ਪ੍ਰੇਮ ਸੰਬੰਧਾਂ 'ਚ ਅੰਨ੍ਹੀ ਹੋਈ ਮਾਂ ਨੇ ਮਾਰ ਦਿੱਤੀ 3 ਸਾਲ ਦੀ ਮਾਸੂਮ ਬੱਚੀ 
Published : Jan 19, 2023, 9:16 pm IST
Updated : Jan 19, 2023, 9:16 pm IST
SHARE ARTICLE
Representative Image
Representative Image

ਚਲਾਕੀ ਨਾਲ ਲਾਸ਼ ਸੁੱਟਣ ਦੀ ਕੀਤੀ ਕੋਸ਼ਿਸ਼, ਪਰ ਚੋਰੀ ਫ਼ੜੀ ਗਈ 

 

ਜੈਪੁਰ - ਰਾਜਸਥਾਨ ਦੇ ਗੰਗਾਨਗਰ ਸ਼ਹਿਰ ਦੀ ਪੁਲਿਸ ਨੇ ਤਿੰਨ ਸਾਲ ਦੀ ਬੱਚੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਚੱਲਦੀ ਰੇਲਗੱਡੀ ਤੋਂ ਸੁੱਟਣ ਦੇ ਦੋਸ਼ ਵਿੱਚ ਇੱਕ ਵਿਆਹੁਤਾ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਹਿੰਦੂਮਲਕੋਟ ਥਾਣਾ ਖੇਤਰ 'ਚ ਰੇਲਵੇ ਟ੍ਰੈਕ ਤੋਂ ਬੱਚੀ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਲੜਕੀ ਦੀ ਪਹਿਚਾਣ ਕਰਕੇ ਉਸ ਦੀ ਮਾਂ ਸੁਨੀਤਾ ਦਾ ਪਤਾ ਲਗਾ ਲਿਆ ਹੈ। ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਔਰਤ ਨੇ ਬੱਚੇ ਦੇ ਕਤਲ ਦੀ ਗੱਲ ਕਬੂਲੀ ਹੈ।

ਪੁਲਿਸ ਮੁਤਾਬਕ ਪੰਜ ਬੱਚਿਆਂ ਦੀ ਮਾਂ ਸੁਨੀਤਾ ਆਪਣੇ ਪ੍ਰੇਮੀ ਸੰਨੀ ਉਰਫ਼ ਮਾਲਟਾ ਨਾਲ ਸ਼ਾਸਤਰੀ ਨਗਰ ਇਲਾਕੇ 'ਚ ਰਹਿੰਦੀ ਸੀ। ਪੁਲਿਸ ਅਨੁਸਾਰ ਉਸ ਦੇ ਤਿੰਨ ਬੱਚੇ ਉਸ ਦੇ ਪਤੀ ਨਾਲ ਰਹਿੰਦੇ ਸਨ ਜਦਕਿ ਚਾਰ ਤੇ ਤਿੰਨ ਸਾਲ ਦੀਆਂ ਦੋ ਕੁੜੀਆਂ ਉਸ ਨਾਲ ਰਹਿੰਦੀਆਂ ਸਨ।

ਪੁਲਿਸ ਅਨੁਸਾਰ 16-17 ਜਨਵਰੀ ਦੀ ਰਾਤ ਨੂੰ ਸੁਨੀਤਾ ਨੇ ਆਪਣੀ ਤਿੰਨ ਸਾਲਾ ਬੱਚੀ ਕਿਰਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਸੁਨੀਤਾ ਨੇ ਆਪਣੇ ਪ੍ਰੇਮੀ ਸੰਨੀ ਦੀ ਮਦਦ ਨਾਲ ਬੱਚੇ ਦੀ ਲਾਸ਼ ਨੂੰ ਚਾਦਰ 'ਚ ਲਪੇਟਿਆ ਅਤੇ ਉਸੇ ਰਾਤ ਰੇਲਗੱਡੀ 'ਚ ਚੜ੍ਹਨ ਲਈ ਗੰਗਾਨਗਰ ਰੇਲਵੇ ਸਟੇਸ਼ਨ ਗਈ।

ਗੰਗਾਨਗਰ ਦੇ ਪੁਲਿਸ ਸੁਪਰਡੈਂਟ ਆਨੰਦ ਸ਼ਰਮਾ ਨੇ ਦੱਸਿਆ, ''ਔਰਤ ਅਤੇ ਉਸ ਦਾ ਪ੍ਰੇਮੀ ਸਵੇਰੇ 6.10 ਵਜੇ ਟਰੇਨ 'ਚ ਸਵਾਰ ਹੋਏ। ਜਦੋਂ ਟਰੇਨ ਸਵੇਰੇ 6.45 ਤੋਂ 7 ਵਜੇ ਦੇ ਵਿਚਕਾਰ ਫਤੂਹੀ ਰੇਲਵੇ ਸਟੇਸ਼ਨ ਤੋਂ ਪਹਿਲਾਂ ਨਦੀ ਦੇ ਪੁਲ 'ਤੇ ਪਹੁੰਚੀ ਤਾਂ ਉਨ੍ਹਾਂ ਨੇ ਲੜਕੀ ਦੀ ਲਾਸ਼ ਨੂੰ ਚੱਲਦੀ ਰੇਲਗੱਡੀ 'ਚੋਂ ਸੁੱਟ ਦਿੱਤਾ। ਉਹ ਲਾਸ਼ ਨੂੰ ਨਹਿਰ 'ਚ ਸੁੱਟਣਾ ਚਾਹੁੰਦੇ ਸਨ ਪਰ ਲਾਸ਼ ਰੇਲਵੇ ਟਰੈਕ ਕੋਲ ਡਿੱਗ ਗਈ।"

ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਦੋਵੇਂ ਅਬੋਹਰ ਰੇਲਵੇ ਸਟੇਸ਼ਨ 'ਤੇ ਚਲੇ ਗਏ ਜਿੱਥੋਂ ਉਹ ਦੂਜੀ ਰੇਲਗੱਡੀ ਰਾਹੀਂ ਵਾਪਸ ਗੰਗਾਨਗਰ ਆ ਗਏ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement