
ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਧਾਨ ਅਤੇ ਪੂਰਵ ਮੁੱਖ ਮੰਤਰੀ ਅਖਿਲੇਸ਼.........
ਲਖਨਊ: ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਧਾਨ ਅਤੇ ਪੂਰਵ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਦੇਸ਼ ਫੌਜ ਦੇ ਨਾਲ ਹੈ ਪੁਲਵਾਮਾ ਵਿਚ ਸ਼ਹੀਦ ਜਵਾਨਾਂ ਦੀ ਬਹਾਦਰੀ ਨੂੰ ਦੇਸ਼ ਸਲਾਮ ਕਰਦਾ ਹੈ। ਇਸ ਸੋਗ ਦੀ ਘੜੀ ਵਿਚ ਸਾਡੀ ਸਭ ਦੀ ਸੰਵੇਦਨਾ ਸ਼ਹੀਦਾਂ ਦੇ ਸੋਗ ਵਿਚ ਡੁੱਬੇ ਪਰਿਵਾਰਾਂ ਪ੍ਤੀ ਹੈ। ਸ਼ਹੀਦ ਪਰਿਵਾਰਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਹੋਣੀ ਚਾਹੀਦੀ ਹੈ। ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਮੁੱਦੇ ’ਤੇ ਸਭ ਦੀ ਇੱਕ ਹੀ ਰਾਏ ਹੈ। ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਘਟਨਾਵਾਂ ਅਜੇ ਵੀ ਰੁਕੀਆਂ ਨਹੀਂ ।
Akhilesh Yadav
ਸੀਮਾਵਾਂ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸਰਕਾਰ ਦੀ ਹੈ। ਅੱਜ ਇੱਥੇ ਪਾਰਟੀ ਹੈੱਡਕੁਆਰਟਰ ਦੇ ਰਾਮ ਮਨੋਹਰ ਲੋਹਿਆ ਐਡੀਟੋਰੀਅਮ ਵਿਚ ਸ਼ਹੀਦ ਜਵਾਨਾਂ ਦੀ ਯਾਦ ਵਿਚ ਦੋ ਮਿੰਟ ਚੁੱਪ ਰੱਖ ਕੇ ਸੋਗ ਵਿਚ ਡੁੱਬੇ ਪਰਿਵਾਰਾਂ ਦੇ ਪ੍ਤੀ ਸੰਵੇਦਨਾ ਵਿਅਕਤ ਕੀਤੀ ਗਈ। ਯਾਦਵ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਅਖਿਲੇਸ਼ ਯਾਦਵ ਤੋਂ ਅੱਜ ਬਲਵੰਤ ਸਿੰਘ ਰਾਮੂਵਾਲਿਆ ਦੀ ਅਗਵਾਈ ਵਿਚ ਆਏ ਸਿੱਖ ਪ੍ਤਿਨਿਧੀ ਮੰਡਲ ਅਤੇ ਅਮਿ੍ਤ ਰਾਜਪਾਲ ਦੀ ਅਗਵਾਈ ਵਿਚ ਸਿੰਧੀ ਸਮਾਜ ਦੇ ਪ੍ਤੀਨਿਧੀ ਮੰਡਲ ਨੇ ਵੀ ਭੇਂਟ ਕੀਤੀ।
ਉਹਨਾਂ ਨੇ ਮੌਜੂਦ ਜਨ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਜਪਾ ਵਲੋਂ ਸੁਚੇਤ ਰਹਿਣਾ ਚਾਹੀਦਾ ਹੈ। ਉਹ ਸ਼ਹੀਦਾਂ ਪ੍ਤੀ ਵੀ ਗੰਭੀਰ ਨਹੀਂ ਹੈ। ਉਹਨਾਂ ਵਿਚ ਕੋਈ ਸੰਵੇਦਨਾ ਨਹੀਂ ਹੈ।‘‘ਬੋਲੇ ਸੋ ਨਿਹਾਲ, ਸਤਿ ਸ਼ੀ੍ ਅਕਾਲ‘‘ ਦੇ ਜੈਕਾਰੇ ਨਾਲ ਸਿੱਖ ਸਮਾਜ ਨੇ ਕਿਹਾ ਕਿ ਅਖਿਲੇਸ਼ ਦਾ ਉਹ ਬਹੁਤ ਸਨਮਾਨ ਕਰਦੇ ਹਨ। ਉਹ ਸਾਰੇ ਸਮਾਜਵਾਦੀ ਪਾਰਟੀ ਨੂੰ ਆਪਣਾ ਸਮਰਥਨ ਦੇਣਗੇ ਕਿਉਂਕਿ ਇਸ ਦਲ ਨੇ ਟਾਡਾ ਕਨੂੰਨ ਦਾ ਵਿਰੋਧ ਕੀਤਾ ਸੀ। ਸਮਾਜਵਾਦੀ ਸਰਕਾਰ ਵਿਚ ਟਾਡਾ ਹਟਾਇਆ ਗਿਆ ਸੀ। ਲੰਗਰ ’ਤੇ ਜੀਐਸਟੀ ਭਾਜਪਾ ਨੇ ਲਗਾਇਆ, ਅਖਿਲੇਸ਼ ਨੇ ਇਸ ਦਾ ਵਿਰੋਧ ਕੀਤਾ।
Akhilesh Yadav
ਗੁਰੂ ਤੇਗ ਬਹਾਦਰ ਦੀ ਸ਼ਹਾਦਤ ਉੱਤੇ ਸਮਾਜਵਾਦੀ ਸਰਕਾਰ ਨੇ ਛੁੱਟੀ ਦਿੱਤੀ ਸੀ ਅਤੇ ਸੜਕ ਦੇਣ ਦਾ ਵਾਅਦਾ ਵੀ ਪੂਰਾ ਕਰਨ ਦਾ ਕੰਮ ਅਖਿਲੇਸ਼ ਜੀ ਨੇ ਕੀਤਾ ਹੈ। ਅਖਿਲੇਸ਼ ਯਾਦਵ ਨੇ ਕਿਹਾ ਕਿ ਸਿੱਖ ਸਮਾਜ ਦਾ ਤਿਆਗ, ਕੁਰਬਾਨੀ ਅਤੇ ਜੋਖਮ ਚੁੱਕਣ ਦਾ ਸਾਹਸ ਸਿੱਖਾਂ ਦਾ ਰਿਹਾ ਹੈ। ਸਿੱਖ ਸਮਾਜ ਦਾ ਬਹਾਦਰੀ ਦਾ ਇਤਹਾਸ ਹਨ। ਖੇਤਾਂ ਤੋਂ ਸੀਮਾ ਤੱਕ ਸਿੱਖ ਜਵਾਨ ਮੁੜ੍ਹ੍ਕਾ ਰੋੜ੍ਹ੍ਦੇ ਹਨ। ਦੁਨੀਆਂ ਵਿਚ ਸਿੱਖ ਸਮਾਜ ਦੇ ਕਾਰਨ ਭਾਰਤ ਦਾ ਸਨਮਾਨ ਵਧਿਆ ਹੈ। ਉਹਨਾਂ ਨੇ ਕਿਹਾ ਕਿ ਇੱਕ ਦੂਜੇ ਉੱਤੇ ਭਰੋਸਾ ਕਰੋ। ਤੁਸੀਂ ਸਹਿਯੋਗ ਕਰੋ, ਅਸੀਂ ਪੱਕੇ ਇਰਾਦੇ ਤੋਂ ਤੁਹਾਡੇ ਨਾਲ ਹਾਂ ਅਤੇ ਹਮੇਸ਼ਾ ਰਹਾਂਗੇ।