ਹਾਈਕੋਰਟ ਦੀ ਮੀਡੀਆ ਨੂੰ ਹਦਾਇਤ, ਟੂਲਕਿੱਟ ਮਾਮਲੇ ਵਿਚ ਅਣਅਧਿਕਾਰਤ ਕਵਰੇਜ਼ 'ਤੇ ਲਾਈ ਰੋਕ
Published : Feb 19, 2021, 3:35 pm IST
Updated : Feb 19, 2021, 3:35 pm IST
SHARE ARTICLE
High Court
High Court

ਮੀਡੀਆ ਹਾਊਸਜ਼ ਨੂੰ  ਮਾਮਲੇ ਦੀ ਜਾਂਚ ਬਾਰੇ ਲੀਕ ਹੋਈ ਜਾਣਕਾਰੀ ਪ੍ਰਕਾਸ਼ਿਤ  ਨਾ ਕਰਨ ਦੀ ਹਦਾਇਤ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਮੀਡੀਆ ਵਲੋਂ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਚੱਲ ਰਹੀ ਜਾਂਚ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕਰਨ 'ਤੇ ਇਤਰਾਜ਼ ਜਾਹਰ ਕਰਦਿਆਂ ਜਾਂਚ ਬਾਰੇ ਲੀਕ ਹੋਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨੂੰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਨਾ ਕਰਨ ਲਈ ਕਿਹਾ ਹੈ। ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਵਿਰੁੱਧ ਐਫ਼ਆਈਆਰ ਦੀ ਜਾਂਚ ਦੀ ਕਵਰੇਜ ਨੂੰ ਮੀਡੀਆ ਨੇ ਕੁਝ ‘ਸਨਸਨੀਖ਼ੇਜ਼ ਤੇ ਪੱਖਪਾਤੀ’ ਬਣਾ ਕੇ ਪੇਸ਼ ਕੀਤਾ ਹੈ।

 Delhi High CourtDelhi High Court

ਦਿਸ਼ਾ ਰਵੀ ਨੂੰ ਪੁਲਿਸ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਟੂਲਕਿੱਟ ਸ਼ੇਅਰ ਕਰਨ ਦੇ ਕਥਿਤ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਇਸ ਪੜਾਅ ਉੱਤੇ ਇਸ ਮਾਮਲੇ ਨਾਲ ਸਬੰਧਤ ਕੋਈ ਵੀ ਖ਼ਬਰ ਹਟਾਉਣ ਬਾਰੇ ਹੁਕਮ ਜਾਰੀ ਕਰਨ ਤੋਂ ਵੀ ਨਾਂਹ ਕਰ ਦਿਤੀ ਹੈ। ਜਸਟਿਸ ਪ੍ਰਤਿਭਾ ਐਮ. ਸਿੰਘ ਨੇ ਕਿਹਾ ਕਿ ਅਜਿਹੀਆਂ ਖ਼ਬਰਾਂ ਨੂੰ ਹਟਾਉਣ ਤੇ ਦਿੱਲੀ ਪੁਲਿਸ ਦੇ ਟਵੀਟਾਂ ਬਾਰੇ ਬਾਅਦ ’ਚ ਵਿਚਾਰ ਕੀਤਾ ਜਾਵੇਗਾ।

Disha RaviDisha Ravi

ਅਦਾਲਤ ਨੇ ਮੀਡੀਆ ਹਾਊਸਜ਼ ਨੂੰ ਇਸ ਮਾਮਲੇ ਦੀ ਜਾਂਚ ਬਾਰੇ ਲੀਕ ਹੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਨੂੰ ਕਿਸੇ ਵੀ ਹਾਲਤ ਵਿਚ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਨਾ ਕਰਨ ਦੀ ਹਦਾਇਤ ਦਿਤੀ ਹੈ। ਅਦਾਲਤ ਨੇ ਦਿੱਲੀ ਪੁਲਿਸ ਨੂੰ ਵੀ ਹਦਾਇਤ ਜਾਰੀ ਕੀਤੀ ਕਿ ਉਹ ਇੱਕ ਹਲਫ਼ੀਆ ਬਿਆਨ ਦੇਵੇ ਕਿ ਉਹ ਜਾਂਚ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਪ੍ਰੈੱਸ ਨੂੰ ਲੀਕ ਨਹੀਂ ਕਰੇਗੀ।

Delhi High CourtDelhi High Court

ਅਦਾਲਤ ਨੇ ਕਿਹਾ ਕਿ ਪੁਲਿਸ ਹੀ ਇਸ ਮਾਮਲੇ ’ਚ ਕਾਨੂੰਨ ਮੁਤਾਬਕ ਪ੍ਰੈੱਸ ਕਾਨਫ਼ਰੰਸਾਂ ਕਰੇਗੀ। ਅਦਾਲਤ ਨੇ ਮੀਡੀਆ ਹਾਊਸਜ਼ ਨੂੰ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਰੋਤਾਂ ਤੋਂ ਮਿਲੀ ਜਾਣਕਾਰੀ ਦੀ ਪਹਿਲਾਂ ਪੁਸ਼ਟੀ ਜ਼ਰੂਰ ਕਰ ਲੈਣੀ ਚਾਹੀਦੀ ਹੈ ਤੇ ਸਿਰਫ਼ ਪੁਸ਼ਟੀ ਹੋਈਆਂ ਖ਼ਬਰਾਂ ਹੀ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਨੀਆਂ ਚਾਹੀਦੀਆਂ ਹਨ। ਅਦਾਲਤ ਨੇ ਇਹ ਹਦਾਇਤਾਂ ਦਿਸ਼ਾ ਰਵੀ ਦੀ ਬੇਨਤੀ ਉੱਤੇ ਗ਼ੌਰ ਕਰਦਿਆਂ ਜਾਰੀ ਕੀਤੀਆਂ ਤੇ ਪੁਲਿਸ ਨੂੰ ਦਿਸ਼ਾ ਵਿਰੁੱਧ ਦਾਇਰ ਐੱਫ਼ਆਈਆਰ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਜੱਗ-ਜ਼ਾਹਿਰ ਨਾ ਕਰਨ ਦੀ ਹਦਾਇਤ ਕੀਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement