤਾ ਦੀ ਮੌਤ ’ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ।

Shanta Kumar Shanta Kumarਡਾ.ਸਾਂਤਾ ਨੂੰ ਸੋਮਵਾਰ ਰਾਤ 9 ਵਜੇ ਦੇ ਕਰੀਬ ਛਾਤੀ ’ਚ ਦਰਦ ਹੋਣ ਦੇ ਦੇ ਬਾਅਦ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਕੈਂਸਰ ਇੰਸਟੀਚਿਊਟ ਦੇ ਸੂਤਰਾਂ ਨੇ ਦਸਿਆ ਕਿ ਉਸਨੇ ਮੰਗਲਵਾਰ ਸਵੇਰੇ 3.55 ਵਜੇ ਆਖ਼ਰੀ ਸਾਹ ਲਏ। ਡਾ. ਸਾਂਤਾ ਦੀ ਮੌਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਡਾ. ਸਾਂਤਾ ਨੂੰ ਉੱਚ ਪੱਧਰੀ ਕੈਂਸਰ ਦੀ ਦੇਖਭਾਲ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਉੱਤਮ ਉਪਰਾਲਿਆਂ ਲਈ ਯਾਦ ਕੀਤਾ ਜਾਵੇਗਾ। ਚੇਨਈ ਦੇ ਅਦੀਯਾਰ ’ਚ ਕੈਂਸਰ ਇੰਸਟੀਚਿਊਟ ਗ਼ਰੀਬਾਂ ਅਤੇ ਦਲਿਤਾਂ ਦੀ ਸੇਵਾ ਕਰਨ ’ਚ ਸੱਭ ਤੋਂ ਅੱਗੇ ਰਿਹਾ ਹੈ। ਮੈਨੂੰ ਇੰਸਟੀਚਿਊਟ ਦੀ 2018 ਦੀ ਯਾਤਰਾ ਯਾਦ ਹੈ। ਡਾ. ਵੀ ਸਾਂਤਾ ਦੀ ਮੌਤ ਤੋਂ ਮੈਂ ਦੁਖੀ ਹਾਂ।

ਸਬੰਧਤ ਖ਼ਬਰਾਂ

Advertisement