ਫ਼ੋਨ ਕਾਲ ਅਤੇ ਐਸ.ਐਮ.ਐਸ. ਰਾਹੀਂ ਤਿੰਨ ਤਲਾਕ ਦੇਣ 'ਤੇ ਪਤੀ ਖ਼ਿਲਾਫ਼ ਮਾਮਲਾ ਦਰਜ
Published : Jan 19, 2023, 3:24 pm IST
Updated : Jan 19, 2023, 3:25 pm IST
SHARE ARTICLE
Representative Image
Representative Image

ਔਰਤ ਦਾ ਤੀਜਾ ਵਿਆਹ ਹੈ, ਜਿਸ ਨੇ ਵਿਅਕਤੀ 'ਤੇ ਝੂਠ ਬੋਲ ਕੇ ਵਿਆਹ ਕਰਵਾਉਣ ਦਾ ਦੋਸ਼ ਲਾਇਆ 

 

ਇੰਦੌਰ - ਇੰਦੌਰ ਵਿੱਚ ਇੱਕ ਔਰਤ ਨੂੰ ਫ਼ੋਨ ਕਾਲ ਅਤੇ ਐਸ.ਐਮ.ਐਸ. ਰਾਹੀਂ ਤਿੰਨ ਤਲਾਕ ਦੇਣ ਦੇ ਦੋਸ਼ ਹੇਠ ਉਸ ਦੇ ਸ਼ੌਹਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। 

ਸਬ-ਇੰਸਪੈਕਟਰ ਮਨੀਸ਼ਾ ਡਾਂਗੀ ਨੇ ਦੱਸਿਆ ਕਿ ਸ਼ਹਿਰ ਦੇ ਖਜਰਾਨਾ ਇਲਾਕੇ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਇਮਰਾਨ (32) ਖ਼ਿਲਾਫ਼ ਮੁਸਲਿਮ ਵੂਮੈਨ (ਪ੍ਰੋਟੈਕਸ਼ਨ ਆਫ਼ ਰਾਈਟਸ ਆਨ ਮੈਰਿਜ) ਐਕਟ 2019 ਅਤੇ ਭਾਰਤੀ ਦੰਡ ਵਿਧਾਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਉਸ ਨੇ ਦੱਸਿਆ ਕਿ ਮੁਲਜ਼ਮ ਰਾਜਸਥਾਨ ਦੇ ਅਜਮੇਰ ਦਾ ਰਹਿਣ ਵਾਲਾ ਹੈ। ਡਾਂਗੀ ਨੇ ਦੱਸਿਆ ਕਿ ਪੀੜਤ ਔਰਤ ਨੇ ਇਮਰਾਨ ਨਾਲ ਤੀਜਾ ਵਿਆਹ ਕੀਤਾ ਸੀ ਅਤੇ ਪਿਛਲੇ ਦੋ ਵਿਆਹਾਂ ਤੋਂ ਉਸ ਦੇ ਤਿੰਨ ਬੱਚੇ ਹਨ, ਜਦੋਂ ਕਿ ਇਮਰਾਨ ਇੰਦੌਰ ਦੀ ਰਹਿਣ ਵਾਲੀ ਔਰਤ ਤੋਂ ਇਲਾਵਾ ਤਿੰਨ ਹੋਰ ਔਰਤਾਂ ਨਾਲ ਵੀ ਕਥਿਤ ਤੌਰ 'ਤੇ ਵਿਆਹ ਕਰਵਾ ਚੁੱਕਿਆ ਹੈ। 

ਸਬ-ਇੰਸਪੈਕਟਰ ਨੇ ਦੱਸਿਆ ਕਿ ਇੰਦੌਰ ਦੀ ਰਹਿਣ ਵਾਲੀ ਔਰਤ ਦਾ ਇਮਰਾਨ ਨਾਲ ਸੰਪਰਕ ਵਿਆਹ ਸੰਬੰਧੀ ਇੱਕ ਵੈੱਬਸਾਈਟ ਰਾਹੀਂ ਹੋਇਆ ਸੀ। ਉਸ ਨੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਮਰਾਨ ਨੇ ਇਸ ਔਰਤ ਨਾਲ ਆਪਣੇ ਵਿਆਹੇ ਹੋਣ ਦੀ ਗੱਲ ਨੂੰ ਛੁਪਾ ਕੇ ਵਿਆਹ ਕਰਵਾਇਆ ਸੀ, ਅਤੇ ਉਸ ਨੂੰ ਇਹ ਵੀ ਝਾਂਸਾ ਦਿੱਤਾ ਸੀ ਕਿ ਉਹ ਪਿਛਲੇ ਵਿਆਹਾਂ ਤੋਂ ਉਸ ਦੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਚੁੱਕੇਗਾ।

ਡਾਂਗੀ ਅਨੁਸਾਰ ਜਦੋਂ ਔਰਤ ਨੂੰ ਇਮਰਾਨ ਦੇ ਪਿਛਲੇ ਵਿਆਹਾਂ ਬਾਰੇ ਪਤਾ ਲੱਗਾ ਤਾਂ ਉਸ ਨੇ ਮੁਲਜ਼ਮ 'ਤੇ ਸਖ਼ਤ ਇਤਰਾਜ਼ ਕੀਤਾ ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ।

ਉਨ੍ਹਾਂ ਨੇ ਕਿਹਾ ਕਿ ਔਰਤ ਦੇ ਪਤੀ ਇਮਰਾਨ ਨੇ ਦੋਵਾਂ ਵਿਚਕਾਰ ਵਿਆਹੁਤਾ ਰਿਸ਼ਤੇ ਨੂੰ ਤੁਰੰਤ ਖ਼ਤਮ ਕਰਨ ਦੇ ਇਰਾਦੇ ਨਾਲ ਕਥਿਤ ਤੌਰ 'ਤੇ ਉਸ ਨੂੰ ਫ਼ੋਨ ਕਾਲਾਂ ਅਤੇ ਐਸ.ਐਮ.ਐਸ. ਰਾਹੀਂ 'ਤਲਾਕ, ਤਲਾਕ, ਤਲਾਕ' ਕਿਹਾ। 

ਸਬ-ਇੰਸਪੈਕਟਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਿਲਹਾਲ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਜ਼ਿਕਰਯੋਗ ਹੈ ਕਿ ਮੁਸਲਿਮ ਵੂਮੈਨ (ਪ੍ਰੋਟੈਕਸ਼ਨ ਆਫ਼ ਰਾਈਟਸ ਆਨ ਮੈਰਿਜ) ਐਕਟ 2019 ਤਿੰਨ ਵਾਰ ਤਲਾਕ ਬੋਲ ਕੇ ਵਿਆਹੁਤਾ ਸੰਬੰਧ ਖ਼ਤਮ ਕਰਨ ਦੀ ਪ੍ਰਥਾ 'ਤੇ ਰੋਕ ਲਗਾਉਂਦਾ ਹੈ। ਕਾਨੂੰਨ ਵਿੱਚ ਅਪਰਾਧੀ ਲਈ ਤਿੰਨ ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement