
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਰਹੇ ਮੌਜੂਦ
ਨਵੀਂ ਦਿੱਲੀ: ਬਾਬਾ ਰਾਮਦੇਵ ਨੇ ਅੱਜ ਦਿੱਲੀ ਵਿਖੇ ਪਤੰਜਲੀ ਵੱਲੋਂ ਤਿਆਰ ਕੀਤੀ ਗਈ ਕੋਰੋਨਾ ਵਾਇਰਸ ਦੀ ਆਯੁਰਵੈਦਿਕ ਦਵਾਈ ਲਾਂਚ ਕੀਤੀ ਹੈ। ਉਹਨਾਂ ਨੇ ਇਸ ਸਬੰਧੀ ਰਿਸਰਚ ਪੇਪਰ ਵੀ ਜਾਰੀ ਕੀਤੇ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਸ਼ਾਮਲ ਸਨ।
Ramdev releases medicine for COVID19 by Patanjali
ਰਾਮਦੇਵ ਨੇ ਕਿਹਾ ਕਿ ਲੋਕਾਂ ਦੇ ਮਨਾਂ ਵਿਚ ਆਯੁਰਵੈਦ ਸਬੰਧੀ ਖੋਜ ਨੂੰ ਲੈ ਕੇ ਸ਼ੰਕਾ ਬਣੀ ਰਹਿੰਦੀ ਹੈ ਪਰ ਅਸੀਂ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਖੋਜ ਅਤੇ ਸਬੂਤ ਦੇ ਅਧਾਰ ‘ਤੇ ਹੀ ਦਵਾਈ ਤਿਆਰ ਕੀਤੀ ਹੈ। ਉਹਨਾਂ ਕਿਹਾ ਕਿ ਇਸ ਦੇ ਲਈ ਅਧੁਨਿਕ ਮੈਡੀਕਲ ਵਿਗਿਆਨ ਦੇ ਨਿਯਮਾਂ ਦਾ ਪਾਲਣ ਕੀਤਾ ਗਿਆ ਹੈ।
Baba Ramdev
ਪਹਿਲਾਂ ਜਦੋਂ ਦਵਾਈ ਤਿਆਰ ਕੀਤੀ ਗਈ ਸੀ ਤਾਂ ਉਸ ‘ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਸਨ। ਦੱਸ ਦਈਏ ਕਿ ਪਤੰਜਲੀ ਆਯੁਰਵੈਦ ਨੇ ਪਿਛਲੇ ਦਿਨੀਂ ਕੋਰੋਨਾ ਵਾਇਰਸ ਦੀ ਦਵਾਈ ਲਾਂਚ ਕਰਨ ਦਾ ਦਾਅਵਾ ਕੀਤਾ ਸੀ, ਜਿਸ ਦਾ ਨਾਂਅ ਕੋਰੋਨਿਲ ਰੱਖਿਆ ਗਿਆ ਸੀ।
Ramdev releases medicine for COVID19 by Patanjali
ਸਰਕਾਰ ਵੱਲੋਂ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਸਬੰਧੀ ਮਦਰਾਸ ਹਾਈਕੋਰਟ ਨੇ ਕੋਰੋਨਿਲ ਨੂੰ ਲੈ ਕੇ ਕੰਪਨੀ ‘ਤੇ 10 ਲੱਖ ਦਾ ਜ਼ੁਰਮਾਨਾ ਲਗਾਇਆ ਸੀ। ਇਸ ਤੋਂ ਇਲਾਵਾ ਹਾਈਕੋਰਟ ਨੇ ਕੋਰੋਨਿਲ ਸ਼ਬਦ ਦੀ ਵਰਤੋਂ ਨਾ ਕਰਨ ਦਾ ਆਦੇਸ਼ ਵੀ ਦਿੱਤਾ ਸੀ।