ਸੱਤ ਦਹਾਕਿਆਂ ਤੋਂ ਲੋਕ ਸਭਾ ਵਿਚ ਚੁਣੀਆਂ ਜਾ ਰਹੀਆਂ ਹਨ ਸਿਰਫ 12 ਔਰਤਾਂ 
Published : Mar 19, 2019, 1:49 pm IST
Updated : Mar 19, 2019, 5:18 pm IST
SHARE ARTICLE
Seven decades have been selected in LS only 12 women
Seven decades have been selected in LS only 12 women

ਕਾਂਗਰਸ ਦੀ ਸੁਭੱਦਰਾ ਜੋਸ਼ੀ ਰਾਜ ਦੀ ਪਹਿਲੀ ਔਰਤ ਸੰਸਦੀ ਸੀ, ਜੋ ਕਿ 1952 ਵਿਚ ਕਰਨਾਲ ਤੋਂ ਚੁਣੀ ਗਈ।

ਨਵੀਂ ਦਿੱਲੀ:ਪਿਛਲੇ 10 ਦਹਾਕਿਆਂ ਵਿਚ, 1951-52 ਵਿਚ ਆਮ ਚੋਣਾਂ ਦੀ ਸ਼ੁਰੂਆਤ ਤੋਂ ਬਾਅਦ, ਪੰਜਾਬ ਨੇ ਲੋਕ ਸਭਾ ਚੋਣਾਂ ਵਿਚ ਸਿਰਫ 12 ਔਰਤਾਂ ਨੂੰ ਸੰਸਦ ਦੇ ਰੂਪ ਵਿਚ ਭੇਜਿਆ ਹੈ। ਉਹਨਾਂ ਵਿਚੋਂ ਕਈ ਪਹਿਲਾਂ ਤੋਂ ਸਿਆਸਤ ਵਿਚ ਹਨ।  1951 ਤੋਂ ਹੁਣ ਤਕ ਸਿਰਫ 24 ਵਾਰ ਔਰਤਾਂ ਲੋਕ ਸਭਾ ਲਈ ਚੁਣੀਆਂ ਗਈਆਂ ਸਨ। ਤੀਸਰੀ, ਪੰਜਵੀਂ ਅਤੇ ਛੇਵੀਂ ਲੋਕ ਸਭਾ ਵਿਚ ਇਸ ਸਰਹੱਦੀ ਰਾਜ ਤੋਂ ਇਕ ਵੀ ਔਰਤ ਸੰਸਦ ਮੈਂਬਰ ਨਹੀਂ ਵੇਖੀ ਗਈ। 

2009-14 ਤੋਂ 15ਵੀਂ ਲੋਕ ਸਭਾ ਦੇ ਕਾਰਜਕਾਲ ਵਿਚ ਰਾਜ ਤੋਂ ਔਰਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ, ਜਦੋਂ ਚਾਰ ਔਰਤਾਂ ਸਾਂਸਦ ਚੁਣੀਆਂ ਗਈਆਂ ਸਨ। ਵਰਤਮਾਨ ਵਿਚ, ਰਾਜ ਵਿਚ 13 ਸੰਸਦੀ ਖੇਤਰ ਅਤੇ ਸਿਰਫ ਇਕ ਔਰਤ ਸਾਂਸਦ ਹੈ। ਕਾਂਗਰਸ ਦੀ ਸੁਭੱਦਰਾ ਜੋਸ਼ੀ ਰਾਜ ਦੀ ਪਹਿਲੀ ਔਰਤ ਸਾਂਸਦ ਸੀ, ਜੋ ਕਿ 1952 ਵਿਚ ਕਰਨਾਲ ਤੋਂ ਚੁਣੀ ਗਈ।

vcVoters

1957 ਵਿਚ ਉਹਨਾਂ ਅੰਬਾਲਾ ਤੋਂ ਚੋਣਾਂ ਲੜੀਆਂ। 1962 ਵਿਚ ਉਹਨਾਂ ਨੇ ਉਤਰ ਪ੍ਰਦੇਸ਼ ਵਿਚ ਅਟਲ ਬਿਹਾਰੀ ਨੂੰ ਵੀ ਹਰਾਇਆ ਸੀ। ਕਾਂਗਰਸ ਦੇ ਸੁਖਬੰਸ ਕੌਰ ਭਿੰਦਰ ਰਾਜ ਦੇ ਸਭ ਤੋਂ ਸਫਲ ਸੰਸਦ ਮੈਂਬਰ ਰਹੇ ਹਨ, ਜਿਹਨਾਂ ਨੂੰ 1980, 1985, 1989 1992 ਅਤੇ 1996 ਵਿਚ ਗੁਰਦਾਸਪੁਰ ਤੋਂ ਲਗਾਤਾਰ ਪੰਜ ਵਾਰ ਚੁਣਿਆ ਗਿਆ ਸੀ।

1998, 1999 ਅਤੇ 2004 ਵਿਚ ਭਾਜਪਾ ਦੇ ਸਿਆਸਤਦਾਨ ਅਭਿਨੇਤਾ ਵਿਨੋਦ ਖੰਨਾ ਨੂੰ ਤਿੰਨ ਵਾਰ ਹਰਾਇਆ ਸੀ। 1999, 2004, ਅਤੇ 2009 ਵਿਚ ਪਟਿਆਲਾ ਤੋਂ ਪਰਨੀਤ ਕੌਰ ਰਾਜ ਦੇ ਤਿੰਨ ਵਾਰ ਸੰਸਦ ਮੈਂਬਰ ਬਣੇ। 2 ਵਾਰ 1992 ਅਤੇ 1999 ਵਿਚ ਫਿਲੌਰ ਤੋਂ ਅਤੇ ਇਕ ਵਾਰ ਹੁਸ਼ਿਆਰਪੁਰ ਤੋਂ ਕਾਂਗਰਸ ਵੱਲੋਂ 2009 ਵਿਚ ਸੰਸਦੀ ਮੈਂਬਰ ਰਹੇ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement