
ਇਸ ਸਬੰਧੀ ਭਾਜਪਾ ਵਲੋਂ ਇਕ ਵੀਡੀਉ ਵੀ ਸਾਂਝੀ ਕੀਤੀ ਗਈ ਹੈ।
PM Narendra Modi: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਜ਼ਰੂਰੀ ਰਸਮਾਂ ਦੀ ਪਾਲਣਾ ਕਰ ਰਹੇ ਹਨ। 22 ਜਨਵਰੀ ਨੂੰ ਮੰਦਰ ਦਾ ਉਦਘਾਟਨ ਅਤੇ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜਨਵਰੀ ਨੂੰ ਮੁੱਖ ਮੇਜ਼ਬਾਨ ਵਜੋਂ ਸ਼੍ਰੀ ਰਾਮ ਲੱਲਾ ਦੀ ਮੂਰਤੀ ਦਾ ਉਦਘਾਟਨ ਕਰਨਗੇ। ਇਸ ਰਸਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ 11 ਦਿਨਾਂ ਦਾ ਵਰਤ ਰੱਖਿਆ ਹੈ। ਵਰਤ ਦੇ ਤਹਿਤ ਮੋਦੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਨ।
ਇਸ ਸਬੰਧੀ ਭਾਜਪਾ ਵਲੋਂ ਇਕ ਵੀਡੀਉ ਵੀ ਸਾਂਝੀ ਕੀਤੀ ਗਈ ਹੈ। ਇਸ ਵਿਚ ਦਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ 8 ਦਿਨ ਤੋਂ ਅੰਨ ਨਹੀਂ ਖਾਧਾ ਹੈ ਅਤੇ ਨਾ ਹੀ ਪਾਣੀ ਪੀ ਰਹੇ ਹਨ। ਇਹ ਤਪੱਸਿਆ ਅਗਲੇ 3 ਦਿਨ ਵੀ ਜਾਰੀ ਰਹੇਗੀ। ਇਸ ਦੌਰਾਨ ਉਹ ਦਿਨ ਵਿਚ ਦੋ ਵਾਰ ਸਿਰਫ਼ ਨਾਰੀਅਲ ਪਾਣੀ ਪੀ ਰਹੇ ਹਨ।
ਖ਼ਬਰਾਂ ਅਨੁਸਾਰ ਇਸ ਦੌਰਾਨ ਪ੍ਰਧਾਨ ਮੰਤਰੀ 8 ਦਿਨ ਤੋਂ ਜ਼ਮੀਨ ਉਤੇ ਸੌਂ ਰਹੇ ਹਨ। ਦੱਸ ਦੇਈਏ ਕਿ ਇਸ ਸਮੇਂ ਉੱਤਰੀ ਭਾਰਤ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਦੇ ਬਾਵਜੂਦ ਉਨ੍ਹਾਂ ਦੀ ਸਖ਼ਤ ਤਪੱਸਿਆ ਜਾਰੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਪਿਛਲੇ ਕੁੱਝ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਮੰਦਰਾਂ ਦਾ ਦੌਰਾ ਕਰ ਰਹੇ ਹਨ, ਜਿਨ੍ਹਾਂ ਵਿਚ ਨਾਸਿਕ ਵਿਚ ਰਾਮਕੁੰਡ ਅਤੇ ਸ਼੍ਰੀ ਕਾਲਾਰਾਮ ਮੰਦਰ ਸ਼ਾਮਲ ਹਨ; ਸੂਚੀ ਵਿਚ ਲੇਪਾਕਸ਼ੀ, ਪੁੱਟਪਰਥੀ, ਆਂਧਰਾ ਪ੍ਰਦੇਸ਼ ਵਿਚ ਵੀਰਭੱਦਰ ਮੰਦਰ ਸ਼ਾਮਲ ਹੈ; ਕੇਰਲ ਵਿਚ ਗੁਰੂਵਾਯੂਰ ਮੰਦਰ ਅਤੇ ਤ੍ਰਿਪਯਾਰ ਸ਼੍ਰੀ ਰਾਮਾਸਵਾਮੀ ਮੰਦਰ ਵੀ ਹਨ। ਇਸੇ ਤਰ੍ਹਾਂ ਉਹ ਅਗਲੇ ਦੋ ਦਿਨਾਂ ਵਿਚ ਤਾਮਿਲਨਾਡੂ ਵਿਚ ਅਜਿਹੇ ਹੋਰ ਮੰਦਰਾਂ ਦਾ ਦੌਰਾ ਕਰਨਗੇ। ਇਹ ਮੰਦਰ ਨਾ ਸਿਰਫ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਦਾ ਕੰਮ ਕਰਦੇ ਹਨ, ਸਗੋਂ ਇਨ੍ਹਾਂ ਦਾ ਭਗਵਾਨ ਰਾਮ ਨਾਲ ਵੀ ਡੂੰਘਾ ਸਬੰਧ ਹੈ।
ਜ਼ਿਕਰਯੋਗ ਹੈ ਕਿ 22 ਜਨਵਰੀ ਨੂੰ ਦੁਪਹਿਰ 12:30 ਵਜੇ ਅਯੁੱਧਿਆ ਦੇ ਰਾਮ ਮੰਦਰ 'ਚ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਜ਼ਬਾਨ ਵਜੋਂ ਸਾਰੀਆਂ ਰਸਮਾਂ ਨਿਭਾਉਣਗੇ। ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ 6000 ਦਿੱਗਜ ਆਗੂ ਹਿੱਸਾ ਲੈਣਗੇ। ਇਨ੍ਹਾਂ ਵਿਚ 4000 ਸਾਧੂ-ਸੰਤਾਂ ਵੀ ਸ਼ਾਮਲ ਹਨ।
(For more Punjabi news apart from PM Narendra Modi sleeping on floor, coconut water-only diet, stay tuned to Rozana Spokesman)