ਨਿਰਭਯਾ ਕੇਸ- ਦੋਸ਼ੀਆਂ ਨੂੰ ਫਾਂਸੀ ਹੋਣ ਦੀ ਖੁਸ਼ੀ ਵਿਚ Free ਸਫ਼ਰ ਕਰਵਾਏਗਾ ਇਹ ਵਿਅਕਤੀ
Published : Mar 19, 2020, 7:10 pm IST
Updated : Mar 30, 2020, 11:05 am IST
SHARE ARTICLE
File Photo
File Photo

ਅਦਾਲਤ ਨੇ 20 ਮਾਰਚ 2020 ਨੂੰ ਦਿੱਲੀ ਵਿੱਚ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਈ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇ ਫੈਸਲੇ ਨੂੰ ਕਾਇਮ ਰੱਖਿਆ ਹੈ। ਪਿਛਲੇ ਕਈ ਮਹੀਨਿਆਂ

ਨਵੀਂ ਦਿੱਲੀ- ਅਦਾਲਤ ਨੇ 20 ਮਾਰਚ 2020 ਨੂੰ ਦਿੱਲੀ ਵਿੱਚ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਈ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇ ਫੈਸਲੇ ਨੂੰ ਕਾਇਮ ਰੱਖਿਆ ਹੈ। ਪਿਛਲੇ ਕਈ ਮਹੀਨਿਆਂ ਤੋਂ, ਹਰ ਕੋਈ ਇਸ ਫਾਂਸੀ ਦੇ ਫੈਸਲੇ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਉਨ੍ਹਾਂ ਵਿਚੋਂ ਇਕ ਰਾਜਪਾਲ ਸੀ ਜੋ ਹਿਸਾਰ ਦੇ ਪਿੰਡ ਆਰੀਆਨਗਰ ਦਾ ਵਸਨੀਕ ਸੀ। 

Nirbhaya Case Nirbhaya Case

ਜਿਸ ਨੂੰ ਨਾ ਸਿਰਫ਼ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਹੋਣ ਦਾ ਇੰਤਜ਼ਾਰ ਸੀ ਬਲਕਿ ਉਹ ਇਸ ਦਿਨ ਦਾ ਵੀ ਇੰਤਜ਼ਾਰ ਕਰ ਰਿਹਾ ਸੀ ਕਿ ਫਾਂਸੀ ਵਾਲੇ ਦਿਨ ਆਪਣੇ ਰਿਕਸ਼ੇ ਤੇ ਸਾਰਿਆਂ ਨੂੰ ਮੁਫ਼ਤ ਸਫ਼ਰ ਵੀ ਕਰਵਾਏਗਾ। ਇਸ ਦੇ ਲਈ ਉਸਨੇ ਆਪਣੀ ਆਟੋ ਰਿਕਸ਼ਾ 'ਤੇ ਬੈਨਰ ਵੀ ਲਗਾਇਆ ਹੈ। ਰਾਜਪਾਲ ਦਾ ਕਹਿਣਾ ਹੈ ਕਿ ਨਿਰਭਯਾ ਨਾਲ ਵਾਪਰੀ ਇਸ ਘਟਨਾ ਨੇ ਉਸ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ।

Nirbhaya CaseNirbhaya Case

ਉਸ ਸਮੇਂ ਤੋਂ, ਉਹ ਦੋਸ਼ੀਆਂ ਨੂੰ ਸਜ਼ਾ ਮਿਲਣ ਦਾ ਇੰਤਜ਼ਾਰ ਕਰ ਰਹੇ ਸਨ। ਆਖਰਕਾਰ, ਉਨ੍ਹਾਂ ਦਾ ਇੰਤਜ਼ਾਰ ਕੱਲ੍ਹ ਖ਼ਤਮ ਹੋਣ ਵਾਲਾ ਹੈ। ਸਿਰਫ ਇਹ ਹੀ ਨਹੀਂ, ਰਕਸ਼ਾ ਬੰਧਨ ਵਾਲੇ ਦਿਨ ਰਾਜਪਾਲ ਲੋਕਾਂ ਨੂੰ ਦਿਨ ਭਰ ਮੁਫਤ ਯਾਤਰਾ ਵੀ ਕਰਾਉਂਦਾ ਹੈ।  ਉਨ੍ਹਾਂ ਦਾ ਔਰਤਾਂ ਪ੍ਰਤੀ ਇੰਨਾ ਸਤਿਕਾਰ ਹੈ ਕਿ ਉਹ ਇਸ ਕਿਸਮ ਦੀ ਮੁਹਿੰਮ ਵਿਚ ਸਕਾਰਾਤਮਕ ਸੰਦੇਸ਼ ਦੇਣਾ ਚਾਹੁੰਦੇ ਹਨ।

Nirbhaya CaseNirbhaya Case

ਰਾਜਪਾਲ ਦਾ ਕਹਿਣਾ ਹੈ ਕਿ ਉਸ ਦੀਆਂ ਵੀ ਦੋ ਭੈਣਾਂ ਅਤੇ ਦੋ ਧੀਆਂ ਹਨ। ਉਹ ਸਮਝਦੇ ਹਨ ਕਿ ਔਰਤਾਂ ਦੀ ਸੁਰੱਖਿਆ ਕਿੰਨੀ ਮਹੱਤਵਪੂਰਨ ਹੈ। ਉਸਨੇ ਕਿਹਾ ਕਿ ਉਹ ਇਕ ਆਮ ਪਰਿਵਾਰ ਵਿਚੋਂ ਹੈ, ਉਹ ਔਰਤਾਂ ਲਈ ਬਹੁਤ ਕੁਝ ਨਹੀਂ ਕਰ ਪਾ ਰਿਹਾ ਹੈ ਪਰ ਉਹ ਔਰਤਾਂ ਨੂੰ ਆਟੋਰਿਕਸ਼ਾ ਨਾਲ ਸਹਾਇਤਾ ਕਰਕੇ ਵੀ ਖੁਸ਼ੀ ਮਹਿਸੂਸ ਕਰਦਾ ਹੈ।

Supreme CourtSupreme Court

ਰਾਜਪਾਲ ਨੇ ਦੱਸਿਆ ਕਿ ਉਹਨਾਂ ਨੇ ਕੋਰਟ ਵੱਲੋਂ ਸੁਣਾਏ ਗਏ ਫੈਸਲੇ ਤੋਂ ਬਾਅਦ ਬੈਨਰ ਤੇ ਤਾਰੀਕ ਵੀ ਲਿਖੀ ਹੈ ਅਤੇ ਫ੍ਰੀ ਯਾਤਰਾ ਕਰਵਾਉਣ ਦਾ ਸੰਦੇਸ਼ ਵੀ ਲਿਖਵਾਇਆ ਹੈ। ਪਰ ਕਈ ਮਹੀਨਿਆਂ ਤੋਂ ਫਾਂਸੀ ਟਲਦੀ ਆ ਰਹੀ ਸੀ ਫਿਰ ਰਾਜਪਾਲ ਨੇ ਨੇ ਫਾਂਸੀ ਦੀ ਤਾਰੀਕ ਦੀ ਬਜਾਏ ਇਹ ਲਿਖਵਾ ਦਿੱਤਾ ਕਿ ਜਿਸ ਦਿਨ ਦੋਸ਼ੀਆਂ ਨੂੰ ਫਾਂਸੀ ਹੋਵੇਗੀ ਉਸ ਦਿਨ ਮੈਂ ਔਰਤਾਂ ਨੂੰ ਮੁਫਤ ਸਫਰ ਕਰਵਾਵਾਂਗਾ।  
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement