
ਭਾਜਪਾ ਵਿਧਾਇਕ ਸੁਰੇਂਦਰ ਨਾਰਾਇਣ ਸਿੰਘ ਦਾ ਵਿਵਾਦਤ ਬਿਆਨ...
ਨਵੀਂ ਦਿੱਲੀ : ਅਕਸਰ ਅਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਉਤਰ ਪ੍ਰਦੇਸ਼ ਦੇ ਬਲੀਆ ਤੋਂ ਭਾਜਪਾ ਵਿਧਾਇਕ ਸੁਰੇਂਦਰ ਨਰਾਇਣ ਸਿੰਘ ਨੇ ਹੁਣ ਫਿਰ ਇਕ ਅਜਿਹਾ ਬਿਆਨ ਦਿਤਾ ਹੈ। ਜਿਸ ਨਾਲ ਉਨ੍ਹਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ।
Mayawati
ਦਰਅਸਲ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਬਸਪਾ ਮੁਖੀ ਮਾਇਆਵਤੀ 'ਤੇ ਨਿੱਜੀ ਹਮਲਾ ਕਰਦਿਆਂ ਆਖਿਆ ਹੈ ਕਿ ਮਾਇਆਵਤੀ ਰੋਜ਼ ਫੇਸ਼ੀਅਲ ਕਰਵਾ ਕੇ, ਵਾਲ ਰੰਗ ਕੇ ਆਪਣੇ ਆਪ ਨੂੰ ਜਵਾਨ ਸਮਝਦੀ ਹੈ ਜਦਕਿ ਉਸ ਦੀ ਉਮਰ 60 ਸਾਲ ਦੀ ਹੋ ਗਈ ਹੈ।
Mayawati
ਦਸ ਦਈਏ ਕਿ ਕੁਝ ਦਿਨ ਪਹਿਲਾਂ ਬਸਪਾ ਮੁਖੀ ਮਾਇਆਵਤੀ ਨੇ ਪੀਐਮ ਮੋਦੀ ਦੀ 'ਚੌਕੀਦਾਰ' ਮੁਹਿੰਮ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਸਾਰੇ ਸ਼ੌਕ ਪੂਰੇ ਕਰਨ ਵਾਲੇ ਪ੍ਰਧਾਨ ਮੰਤਰੀ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ, ਸੁਰੇਂਦਰ ਸਿੰਘ ਨੇ ਮਾਇਆਵਤੀ ਦੇ ਇਸੇ ਬਿਆਨ ਦਾ ਜਵਾਬ ਦਿੰਦਿਆਂ ਉਕਤ ਬਿਆਨ ਦਿਤਾ ਹੈ।