ਪ੍ਰਿਅੰਕਾ ਗਾਂਧੀ ਲਈ ਬਣਿਆ ਨਵਾਂ ਮੀਡੀਆ ਹਾਲ, ਛੇਤੀ ਹੀ ਕਰੇਗੀ ਉਦਘਾਟਨ
Published : Feb 2, 2019, 3:19 pm IST
Updated : Feb 2, 2019, 3:19 pm IST
SHARE ARTICLE
Priyanka Gandhi
Priyanka Gandhi

ਪ੍ਰਿਅੰਕਾ ਗਾਂਧੀ ਨੂੰ ਹਾਲ ਹੀ ਵਿਚ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਅਤੇ ਪੂਰਬੀ ਯੂਪੀ ਦੀ ਇੰਚਾਰਜ....

ਨਵੀਂ ਦਿੱਲੀ : ਪ੍ਰਿਅੰਕਾ ਗਾਂਧੀ ਨੂੰ ਹਾਲ ਹੀ ਵਿਚ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਅਤੇ ਪੂਰਬੀ ਯੂਪੀ ਦੀ ਇੰਚਾਰਜ ਬਣਾਈ ਗਈ ਹੈ। ਪਰ ਹੁਣ ਉਹ ਅਪਣੇ ਧੀ ਦਾ ਇਲਾਜ ਕਰਵਾਉਣ ਲਈ ਵਿਦੇਸ਼ ਵਿਚ ਹੈ। ਹੁਣ ਉਨ੍ਹਾਂ ਦੇ  ਅਮਰੀਕਾ ਤੋਂ ਮੁੜ ਕੇ ਕੰਮਧੰਦਾ ਸੰਭਾਲਣ ਅਤੇ ਲਖਨਊ ਦੌਰੇ ਦੀ ਤਾਰੀਖ ਤੈਅ ਹੋਈ ਹੈ। ਪਰ ਪ੍ਰਿਅੰਕਾ ਦੇ ਹੱਥੋਂ ਇਕ ਉਦਘਾਟਨ ਦਾ ਪ੍ਰੋਗਰਾਮ ਤੈਅ ਹੋ ਗਿਆ ਹੈ। ਹਾਲਾਂਕਿ ਇਸ ਦੀ ਤਾਰੀਖ ਵੀ ਪ੍ਰਿਅੰਕਾ ਗਾਂਧੀ ਦੇ ਦੇਸ਼ ਮੁੜਨ ਤੋਂ ਬਾਅਦ ਹੀ ਤੈਅ ਹੋਵੇਗੀ।

Priyanka GandhiPriyanka Gandhi

ਦਰਅਸਲ ਪ੍ਰਿਅੰਕਾ ਨੂੰ ਨਵੀਂ ਜ਼ਿੰਮੇਦਾਰੀ ਮਿਲਣ ਤੋਂ ਪਹਿਲਾਂ ਹੀ ਲਖਨਊ ਵਿਚ ਪ੍ਰਦੇਸ਼ ਕਾਂਗਰਸ ਦਫ਼ਤਰ ਦੀ ਮੁਰੰਮਤ ਅਤੇ ਰੰਗ ਰੋਗਨ ਦਾ ਕੰਮ ਜੋਰਾਂ ਉਤੇ ਹੋ ਰਿਹਾ ਸੀ ਅਤੇ ਨਾਲ ਹੀ ਮੀਡੀਆ ਲਈ ਜਾਂ ਫਿਰ ਛੋਟੇ ਮੋਟੇ ਸੰਮੇਲਨ ਲਈ ਇਕ ਨਵੇਂ ਵਿਸ਼ੇਸ਼ ਹਾਲ ਦਾ ਉਸਾਰੀ ਵੀ ਕੀਤੀ ਗਈ ਹੈ। ਹਾਲ ਦਾ ਕੰਮ ਕਾਫ਼ੀ ਹੱਦ ਤੱਕ ਪੂਰਾ ਹੋ ਗਿਆ ਹੈ ਪਰ ਹੁਣ ਅੰਦਰ ਦੀ ਫਿਨਿਸ਼ਿੰਗ ਬਾਕੀ ਹੈ। ਉਸ ਨੂੰ ਵੀ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ। ਇਸ ਨਵੇਂ ਹਾਲ ਵਿਚ ਲੱਗ-ਭੱਗ 300 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ।

Priyanka GandhiPriyanka Gandhi

ਹਾਲ ਵਿਚ ਇਕ ਨਵਾਂ ਸਟੇਜ ਵੀ ਬਣਾਇਆ ਗਿਆ ਹੈ ਅਤੇ ਨਾਲ ਹੀ ਮੀਡੀਆ ਲਈ ਵੱਖ ਤੋਂ ਇਕ ਪਲੇਟਫਾਰਮ ਬਣਾਇਆ ਗਿਆ ਹੈ। ਇਸ ਹਾਲ ਵਿਚ ਚਾਰ ਐਗਜਿਟ ਗੇਟ ਵੀ ਬਣਾਏ ਗਏ ਹਨ। ਯੂਪੀ ਚੋਣ ਵਿਚ ਮੀਡੀਆ ਅਤੇ ਕਰਮਚਾਰੀਆਂ ਦੀ ਭੂਮਿਕਾ ਦਾ ਕਾਂਗਰਸ ਅਤੇ ਪ੍ਰਿਅੰਕਾ ਨੂੰ ਪੂਰਾ ਅਹਿਸਾਸ ਹੈ ਅਤੇ ਨਾਲ ਹੀ ਲੋਕਸਭਾ ਤੋਂ ਲੈ ਕੇ ਯੂਪੀ ਵਿਧਾਨਸਭਾ ਤੱਕ ਪ੍ਰਿਅੰਕਾ ਕਾਫ਼ੀ ਸਮਾਂ ਲਖਨਊ ਵਿਚ ਹੀ ਰਹਿਣ ਵਾਲੀ ਹੈ।

ਅਜਿਹੇ ਵਿਚ ਪ੍ਰੈਸ ਕਾਂਨਫਰੰਸ ਲਈ ਵਾਰ- ਵਾਰ ਕਿਸੇ ਹੋਟਲ ਦੀ ਬੁਕਿੰਗ ਤੋਂ ਚੰਗਾ ਅਪਣੇ ਆਪ ਦਾ ਹਾਲ ਤਿਆਰ ਕਰਵਾਉਣਾ ਪਾਰਟੀ ਨੇ ਚੰਗਾ ਸਮਝਿਆ। ਹੁਣ ਜਲਦੀ ਹੀ ਤਿਆਰ ਹੋ ਰਹੇ ਇਸ ਹਾਲ ਨੂੰ ਪ੍ਰਿਅੰਕਾ ਦੇ ਲਖਨਊ ਆਉਣ ਦਾ ਇੰਤਜ਼ਾਰ ਹੈ। ਜੋ ਇਸ ਦਾ ਉਦਘਾਟਨ ਕਰੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement