
ਬੰਦੇ ਭਾਰਤ ‘ਮੇਕ ਇੰਨ ਇੰਡੀਆ’ ਤਹਿਤ ਬਣੀ ਸੇਮੀ ਬੂਲੇਟ ਟਰੇਨ ਹੈ ਜੋ ਕਿ ਨਵੀਂ ਦਿੱਲੀ ਤੋਂ ਵਾਰਾਣਸੀ ਦੇ ਵਿਚ ਚੱਲਦੀ ਹੈ।
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਤੇਜ਼ ਰਫ਼ਤਾਰ ਟਰੇਨ ‘ਟਰੇਨ-18’ ਯਾਨੀ ‘ਵੰਦੇ ਭਾਰਤ ਐਕਸਪ੍ਰੈਸ’ ਇਕ ਵਾਰ ਫਿਰ ਪੱਥਰਬਾਜ਼ੀ ਦਾ ਸ਼ਿਕਾਰ ਹੋਈ ਹੈ। ਇਸ ਵਾਰ ਹੋਈ ਪੱਥਰਬਾਜ਼ੀ ਵਿਚ ਟਰੇਨ ਦੀਆਂ 10 ਖਿੜਕੀਆਂ ਟੁੱਟ ਗਈਆਂ ਹਨ। ਇਹ ਘਟਨਾ ਯੂਪੀ ਦੇ ਬਦਾਯੂ ਜ਼ਿਲ੍ਹੇ ਦੇ ਸਿਰਸੌਲ ਪਿੰਡ ਵਿਚ ਹੋਈ ਹੈ। ਮਾਮਲੇ ਵਿਚ 3 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਦਸ ਦਈਏ ਕਿ 24 ਫਰਵਰੀ ਨੂੰ ਵੀ ਇਸ ਟਰੇਨ ‘ਤੇ ਪੱਥਰਬਾਜ਼ੀ ਹੋਈ ਸੀ। ਜਿਸ ਵਿਚ ਕੁਝ ਕੋਚਾਂ ਦੀਆਂ ਖਿੜਕੀਆਂ ਅਤੇ ਡਰਾਈਵਰ ਸਕਰੀਨ ਵੀ ਹਾਦਸਾਗ੍ਰਸਤ ਹੋ ਗਏ ਸੀ। ਉੱਤਰ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਨੇ ਦੱਸਿਆ ਕਿ ਵੰਦੇ ਭਾਰਤ ਟਰੇਨ ‘ਤੇ ਐਤਵਾਰ ਨੂੰ ਦੋ ਵਾਰ ਪੱਥਰ ਸੁੱਟੇ ਗਏ ‘ਤੇ ਉਸ ਵਿਚ 10 ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਘਟਨਾ ਵਿਚ ਕਿਸੇ ਯਾਤਰੀ ਜਾਂ ਰੇਲਵੇ ਕਰਮਚਾਰੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਇਸ ਤੋਂ ਪਹਿਲਾਂ ਵੀ 2 ਫਰਵਰੀ 2019 ਨੂੰ ਟਰਾਇਲ ਦੌਰਾਨ ਇਸ ਟਰੇਨ ‘ਤੇ ਪੱਥਰਬਾਜ਼ੀ ਹੋਈ ਸੀ। ਪ੍ਰਧਾਨ ਮੰਤਰੀ ਨੇ 14 ਫਰਵਰੀ ਨੂੰ ਟਰੇਨ-18 ਨੂੰ ਦੇਸ਼ ਨੂੰ ਸਮਰਪਿਤ ਕੀਤਾ ਸੀ। ਬੰਦੇ ਭਾਰਤ ‘ਮੇਕ ਇੰਨ ਇੰਡੀਆ’ ਤਹਿਤ ਬਣੀ ਸੇਮੀ ਬੂਲੇਟ ਟਰੇਨ ਹੈ ਜੋ ਕਿ ਨਵੀਂ ਦਿੱਲੀ ਤੋਂ ਵਾਰਾਣਸੀ ਦੇ ਵਿਚ ਚੱਲਦੀ ਹੈ।