
ਪ੍ਰਿਅੰਕਾ ਗਾਂਧੀ ਨੇ ਪਿਛਲੇ ਹਫਤੇ ਪਾਰਟੀ ਦੇ ਅਧਿਕਾਰੀਆਂ ਅਤੇ ਬੜੇ ਨੇਤਾਵਾਂ ਦੇ ਨਾਲ ਬੈਠ ਕੇ ਲੰਬੀ ਬੈਠਕ ਕੀਤੀ। ਇਸ ਵਿਚ ਉਸ ਨੇ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਕਿ...
ਲੋਕ ਸਭਾ ਚੌਣਾਂ 2019: ਪ੍ਰਿਅੰਕਾ ਗਾਂਧੀ ਨੇ ਪਿਛਲੇ ਹਫਤੇ ਪਾਰਟੀ ਦੇ ਅਧਿਕਾਰੀਆਂ ਅਤੇ ਬੜੇ ਨੇਤਾਵਾਂ ਦੇ ਨਾਲ ਬੈਠ ਕੇ ਲੰਬੀ ਬੈਠਕ ਕੀਤੀ। ਇਸ ਵਿਚ ਉਸ ਨੇ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਕਿ ਅਗਰ ਕੋਈ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਪਾਇਆ ਗਿਆ ਤਾਂ ਉਸ ਨੂੰ ਤੁਰੰਤ ਬਾਹਰ ਕਰ ਦਿੱਤਾ ਜਾਵੇਗਾ।
ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੂੰ ਦੁਬਾਰਾ ਜਾਗ ਲਗਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।
ਪਾਰਟੀ ਦੇ ਨੇਤਾ ਦਿਲੀ ਸਥਿਤ 24 ਅਕਬਰ ਰੋਡ ਦੀ ਬਜਾਏ ਸੂਬੇ ਵਿਚ ਬੂਥ ਪੱਧਰ ਤੇ ਸਰਗਰਮੀਆਂ ਨੂੰ ਜ਼ੋਰ ਦੇਣ ਵਿਚ ਜੁੱਟ ਗਏ ਹਨ। ਕਾਂਗਰਸ ਦੀ ਜਨਸਕੱਤਰ ‘ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੂਬੇ ਦੇ ਵਰਕਰਾਂ ਨੂੰ ਸਾਫ ਲਫਜ਼ਾਂ ਵਿਚ ਕਹਿ ਦਿੱਤਾ ਹੈ ਕਿ ਵਰਕਰ ਉਸ ਤੋਂ ਚਮਤਕਾਰ ਦੀ ਉਮੀਦ ਨਾਂ ਰੱਖਣ ਬਲਕਿ ਬੂਥ ਪੱਧਰ ਤੇ ਕਾਂਗਰਸ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕਰਨ।
ਖਬਰ ਏਜੰਸੀਆਂ ਮੁਤਾਬਿਕ ਸੋਮਵਾਰ ਨੂੰ ਬੂੰਦੇਲਖੰਡ ਦੇ ਵਰਕਰਾਂ ਨਾਲ ਬੈਠਕ ਵਿਚ ਪ੍ਰਿਅੰਕਾ ਨੇ ਕਿਹਾ, “ਮੈਂ ਕੋਈ ਚਮਤਕਾਰ ਨਹੀਂ ਕਰ ਸਕਦੀ”। ਜ਼ਿਕਰਯੋਗ ਹੈ ਕਿ ਯੂ.ਪੀ. ਦੇ ਬੂੰਦੇਲਖੰਡ ਖੇਤਰ ਵਿਚ 19 ਵਿਧਾਨ ਸਭਾ ਤੇ 4 ਲੋਕ ਸਭਾ ਸੀਟਾਂ ਹਨ। ਜਿਸ ਵਿਚ ਝਾਂਸੀ-ਲਲਿਤਪੁਰ,ਜਾਲੋਨ, ਬਾਂਦਰਾ, ਅਤੇ ਹਮੀਰਪੁਰ ਸ਼ਾਮਿਲ ਹਨ।
Priyanaka gandhi
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੀ ਭੈਣ ਪ੍ਰਿਅੰਕਾ ਗਾਂਧੀ ਨੂੰ ਉੱਤਰ-ਪ੍ਰਦੇਸ਼ ਦੀ ਜ਼ਮੀਨ ਤਿਆਰ ਕਰਨ ਦੀ ਜਿੰਮੇਵਾਰੀ ਦਿੱਤੀ ਹੈ। ਉੱਤਰ ਪ੍ਰਦੇਸ਼ ਦੀ ਭੂਗੋਲਿਕ ਸਥਿਤੀ ਨੂੰ ਦੇਖਦੇ ਹੋਏ ਪ੍ਰਿਅੰਕਾ ਨੂੰ ਪੂਰਬੀ ਤੇ ਗਵਾਲੀਅਰ ਤੋਂ ਸੰਸਦ ਜਯੋਤੀਰਾਦਿਤਿਆ ਸਿੰਧੀਆ ਨੂੰ ਪੱਛਮੀ ਉੱਤਰ-ਪ੍ਰਦੇਸ਼ ਦਾ ਇੰਚਾਰਜ ਨਿਯੁਕਤ ਕੀਤਾ ਗਿਆ।ਜਾਣਕਾਰੀ ਮੁਤਾਬਿਕ ਪ੍ਰਿਅੰਕਾ ਨੇ ਲਖਨਊ, ਉਨਾਵ, ਮੋਹਨਲਾਲਗੰਜ, ਰਾਏ-ਬਰੇਲੀ, ਪ੍ਰਤਾਪਗੜ੍ਹ, ਅੰਬੇਦਕਰ ਨਗਰ, ਸੀਤਾਪੁਰ, ਕੌਸ਼ੰਬੀ, ਫਤਿਹਪੁਰ, ਬਹਰਾਇਚ, ਫੂਲਪੁਰ, ਅਤੇ ਅਯੋਧਿਆ ਲੋਕਸਭਾ ਖੇਤਰ ਦੇ ਵਰਕਰਾਂ ਨਾਲ 16 ਘੰਟੇ ਦੀ ਬੈਠਕ ਕੀਤੀ।
ਕਾਂਗਰਸ ਯੂ.ਪੀ. ਵਿਚ ਆਪਣੀ ਜੜ੍ਹ ਜਮਾਣ ਲਈ ਰਣਨੀਤੀ ਸਮਝੋਤੇ ਕਰ ਰਹੀ ਹੈ। ਇਸ ਕੰਮ ਵਿਚ ਉਹ ਛੋਟੇ ਛੋਟੇ ਦਲਾਂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਇਸ ਦਾ ਹੀ ਨਤੀਜਾ ਹੈ ਕਿ ਪ੍ਰਿਅੰਕਾ ਨੇ ਬਤੌਰ ਇੰਚਾਰਜ ਮਹਾਨ ਦਲ ਨਾਲ ਗਠਬੰਧਨ ਕਰ ਲਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਹ ਸਾਫ ਕਹਿ ਦਿੱਤਾ ਹੈ ਕਿ ਪ੍ਰਿਅੰਕਾ ਦਾ ਯੂ.ਪੀ. ਆਗਮਨ ਸਿਰਫ ਲੋਕ ਸਭਾ ਚੌਣਾਂ ਲਈ ਨਹੀਂ ਬਲਕਿ ਪਾਰਟੀ ਦਾ ਅਸਲੀ ਟਾਰਗੇਟ ਅਗਾਮੀ ਵਿਧਾਨਸਭਾ ਚੌਣਾਂ ਹੈ। ਇਸ ਵਿਚ ਕਾਂਗਰਸ ਲੋਕਸਭਾ ਦੇ ਨਾਲ ਨਾਲ ਉੱਤਰ ਪ੍ਰਦੇਸ਼ ਦੀਆਂ ਅਗਾਮੀ ਵਿਧਾਨ ਸਭਾ ਚੌਣਾਂ ਨੂੰ ਦੇਖਦੇ ਹੋਏ ਬੂਥ ਪੱਧਰ ਤੇ ਕੰਮ ਕਰ ਰਹੀ ਹੈ।